Monday, November 23, 2020
Home > News > ਇਟਲੀ ਨੇ ਕੋਰੋਨਾ ਬਾਰੇ ਕਰਤਾ ਇਹ ਵੱਡਾ ਖੁਲਾਸਾ ਸਾਰੀ ਦੁਨੀਆਂ ਦੇ ਡਾਕਟਰ ਪਾਏ ਸੋਚਾਂ ਚ

ਇਟਲੀ ਨੇ ਕੋਰੋਨਾ ਬਾਰੇ ਕਰਤਾ ਇਹ ਵੱਡਾ ਖੁਲਾਸਾ ਸਾਰੀ ਦੁਨੀਆਂ ਦੇ ਡਾਕਟਰ ਪਾਏ ਸੋਚਾਂ ਚ

ਕੋਰੋਨਾ ਚਾਈਨਾ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਹੁਣ ਕੋਰੋਨਾ ਦਾ ਪੂਰਾ ਕਹਿਰ ਸਹਿ ਚੁਕੇ ਇਟਲੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਜਿਸ ਨਾਲ ਸਾਰੀ ਦੁਨੀਆਂ ਦੇ ਡਾਕਟਰ ਅਤੇ ਵਿਗਿਆਨੀ ਹੈਰਾਨ ਹੋ ਰਹੇ ਹਨ। ਇਟਲੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਮਰੀਜ਼ ਨੂੰ ਵਾਇਰਸ ਤੋਂ ਠੀਕ ਹੋਣ ਲਈ ਘੱਟੋ ਘੱਟ

ਇਕ ਮਹੀਨੇ ਦਾ ਸਮਾਂ ਲੱਗਦਾ ਹੈ। ਇਟਲੀ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਮਰੀਜ਼ ਨੂੰ ਵਾਇਰਸ ਨੂੰ ਦੂਰ ਕਰਨ ਲਈ ਘੱਟੋ ਘੱਟ ਇਕ ਮਹੀਨਾ ਲੱਗਦਾ ਹੈ। ਇਸ ਲਈ ਟੈਸਟ ਪਾਜੀਟਿਵ ਆਉਣ ਦੇ ਇੱਕ ਮਹੀਨੇ ਬਾਅਦ ਮੁੜ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜ ਨੈਗਟਿਵ ਟੈਸਟ ਨਤੀਜਿਆਂ ਵਿੱਚ ਇੱਕ ਗਲਤ ਹੁੰਦਾ ਹੈ। ਇਟਲੀ ਦੀ ਮੋਡੇਨਾ ਅਤੇ ਰੇਜੀਓ ਐਮਿਲਿਆ ਯੂਨੀਵਰਸਿਟੀ ਤੋਂ ਆਏ ਫ੍ਰਾਂਸਿਸਕੋ ਵੇਂਥੁਰੇਲੀ ਅਤੇ ਉਸਦੇ ਸਾਥੀਆਂ ਨੇ 1162 ਮਰੀਜ਼ਾਂ ਦਾ ਅਧਿਐਨ ਕੀਤਾ।

ਇਸ ਵਿੱਚ, ਕੋਰੋਨਾ ਦੇ ਮਰੀਜ਼ਾਂ ਦੀ ਦੂਜੀ ਵਾਰ ਟੈਸਟਿੰਗ 15 ਦਿਨਾਂ ਬਾਅਦ, ਤੀਜੀ ਵਾਰ 14 ਦਿਨਾਂ ਬਾਅਦ ਅਤੇ ਚੌਥੀ ਵਾਰ ਨੌਂ ਦਿਨਾਂ ਬਾਅਦ ਕੀਤੀ ਗਈ। ਇਹ ਪਾਇਆ ਗਿਆ ਕਿ ਜਿਨ੍ਹਾਂ ਦੀਆਂ ਰਿਪੋਰਟਾਂ ਨ ਕਾ ਰਾ ਤ ਮ – ਕ ਸਾਹਮਣੇ ਆਈਆਂ ਸਨ, ਉਹ ਦੁਬਾਰਾ ਸ ਕਾ ਰਾ ਤ ਮਕ ਪਾਈਆਂ ਗਈਆਂ। ਔਸਤਨ ਪੰਜ ਵਿਅਕਤੀਆਂ ਦੇ ਨ -ਕਾ- ਰਾ- ਤਮਕ ਟੈਸਟ ਵਿੱਚ ਇਕ ਦਾ ਨਤੀਜਾ ਗ -ਲ- ਤ ਸੀ। ਅਧਿਐਨ ਦੇ ਅਨੁਸਾਰ, 50 ਸਾਲ ਤੱਕ ਦੇ ਲੋਕਾਂ ਨੂੰ ਠੀਕ ਹੋਣ ਵਿੱਚ 35 ਦਿਨ ਅਤੇ 80 ਸਾਲ ਤੋਂ ਉਪਰ ਦੇ ਲੋਕਾਂ ਲਈ 38 ਦਿਨ ਲੱਗਦੇ ਹਨ।

ਉਧਰ, ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦਾ ਕਹਿਣਾ ਹੈ ਕਿ ਯੂਰਪ ਅਤੇ ਦੁਨੀਆਂ ਦੇ ਹੋਰ ਦੇਸ਼ ਬਿਨਾਂ ਵੈਕਸੀਨ ਕੋਵਿਡ -19 (Covid-19 Vaccine) ਉਤੇ ਕਾਬੂ ਪਾ ਸਕਦੇ ਹਨ, ਪਰ ਅਸੀਂ ਇਹ ਉਦੋਂ ਹੀ ਕਰ ਸਕਾਂਗੇ ਜਦੋਂ ਅਸੀਂ ਮਹਾਂਮਾਰੀ ਦੇ ਨਾਲ ਜਿਉਣਾ ਸਿੱਖਾਂਗੇ ਅਤੇ ਸਿਰਫ ਅਸੀਂ ਖੁਦ ਹੀ ਇਹ ਕਰ ਸਕਦੇ ਹਾਂ।

ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹੈਨਸ ਕਲੱਗ ਨੇ ਸਕਾਈ ਨਿਊਜ਼ ਨੂੰ ਦੱਸਿਆ, “ਜਦੋਂ ਅਸੀਂ ਮਹਾਂਮਾਰੀ ਉਤੇ ਜਿੱਤ ਹਾਸਲ ਕਰਾਂਗੇ, ਇਹ ਜ਼ਰੂਰੀ ਨਹੀਂ ਕਿ ਇਹ ਟੀਕੇ ਨਾਲ ਹੀ ਸੰਭਵ ਹੋ ਸਕੇ।” ਅਸੀਂ ਇਹ ਉਦੋਂ ਹੀ ਕਰ ਸਕਾਂਗੇ ਜਦੋਂ ਅਸੀਂ ਮਹਾਂਮਾਰੀ ਦੇ ਨਾਲ ਜਿਉਣਾ ਸਿੱਖਾਂਗੇ ਅਤੇ ਸਿਰਫ ਅਸੀਂ ਖੁਦ ਹੀ ਇਹ ਕਰ ਸਕਦੇ ਹਾਂ।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਸੰ ਕ ਰ – ਮ ਦੀ ਦੂਜੀ ਲਹਿਰ ਤੋਂ ਬਚਣ ਲਈ ਇੱਕ ਸਖਤ ਤਾਲਾਬੰਦੀ ਫਿਰ ਤੋਂ ਲਾਗੂ ਕੀਤੀ ਜਾ ਸਕਦੀ ਹੈ, ਤਾਂ ਉਨ੍ਹਾਂ ਨੇ ਕਿਹਾ, ‘ਨਹੀਂ, ਮੈਨੂੰ ਉਮੀਦ ਹੈ ਕਿ ਇਸਦੀ ਜ਼ਰੂਰਤ ਨਹੀਂ ਪਵੇਗੀ ਪਰ ਸਥਾਨਕ ਤਾਲਾਬੰਦੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *