Tuesday, November 24, 2020
Home > News > ਪੰਜਾਬ : ਸਕੂਲ ਫੀਸਾਂ ਦੇ ਬਾਰੇ ਆਈ ਵੱਡੀ ਖਬਰ – 10 ਸਤੰਬਰ ਦਾ ਹੋ ਗਿਆ ਇਹ ਵੱਡਾ ਐਲਾਨ

ਪੰਜਾਬ : ਸਕੂਲ ਫੀਸਾਂ ਦੇ ਬਾਰੇ ਆਈ ਵੱਡੀ ਖਬਰ – 10 ਸਤੰਬਰ ਦਾ ਹੋ ਗਿਆ ਇਹ ਵੱਡਾ ਐਲਾਨ

ਕੋਰੋਨਾ ਵਾਇਰਸ ਦਾ ਕਰਕੇ ਸਾਰੇ ਸਕੂਲ ਬੰਦ ਹਨ ਪਰ ਬੱਚਿਆਂ ਨੂੰ ਆਨਲਾਈਨ ਕਲਾਸਾਂ ਦੇ ਕੇ ਸਕੂਲਾਂ ਵਲੋਂ ਪੜਾਇਆ ਜਾ ਰਿਹਾ ਹੈ। ਇਸ ਦੇ ਬਦਲੇ ਵਿਚ ਸਕੂਲਾਂ ਦੁਆਰਾ ਮਾਪਿਆਂ ਤੋਂ ਫੀਸਾਂ ਵੀ ਲਈਆਂ ਜਾ ਰਹੀਆਂ ਹਨ। ਹੁਣ ਇੱਕ ਵੱਡੀ ਖਬਰ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਆ ਰਹੀ ਹੈ।

ਸੀਬੀਐੱਸਈ ਨਾਲ ਸਬੰਧਤ ਨਿੱਜੀ ਸਕੂਲਾਂ ਨੇ ਫੀਸਾਂ ਜਮ੍ਹਾਂ ਨਾ ਕਰਵਾਉਣ ਵਾਲੇ ਮਾਪਿਆਂ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 10 ਸਤੰਬਰ ਤਕ ਫੀਸਾਂ ਨਾ ਦਿੱਤੀਆਂ ਗਈਆਂ ਤਾਂ ਉਨ੍ਹਾਂ ਦੇ ਬੱਚਿਆਂ ਦਾ ਨਾਂ ਆਨਲਾਈਨ ਕਲਾਸਾਂ ‘ਚੋਂ ਕੱਟ ਦਿੱਤਾ ਜਾਵੇਗਾ। ਇਹ ਫੈਸਲਾ ਸੀਬੀਐੱਸਈ ਐਫਿਲੀਏਟਿਡ ਐਸੋਸੀਏਸ਼ਨ (ਕਾਸਾ) ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ‘ਚ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ (ਪ੍ਰਧਾਨ), ਸੀਟੀ ਗਰੁੱਪ ਤੋਂ ਚਰਨਜੀਤ ਸਿੰਘ ਚੰਨੀ, ਇਨੋਸੈਂਟ ਹਾਰਟ ਤੋਂ ਡਾ. ਅਨੂਪ ਬੌਰੀ, ਲਾਰੈਂਸ ਸਕੂਲ ਤੋਂ ਜੋਧ ਰਾਜ ਗੁਪਤਾ, ਮੇਅਰ ਵਰਲਡ ਸਕੂਲ ਤੋਂ ਰਾਜੇਸ਼ ਮੇਅਰ, ਸਟੇਟ ਪਬਲਿਕ ਸਕੂਲ ਤੋਂ ਡਾ. ਨਰੋਤਮ ਸਿੰਘ,

ਨੋਬਲ ਸਕੂਲ ਤੋਂ ਸੀਐੱਲ ਕੋਛੜ, ਕੇਸੀ ਕੋਛੜ, ਡਿਪਸ ਗਰੁੱਪ ਤੋਂ ਤਲਵਿੰਦਰ ਸਿੰਘ ਰਾਜੂ, ਏਕਲਵਿਆ ਸਕੂਲ ਤੋਂ ਸੀਮਾ ਹਾਂਡਾ, ਏਪੀਜੇ ਤੋਂ ਡਾ. ਗਰੀਸ਼, ਕੈਂਬਰਿਜ ਸਕੂਲ ਤੋਂ ਨਿਤਿਨ ਕੋਹਲੀ, ਆਈਵੀਵਾਈ ਵਰਲਡ ਸਕੂਲ ਤੋਂ ਸੰਜੀਵ ਬੰਸਲ, ਦਿੱਲੀ ਪਬਲਿਕ ਸਕੂਲ (ਡੀਪੀਐੱਸ) ਤੋਂ ਅਰੁਣ ਠਾਕੁਰ, ਐੱਮਆਰ ਇੰਟਰਨੈਸ਼ਨਲ ਤੋਂ ਡਾ. ਟੰਡਨ, ਵੁਡਲੈਂਡ ਸਕੂਲ ਤੋਂ ਐੱਮਐੱਸ ਗਿੱਲ, ਬ੍ਰਿਟਿਸ਼ ਓਲਿਵੀਆ ਸਕੂਲ ਤੋਂ ਰਾਜਨ ਮੈਨੀ, ਡਾ. ਸੁਮਨ ਅਗਰਵਾਲ ਆਦਿ ਸ਼ਾਮਲ ਹੋਏ।

ਪ੍ਰਧਾਨ ਅਨਿਲ ਚੋਪੜਾ ਨੇ ਦੱਸਿਆ ਕਿ ਸਾਰੇ ਸਕੂਲਾਂ ਦੀਆਂ ਪ ਰੇ ਸ਼ਾ -ਨੀ- ਆਂ/ਖਰਚ ਨੂੰ ਸਮਝਦੇ ਹੋਏ ‘ਕਾਸਾ’ ਵੱਲੋਂ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਬਲਿਕ ਨੋਟਿਸ ਜਾਰੀ ਕਰਕੇ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ ’ਚ ਉਨ੍ਹਾਂ ਨੇ ਲਿਖਿਆ ਸੀ ਕਿ ਸਾਰੇ ਮਾਪੇ 31 ਜੁਲਾਈ ਤਕ ਬਾਕੀ ਫੀਸ ਜਮ੍ਹਾਂ ਕਰਵਾਉਣ ਅਤੇ ਜੋ ਮਾਪੇ ਫੀਸ ਨਹੀਂ ਦੇ ਸਕਦੇ, ਉਹ 31 ਜੁਲਾਈ ਤਕ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਸਕਦੇ ਹਨ। ਉਸ ਨੋਟਿਸ ਨੂੰ ਦੇਖਦੇ ਹੋਏ ਤੇ ਸਕੂਲਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਬਹੁਤ ਸਾਰੇ ਮਾਪਿਆਂ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਪਰ ਕੁੱਝ ਮਾਪੇ ਅਜਿਹੇ ਵੀ ਹਨ ਜਿਨ੍ਹਾਂ ਨੇ ਹੁਣ ਤੱਕ ਨਾ ਤਾਂ ਐਪਲੀਕੇਸ਼ਨ ਜਮ੍ਹਾਂ ਕਰਵਾਈ ਨਾ ਹੀ ਫੀਸ ਦਿੱਤੀ।

ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਆਪਣੇ ਸਟਾਫ ਮੈਂਬਰਾਂ ਦੀ ਤਨਖਾਹ ਦੇਣੀ ਅਤੇ ਹੋਰ ਖਰਚ ਪੂਰੇ ਕਰ ਪਾਉਣੇ ਮੁਸ਼ਕਲ ਹੋ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ‘ਕਾਸਾ’ ਨੇ ਸਾਰੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਫੀਸ ਜਮ੍ਹਾਂ ਕਰਵਾਉਣ ਲਈ 7 ਦਿਨ ਦਾ ਸਮਾਂ ਦਿੱਤਾ ਹੈ ਜਿਸ ਵਿਚ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ। ਜਿਹੜੇ ਮਾਪੇ ਫੀਸ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੇ ਬੱਚੇ ਦਾ ਨਾਂ ਆਨਲਾਈਨ ਕਲਾਸਾਂ ਵਿਚੋਂ ਕੱਟ ਦਿੱਤਾ ਜਾਵੇਗਾ ਅਤੇ ਇਮਤਿਹਾਨ ਵੀ ਨਹੀਂ ਕਰਵਾਏ ਜਾਣਗੇ।

ਇਸ ਦਾ ਸਪਸ਼ੱਟੀਕਰਨ ਦਿੰਦੇ ਹੋਏ ਕਾਸਾ ਨੇ ਕਿਹਾ ਕਿ ਜਿਹੜੇ ਮਾਪੇ ਸਹੀਂ ਅਰਥਾਂ’ਚ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਹਨ, ਉਹ ਪਹਿਲਾਂ ਹੀ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਮੈਂਬਰਾਂ ਨੇ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਸਾਰੇ ਸਕੂਲ ਹਾਈ ਕੋਰਟ ਦੀਆਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਉਸੇ ਅਨੁਸਾਰ ਫੀਸ ਵਸੂਲ ਕਰ ਰਹੇ ਹਨ ਕਿਉਂਕਿ ਸਾਰੇ ਸਕੂਲ ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਧਿਆਨ ’ਚ ਰੱਖਦੇ ਹਨ।

ਇਸ ਦੇ ਲਈ ਪੇਰੈਂਟਸ ਵੀ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖ ਕੇ ਦਿੱਤੇ ਗਏ ਸਮੇਂ ’ਚ ਫੀਸ ਜਮ੍ਹਾਂ ਕਰਵਾਉਣ। ਜੇਕਰ ਕੋਈ ਵਿਦਿਆਰਥੀ ਸਕੂਲ ਦੀ ਬਾਕੀ ਫੀਸ ਦਿੱਤੇ ਬਿਨਾਂ ਦੂਜੇ ਸਕੂਲ ’ਚ ਐਡਮਿਸ਼ਨ ਕਰਵਾਉਣਾ ਚਾਹੇਗਾ ਤਾਂ ਟੀਸੀ/ਐੱਨਓਸੀ ਦੇ ਬਿਨਾਂ ਕੋਈ ਵੀ ਸਕੂਲ ਉਨ੍ਹਾਂ ਨੂੰ ਐਡਮਿਸ਼ਨ ਨਹੀਂ ਦੇਵੇਗਾ।

Leave a Reply

Your email address will not be published. Required fields are marked *