Thursday, November 26, 2020
Home > News > ਸ਼ਨੀਚਰਵਾਰ ਦੁਕਾਨਾਂ ਖੋਲਣ ਦਾ ਇਥੇ ਹੋ ਗਿਆ ਸਰਕਾਰੀ ਐਲਾਨ – ਤਾਜਾ ਵੱਡੀ ਖਬਰ

ਸ਼ਨੀਚਰਵਾਰ ਦੁਕਾਨਾਂ ਖੋਲਣ ਦਾ ਇਥੇ ਹੋ ਗਿਆ ਸਰਕਾਰੀ ਐਲਾਨ – ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਸਾਰੇ ਪਾਸੇ ਹਾਹਾਕਾਰ ਮਚਾ ਰਿਹਾ ਹੈ ਇੰਡੀਆ ਚ ਵੀ ਰੋਜਾਨਾ 60 – 70 ਹਜਾਰ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਦਾ ਕਰਕੇ ਇੰਡੀਆ ਦੇ ਸਾਰੇ ਪ੍ਰਾਂਤਾਂ ਨੇ ਵੱਖ ਵੱਖ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸਨੇ ਵਿੱਚੋ ਇਕ ਪਾਬੰਦੀ ਦੁਕਾਨਾਂ ਦੇ ਬੰਦ ਕਰਨ ਦੇ ਬਾਰੇ ਵਿਚ ਹੈ। ਪਰ ਹੁਣ ਦੁਕਾਨਾਂ ਦੇ ਖੋਲਣ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ।

ਉੱਤਰ ਪ੍ਰਦੇਸ਼ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ‘ਚ ਹੁਣ ਸ਼ਨੀਵਾਰ ਨੂੰ ਵੀ ਬਾਜ਼ਾਰ ਖੁੱਲ੍ਹਣਗੇ। ਹੁਣ ਯੂ.ਪੀ. ‘ਚ ਬਾਜ਼ਾਰ ਸਵੇਰੇ 9 ਵਜੇ ਤੋਂ ਰਾਤ 9 ਤੱਕ ਖੁੱਲ੍ਹਣਗੇ ਜਦੋਂ ਕਿ ਹਫ਼ਤਾਵਾਰ ਬੰਦੀ ਸਿਰਫ ਐਤਵਾਰ ਨੂੰ ਰਹੇਗੀ। ਯੂ.ਪੀ. ਸਰਕਾਰ ਦੇ ਨਵੇਂ ਆਦੇਸ਼ ਤੋਂ ਬਾਅਦ ਹੁਣ ਸੂਬੇ ‘ਚ ਸ਼ਨੀਵਾਰ ਨੂੰ ਵੀ ਬਾਜ਼ਾਰ ਖੁੱਲ੍ਹਣਗੇ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਮੰਗਲਵਾਰ ਨੂੰ ਸੀਨੀਅਰ ਅਫਸਰਾਂ ਦੇ ਨਾਲ ਹੋਈ ਬੈਠਕ ‘ਚ ਇਹ ਫੈਸਲਾ ਲਿਆ।

ਸੀ.ਐੱਮ. ਯੋਗੀ ਨੇ ਸੂਬੇ ‘ਚ ਇੱਕ ਦਿਨ ‘ਚ ਕੋਰੋਨਾ ਦੇ ਇੱਕ ਲੱਖ 49 ਹਜ਼ਾਰ ਤੋਂ ਜ਼ਿਆਦਾ ਕੋਵਿਡ-19 ਟੈਸਟ ਕੀਤੇ ਜਾਣ ‘ਤੇ ਸੰਤੋਸ਼ ਜ਼ਾਹਿਰ ਕੀਤਾ। ਉਨ੍ਹਾਂ ਨੇ ਇਸ ਨੂੰ ਵਧਾ ਕੇ 1 ਲੱਖ 50 ਪ੍ਰਤੀ ਦਿਨ ਕੀਤੇ ਜਾਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਦੀ ਕੋਈ ਪ੍ਰਭਾਵਸ਼ਾਲੀ ਦਵਾਈ ਜਾਂ ਵੈਕਸੀਨ ਨਹੀਂ ਆ ਜਾਂਦੀ ਹੈ ਉਦੋਂ ਤੱਕ ਕੋਵਿਡ ਨਾਵ ਨਜਿੱਠਣ ਦਾ ਵੱਡੇ ਪੱਧਰ ‘ਤੇ ਟੈਸਟਿੰਗ ਹੀ ਪ੍ਰਭਾਵਸ਼ਾਲੀ ਹਥਿਆਰ ਹੈ। ਲਿਹਾਜਾ ਟੈਸਟਿੰਗ ਦੇ ਕੰਮ ‘ਚ ਤੇਜ਼ੀ ਲਿਆਈ ਜਾਵੇ ਅਤੇ ਇਸ ਦੀ ਗਿਣਤੀ ਵਧਾਈ ਜਾਵੇ। ਮੁੱਖ ਮੰਤਰੀ ਘਰ ‘ਤੇ ਹੋਈ ਬੈਠਕ ‘ਚ ਅਨਲਾਕ ਵਿਵਸਥਾ ਦੀ ਸਮੀਖਿਆ ਕੀਤੀ ਗਈ। ਸੀ ਐੱਮ. ਨੇ ਲਖਨਊ ਅਤੇ ਕਾਨਪੁਰ ‘ਚ ਕੋਰੋਨਾ ਦੇ ਗੰਭੀਰ ਹਲਾਤ ਨੂੰ ਦੇਖਦੇ ਹੋਏ ਕਾਰਜ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ, ਯੂ.ਪੀ. ‘ਚ ਅਨਲਾਕ-4 ਦੀ ਗਾਈਡਲਾਈਨਸ ਜਾਰੀ ਕੀਤੀ ਗਈ ਸੀ ਜਿਸ ‘ਚ ਵੱਖ-ਵੱਖ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਅਨਲਾਕ ਦੀ ਨਵੀਂ ਗਾਈਡਲਾਈਨਸ ਦੇ ਅਨੁਸਾਰ 21 ਸਤੰਬਰ ਤੋਂ ਸਕੂਲਾਂ ‘ਚ ਸਟਾਫ ਨੂੰ ਆਨਲਾਈਨ ਸਿੱਖਿਆ ਸਲਾਹ ਨਾਲ ਜੁੜੇ ਕੰਮਾਂ ਲਈ ਬੁਲਾਇਆ ਜਾ ਸਕਦਾ ਹੈ। 21 ਸਤੰਬਰ ਤੋਂ ਕੰਟੇਨਮੈਂਟ ਜ਼ੋਨ ‘ਚ ਪੈਣ ਵਾਲੇ ਜਮਾਤ 9 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ‘ਚ ਆਪਣੀ ਮਰਜ਼ੀ ਨਾਲ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਲਈ ਉਨ੍ਹਾਂ ਨੂੰ ਪਰਿਵਾਰ ਤੋਂ ਲਿਖਤੀ ਸਹਿਮਤੀ ਲੈਣੀ ਹੋਵੇਗੀ। 7 ਸਤੰਬਰ 2020 ਤੋਂ ਮੈਟਰੋ ਰੇਲ ਨੂੰ ਚਰਣਬੱਧ ਤਰੀਕੇ ਨਾਲ ਚਲਾਇਆ ਜਾਵੇਗਾ।

Leave a Reply

Your email address will not be published. Required fields are marked *