Thursday, November 26, 2020
Home > News > ਹੁਣੇ ਹੁਣੇ ਪੰਜਾਬ ਚ ਛਾਇਆ ਸੋਗ ਆਈ ਇਹ ਵੱਡੀ ਮਾੜੀ ਖਬਰ

ਹੁਣੇ ਹੁਣੇ ਪੰਜਾਬ ਚ ਛਾਇਆ ਸੋਗ ਆਈ ਇਹ ਵੱਡੀ ਮਾੜੀ ਖਬਰ

ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਦੇ ਆਉਣ ਨਾਲ ਸਾਰੇ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ। ਭਰ ਜਵਾਨੀ ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਹਨ। ਹਸਦੇ ਖੇਡਦੇ ਘਰਾਂ ਵਿਚ ਮਾਤਮ ਪੈ ਗਿਆ।ਸਿਖਲਾਈ ਦੌਰਾਨ ਤਲਾਅ ‘ਚ ਡੁੱਬਣ ਨਾਲ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਫ਼ੌਜੀ ਸਿਖਲਾਈ ਕੇਂਦਰ ‘ਚ ਸਿੱਖ ਰੈਜੀਮੈਂਟਲ ਸੈਂਟਰ (ਐੱਸਆਰਸੀ) ਦੇ ਦੋ ਜਵਾਨਾਂ ਦੀ ਮੌਤ ਹੋ ਗਈ।

ਇਹ ਜਵਾਨ ਐੱਸਆਰਸੀ ਸਿੱਖ ਮਿਊਜ਼ੀਅਮ ਨੇੜੇ ਮਾਥੁਰ ਤਲਾਅ ‘ਚ ਸਿਖਲਾਈ ਲੈ ਰਹੇ ਸਨ। ਇਸ ਦੌਰਾਨ ਡੂੰਘੇ ਪਾਣੀ ਤੇ ਦਲਦਲ ‘ਚ ਦੋਵੇਂ ਜਵਾਨ ਫਸ ਕੇ ਡੁੱਬ ਗਏ। ਕਰੀਬ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਦੋਵਾਂ ਨੂੰ ਕੱਢ ਕੇ ਫ਼ੌਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤ ਐਲਾਨ ਦਿੱਤਾ ਗਿਆ।

ਜਵਾਨਾਂ ‘ਚ ਪਰਮਿੰਦਰ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਮਹਿਰੋਂ ਪਿੰਡ ਦੇ ਤੇ ਜ਼ੋਰਾਵਰ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ‘ਚੇ ਰਹਿਣ ਵਾਲੇ ਸਨ। ਦੋਵਾਂ ਦੀ ਹੀ ਉਮਰ 22 ਸਾਲ ਸੀ। ਦੱਸਿਆ ਗਿਆ ਹੈ ਕਿ ਨੌਂ ਮਹੀਨਿਆਂ ਦੀ ਸਿਖਲਾਈ ਦੌਰਾਨ ਦੋਵੇਂ ਜਵਾਨ ਬਾਕਸਿੰਗ ਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਗੜ੍ਹ ਥਾਣੇ ਦੇ ਇੰਚਾਰਜ ਇੰਸਪੈਕਟਰ ਵਿੱਦਿਆ ਸ਼ੰਕਰ ਫ਼ੌਜੀ ਹਸਪਤਾਲ ਪੁੱਜੇ। ਇਸ ਖਬਰ ਦੇ ਪੰਜਾਬ ਆਉਣ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *