Friday, November 27, 2020
Home > News > ਪੰਜਾਬ ਚ ਇਥੇ ਮੀਂਹ ਨੇ ਕਰਾਤੀ ਧੰਨ ਧੰਨ – ਦੇਖੋ ਆਉਣ ਵਾਲੇ ਮੌਸਮ ਦਾ ਤਾਜਾ ਹਾਲ

ਪੰਜਾਬ ਚ ਇਥੇ ਮੀਂਹ ਨੇ ਕਰਾਤੀ ਧੰਨ ਧੰਨ – ਦੇਖੋ ਆਉਣ ਵਾਲੇ ਮੌਸਮ ਦਾ ਤਾਜਾ ਹਾਲ

ਫ਼ਿਰੋਜ਼ਪੁਰ – ਸਵੇਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਹਰ ਪਾਸੇ ਜਲ-ਥਲ ਕਰ ਦਿੱਤੀ ਹੈ। ਨੀਵੇਂ ਖੇਤਰਾਂ ਅਤੇ ਨੀਵੇਂ ਬਾਜ਼ਾਰਾਂ ‘ਚ ਪਾਣੀ ਭਰ ਜਾਣ ਕਰਕੇ ਕਿਧਰੇ ਨਿਕਾਸੀ ਨਾ ਹੋਣ ਕਰਕੇ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਜਾਣ ਦੀਆਂ ਖ਼ਬਰਾਂ ਹਨ। ਭਾਰੀ ਮੀਂਹ ਕਾਰਨ ਕਈ ਲੋਕਾਂ ਦੇ ਘਰਾਂ ਦੀਆਂ ਕੰਧਾਂ ਅਤੇ ਕਮਰੇ ਡਿੱਗ ਪੈਣ ਦੀਆਂ ਵੀ ਖ਼ਬਰਾਂ ਹਨ। ਰੁਕਣ ਦਾ ਨਾਂ ਨਾ ਲੈ ਰਹੇ ਇਸ ਮੀਂਹ ਨੇ ਲੋਕਾਂ ਦੀ ਤੋਬਾ-ਤੋਬਾ ਕਰਵਾ ਦਿੱਤੀ ਹੈ ਅਤੇ ਮੀਂਹ ਬੰਦ ਹੋਣ ਦੀਆਂ ਸਭ ਅਰਦਾਸਾਂ ਕਰਨ ਲੱਗੇ ਹਨ।

Torrential rain causing flood.

ਆਉਣ ਵਾਲੇ ਮੌਸਮ ਦਾ ਹਾਲ :- ਪੱਛਮੀ ਪੰਜਾਬ ‘ਤੇ ਸਥਿਤ ਕਮਜ਼ੋਰ “ਘੱਟ ਦਬਾਅ” ਦੇ ਸਿਸਟਮ ਤੇ ਵੈਸਟਰਨ ਡਿਸਟਰਬੇਂਸ ਦੇ ਸਾਂਝੇ ਮੋਰਚੇ ਸਦਕਾ ਵੀਰਵਾਰ ਦੁਪਹਿਰ ਤੋਂ ਪੰਜਾਬ ਚ ਸ਼ੁਰੂ ਹੋਈਆਂ ਤਕੜੀਆਂ ਬਰਸਾਤੀ ਗਤੀਵਿਧੀਆਂ, ਪੱਛਮੀ ਮਾਲਵਾ ਜਾਣੀ ਕਿ ਫਾਜਿਲਕਾ, ਅਬੋਹਰ, ਫਿਰੋਜ਼ਪੁਰ, ਮੱਖੂ, ਜੀਰਾ, ਫਰੀਦਕੋਟ, ਮੁਕਤਸਰ, ਬਠਿੰਡਾ ਦੇ ਇਲਾਕਿਆਂ ਚ ਸਾਰੀ ਰਾਤੀ ਤੇ ਅੱਜ ਸਵੇਰ ਤੱਕ ਜਾਰੀ ਰਹੀਆਂ। ਤੇਜ਼ ਬਰਸਾਤਾਂ ਦੇ ਅਜਿਹੇ ਘੰਟਿਆਂਬੱਧੀ ਲੰਮੇ ਦੌਰ “ਘੱਟ ਦਬਾਅ” ਦੇ ਸਿਸਟਮ ਸਦਕਾ ਹੀ ਦੇਖੇ ਜਾਂਦੇ ਹਨ।

ਜਿਸ ਦੌਰਾਨ ਸਿਸਟਮ ਦੀ ਮੌਜੂਦਗੀ ਵਾਲੇ ਹਿੱਸਿਆਂ ਚ ਬੱਦਲਾਂ ਦੇ ਬਣਨ ਤੇ ਵਰ੍ਹਨ ਦਾ ਸਿਲਸਿਲਾ ਕਈ ਘੰਟਿਆਂ ਤੱਕ ਲਗਾਤਾਰ ਜਾਰੀ ਰਹਿੰਦਾ ਹੈ। ਸ਼ਨੀਵਾਰ ਤੱਕ ਉਪਰੋਕਤ ਲਿਖੇ ਭਾਗਾਂ ਤੇ ਬਾਕੀ ਸੂਬੇ ਦੇ ਜਿਆਦਾਤਰ ਭਾਗਾਂ ਚ ਇਸੇ ਤੀਬਰਤਾ ਨਾਲ ਬਰਸਾਤਾਂ ਦੀ ਉਮੀਦ ਬਣੀ ਰਹੇਗੀ। ਐਤਵਾਰ ਤੋਂ ਕਾਰਵਾਈਆਂ ਚ ਕਮੀ ਆਵੇਗੀ ਤੇ ਪਹਿਲਾਂ ਜਿਕਰ ਕੀਤੇ ਅਨੁਸਾਰ ਸਤੰਬਰ ਦੇ ਦੂਜੇ ਹਫਤੇ ਪੱਛਮੀ ਹਵਾਵਾਂ ਸਦਕਾ ਸੂਬੇ ਚ ਨਮੀ ਘਟਣੀ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *