Thursday, November 26, 2020
Home > News > ਕਰੋਨਾ ਸੰਕਟ – ਆਸਟ੍ਰੇਲੀਆ ਤੋਂ ਆਈ ਅਜਿਹੀ ਖਬਰ ਦੁਨੀਆਂ ਹੋ ਰਹੀ ਹੈਰਾਨ

ਕਰੋਨਾ ਸੰਕਟ – ਆਸਟ੍ਰੇਲੀਆ ਤੋਂ ਆਈ ਅਜਿਹੀ ਖਬਰ ਦੁਨੀਆਂ ਹੋ ਰਹੀ ਹੈਰਾਨ

ਮੈਲਬੋਰਨ:ਇਸ ਵੇਲੇ ਦੀ ਵੱਡੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਜਿਸ ਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਕੇ ਆਸਟ੍ਰੇਲੀਆ ਵਰਗੇ ਦੇਸ਼ ਚ ਰਹਿਣ ਵਾਲੇ ਲੋਕ ਵੀ ਅਜਿਹਾ ਕਰ ਸਕਦੇ ਹਨ। ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿਚ ਸ਼ਨੀਵਾਰ ਨੂੰ ਸੈਂਕੜੇ ਲੋਕ ਤਾਲਾਬੰਦੀ ਦੇ ਖਿਲਾਫ ਸੜਕਾਂ ‘ਤੇ ਉਤਰ ਆਏ ਤੇ ਪ੍ਰਦਰਸ਼ਨ ਕੀਤਾ। ਪੁਲਸ ਨੇ ਹੁਕਮ ਦਾ ਉਲੰਘਣ ਕਰਨ ‘ਤੇ 15 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਆਸਟਰੇਲੀਆ ਦੇ ਵਿਕਟੋਰੀਆ ਸੂਬਾ ਕੋਰੋਨਾ ਮਹਾਮਾਰੀ ਦਾ ਹਾਟਸਪਾਟ ਬਣਾਇਆ ਹੈ।

ਇਨਫੈਕਸ਼ਨ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿਚ ਮੈਲਬੋਰਨ ਵਿਚ ਤਕਰੀਬਨ ਪੰਜ ਹਫਤਿਆਂ ਤੋਂ ਤਾਲਾਬੰਦੀ ਹੈ। ਮੈਲਬੋਰਨ ਵਿਚ ਸੜਕਾਂ ‘ਤੇ ਉਤਰੇ ਤਕਰੀਬਨ 200 ਪ੍ਰਦਰਸ਼ਨਕਾਰੀਆਂ ਨੇ ‘ਫ੍ਰੀਡਮ’ ਤੇ ‘ਹਿਊਮਨ ਰਾਈਟਸ ਮੈਟਰ’ ਜਿਹੇ ਨਾਅਰੇ ਲਗਾਏ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਕਾਰੀਆਂ ਨੂੰ ਘੇਰ ਰੱਖਿਆ ਸੀ।

ਵਿਕਟੋਰੀਆ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਇਕ ਵਿਅਕਤੀ ਨੂੰ ਪੁਲਸ ‘ਤੇ। ਹ ਮ -ਲੇ। ਦੇ ਦੋ – ਸ਼ ਵਿਚ ਫੜ੍ਹਿਆ ਗਿਆ, ਜਦਕਿ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਸਿਹਤ ਸਬੰਧੀ ਪਾਬੰਦੀਆਂ ਦੇ। ਉ ਲੰ ਘ -ਣ। ‘ਤੇ ਗ੍ਰਿਫਤਾਰ ਕੀਤਾ ਗਿਆ। ਕੁਝ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਆਸਟਰੇਲੀਆ ਦੇ ਸਿਡਨੀ ਤੇ ਬਾਇਰਾਨ ਬੇ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਖਬਰ ਹੈ। ਇਸ ਵਿਚਾਲੇ ਵਿਕਟੋਰੀਆ ਵਿਚ ਸ਼ਨੀਵਾਰ ਨੂੰ 76 ਨਵੇਂ ਮਾਮਲੇ ਪਾਏ ਗਏ ਤੇ 11 ਪੀੜਤਾਂ ਦੀ ਮੌਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਆਂ ਦਾ ਹੀ ਨਤੀਜਾ ਹੈ ਕਿ ਵਿਕਟੋਰੀਆ ਵਿਚ ਨਵੇਂ ਮਾਮਲਿਆਂ ਵਿਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ।

ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਵਧਕੇ 2.668 ਕਰੋੜ ਹੋ ਚੁੱਕੇ ਹਨ ਜਦਕਿ ਇਨਫੈਕਸ਼ਨ ਕਾਰਣ ਮਰਨ ਵਾਲਿਆਂ ਦੀ ਗਿਣਤੀ ਵੀ 8.7 ਲੱਖ ਤੋਂ ਵਧੇਰੇ ਹੈ। ਇਸ ਤੋਂ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿਚ ਵੈਕਸੀਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ। ਦੁਨੀਆ ਭਰ ਵਿਚ ਤਕਰੀਬਨ 170 ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ। 30 ਵੈਕਸੀਨ ਦਾ ਟਰਾਇਲ ਆਖਰੀ ਪੜਾਅ ਵਿਚ ਪਹੁੰਚ ਗਿਆ ਹੈ। ਇਸ ਵਿਚਾਲੇ ਡਬਲਯੂ.ਐੱਚ.ਓ. ਨੇ ਕਿਹਾ ਹੈ ਕਿ 2021 ਮੱਧ ਤੋਂ ਪਹਿਲਾਂ ਵੈਕਸੀਨ ਦੇ ਸਾਰਿਆਂ ਨੂੰ ਵੰਡੇ ਜਾਣ ਦੀ ਉਮੀਦ ਨਹੀਂ ਹੈ।

Leave a Reply

Your email address will not be published. Required fields are marked *