Thursday, November 26, 2020
Home > News > ਹੁਣੇ ਹੁਣੇ ਬੋਲੀਵੁਡ ਦੇ ਸਭ ਤੋਂ ਵਡੇ ਇਸ ਸੁਪਰਸਟਾਰ ਦੇ ਘਰੇ ਪਿਆ ਮਾਤਮ ਹੋਈ ਮੌਤ

ਹੁਣੇ ਹੁਣੇ ਬੋਲੀਵੁਡ ਦੇ ਸਭ ਤੋਂ ਵਡੇ ਇਸ ਸੁਪਰਸਟਾਰ ਦੇ ਘਰੇ ਪਿਆ ਮਾਤਮ ਹੋਈ ਮੌਤ

ਇਹ ਸਾਲ ਬੋਲੀਵੁਡ ਲੀ ਬਹੁਤ ਜਿਆਦਾ ਹੀ ਮਾੜਾ ਰਿਹਾ ਹੈ ਇਸ ਸਾਲ ਕਈ ਸੁਪਰਸਟਾਰ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਅੱਖ ਗਏ ਹਨ।ਕਈ ਅਦਾਕਾਰ ਕੋਰੋਨਾ ਵਾਇਰਸ ਕਰਕੇ ਚਲੇ ਗਏ ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮ – ਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ। ਹੁਣ ਇੱਕ ਹੋਰ ਮਾੜੀ ਖਬਰ ਬੋਲੀਵੁਡ ਤੋਂ ਆ ਰਹੀ ਹੈ ਜਿਸ ਨਾਲ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਬਾਲੀਵੁੱਡ ਐਕਟਰ ਦਿਲੀਪ ਕੁਮਾਰ ਦੇ ਇਕ ਹੋਰ ਛੋਟੇ ਭਰਾ ਦਾ ਕੋਰੋਨਾ ਵਾਇਰਸ ਦੇ ਚੱਲਦੇ ਦੇਹਾਂਤ ਹੋ ਗਿਆ ਹੈ। ਬੀਤੇ ਕਾਫੀ ਸਮੇਂ ਤੋਂ ਦਿਲੀਪ ਕੁਮਾਰ ਦੇ ਛੋਟੇ ਭਰਾ ਏਹਸਾਨ ਖ਼ਾਨ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਸਨ। ਉੱਥੇ ਕੱਲ੍ਹ ਭਾਵ ਬੁੱਧਵਾਰ ਰਾਤ 11:00 ਵਜੇ ਏਹਸਾਨ ਖ਼ਾਨ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਾਰੇ ਬੇਹੱਦ ਦੁਖੀ ਹਨ।

ਦਿਲੀਪ ਕੁਮਾਰ ਦੇ ਛੋਟੇ ਏਹਸਾਨ ਖ਼ਾਨ 90 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਏਹਸਾਨ ਖ਼ਾਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ। ਇਸ ਤੋਂ ਇਲਾਵਾ ਹਸਪਤਾਲ ‘ਚ ਉਨ੍ਹਾਂ ਦਾ ਦਿਲ ਦੀਆਂ ਬਿਮਾਰੀਆਂ, Hypertension ਤੇ Alzheimer’s ਜਿਹੀਆਂ ਬਿਮਾਰੀਆਂ ਦਾ ਵੀ ਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਸੋਗ ‘ਚ ਹੈ।

ਦੱਸਣਯੋਗ ਹੈ ਕਿ 12 ਦਿਨ ‘ਚ ਦਿਲੀਪ ਕੁਮਾਰ ਦੇ ਪਰਿਵਾਰ ‘ਚ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਦਿਲੀਪ ਕੁਮਾਰ ਦੇ ਸਭ ਤੋਂ ਛੋਟੇ ਭਰਾ ਅਸਲਮ ਖ਼ਾਨ ਦੀ 21 ਅਗਸਤ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਇਕ ਤੋਂ ਬਾਅਦ ਇਕ ਪਰਿਵਾਰ ਦੇ ਮੈਂਬਰ ਦੇ ਦੇਹਾਂਤ ਨੇ ਘਰਵਾਲਿਆਂ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਅਲਸਮ ਖ਼ਾਨ ਦਾ ਦੇਹਾਂਤ ਵੀ ਕੋਰੋਨਾ ਵਾਇਰਸ ਕਾਰਨ ਹੋਇਆ ਹੈ।

Leave a Reply

Your email address will not be published. Required fields are marked *