Wednesday, November 25, 2020
Home > News > ਜਹਾਜ ਚ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਲਈ ਆਈ ਇਹ ਵੱਡੀ ਖੁਸ਼ੀ ਦੀ ਖਬਰ

ਜਹਾਜ ਚ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਲਈ ਆਈ ਇਹ ਵੱਡੀ ਖੁਸ਼ੀ ਦੀ ਖਬਰ

ਇਸ ਵੇਲੇ ਦੀ ਵੱਡੀ ਖਬਰ ਹਵਾਈ ਜਹਾਜ ਚ ਸਫ਼ਰ ਕਰਨ ਵਾਲਿਆਂ ਦੇ ਲੀ ਆ ਰਹੀ ਹੈ। Boom Supersonic ਅਜਿਹਾ ਸੁਪਰਸੋਨਿਕ Concorde Plane ਲੈ ਕੇ ਆ ਰਹੀ ਜਿਸ ਨਾਲ ਫਲਾਈਟ ਦੇ ਅੱਧੇ ਤੋਂ ਘੱਟ ਸਮੇਂ ‘ਚ ਡੈਸਟੀਨੇਸ਼ਨ ‘ਤੇ ਪਹੁੰਚਾਇਆ ਜਾ ਸਕਦਾ ਹੈ। ਮਤਲਬ ਫਲਾਈਟ ਨਾਲ ਕਿਤੇ ਜਾਣ ‘ਤੇ ਜੇਕਰ 4 ਘੰਟੇ ਦਾ ਸਮਾਂ ਲੱਗਦਾ ਹੈ ਤਾਂ ਇਸ ਨਾਲ 2 ਘੰਟਿਆਂ ‘ਚ ਪਹੁੰਚਿਆ ਜਾ ਸਕਦਾ ਹੈ।

ਇਸ ਦਾ ਨਾਂ Boom Overture Supersonic Airline ਦਿੱਤਾ ਗਿਆ ਹੈ। ਇਸ ਨੂੰ ਬੂਮ ਤਕਨਾਲੋਜੀ ਵਿਕਸਿਤ ਕਰ ਰਹੀ ਹੈ। ਇਸ ਦੀ ਰਫ਼ਤਾਰ 2300 ਕਿ.ਮੀ ਪ੍ਰਤੀ ਘੰਟਾ ਹੈ। ਇਸ ‘ਚ 55 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਸ ਨਾਲ ਲੰਦਨ ਤੋਂ ਨਿਊਯਾਰਕ ਦੀ ਦੂਰੀ ਤਿੰਨ ਘੰਟਿਆਂ ‘ਚ ਤਹਿ ਕੀਤੀ ਜਾ ਸਕਦੀ ਹੈ। ਲੰਦਨ ਤੋਂ ਟੋਕੀਓ ਦੇ ਸਫ਼ਰ ‘ਚ ਇਹ ਛੇ ਘੰਟਿਆਂ ਦਾ ਸਮਾਂ ਲੈਂਦੀ ਹੈ। ਇਸ ਦੇ ਡੇਵਲਪਰ ਦਾ ਦਾਅਵਾ ਹੈ ਕਿ ਇਹ ਇਕੋਫੈਂ੍ਰਡਲੀ ਹੈ।

ਬੂਮ ਤਕਨਾਲੋਜੀ ਇਸ ‘ਚ ਕਾਰਬਨ ਨਿਊਟ੍ਰਲ ਫਿਊਲ ਦੀ ਵਰਤੋਂ ਕਰੇਗੀ। ਇਸ ਦੀਆਂ ਦੋ ਸੀਟਾਂ ਵਾਲੀ ਪਹਿਲੀ ਪਲੇਨ 2021 ‘ਚ ਬਣ ਕੇ ਤਿਆਰ ਹੋਵੇਗੀ। ਇਨ੍ਹਾਂ ਦਾ ਨਾਂ XBI ਤੇ ਬੇਬੀ ਬੂਮ ਹੋਵੇਗਾ। ਇਸ ਦੀ ਰੇਂਜ ਇਕ ਹਜ਼ਾਰ ਨੌਟੀਕਲ ਮਾਈਲਜ਼ ਹੋਵੇਗੀ।ਇਸ ਡੇਵਲਪਰ ਮੁਤਾਬਕ ਇਹ ਟੈਸਟ ‘ਚ ਸੈਫਟੀ ਫੀਚਰਜ਼ ਨੂੰ ਲੈ ਕੇ ਪੂਰੀ ਤਰ੍ਹਾਂ ਖਰਾ ਉਤਰਿਆ ਹੈ। ਬੂਮ ਤਕਨਾਲੋਜੀ ਦਾ ਪਲਾਨ ਹੈ ਕਿ ਉਹ ਬੂਮ ਓਵਰਚਰ ਨੂੰ 2025 ਤਕ ਉਡਾਨ ਭਰਨ ਲਈ ਤਿਆਰ ਕਰੇਗੀ।

Leave a Reply

Your email address will not be published. Required fields are marked *