Tuesday, November 24, 2020
Home > News > ਪੰਜਾਬ ਚ ਇਥੇ ਇੱਕੋ ਪ੍ਰੀਵਾਰ ਦੇ 14 ਮੈਂਬਰ ਆਏ ਪੌਜੇਟਿਵ ਮਚੀ ਹਾਹਾਕਾਰ

ਪੰਜਾਬ ਚ ਇਥੇ ਇੱਕੋ ਪ੍ਰੀਵਾਰ ਦੇ 14 ਮੈਂਬਰ ਆਏ ਪੌਜੇਟਿਵ ਮਚੀ ਹਾਹਾਕਾਰ

ਕੋਰੋਨਾ ਦਾ ਪ੍ਰਕੋਪ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਰਾਜਾਂ ਹੀ ਪੰਜਾਬ ਚ ਵੱਡੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਹੁਣ ਇੱਕ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਪੰਜਾਬ ਚ ਇਸ ਜਗ੍ਹਾ ਇੱਕੋ ਪ੍ਰੀਵਾਰ ਦੇ 14 ਜੀਆਂ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਹੀ। ਇਸ ਖਬਰ ਦੇ ਆਉਣ ਨਾਲ ਸਾਰਾ ਇਲਾਕਾ ਹੈਰਾਨ ਹੋ ਗਿਆ ਹੈ।

ਮੁਕੇਰੀਆਂ ਦੇ ਮੁਹੱਲਾ ਮਹਾਜਨਾਂ ‘ਚ ਇੱਕੋ ਪਰਿਵਾਰ ਦੇ 14 ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ ਦੇ ਨਾਲ ਹੜਕੰਪ ਮਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਡਾਕਟਰ ਰਮਨ ਕੁਮਾਰ ਨੇ ਦੱਸਿਆ ਉਕਤ ਪੀੜਤ ਪਰਿਵਾਰ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਗਿਆ ਸੀ।

ਜਿੱਥੋਂ ਇਹ ਪਰਿਵਾਰ ਕਿਸੇ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ‘ਚ ਆ ਗਿਆ । ਉਨ੍ਹਾਂ ਦੱਸਿਆ ਕਿ ਇਸ ਮੁਹੱਲੇ ਨੂੰ ਕੰਟੋਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ । ਉਨ੍ਹਾਂ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਦੇ ਨਾਲ-ਨਾਲ ਮਾਸਕ ਪਾਉਣ ਦੇ ਲਈ ਵੀ ਪ੍ਰੇਰਿਆ ਹੈ।ਇਥੇ ਇਹ ਖ਼ਾਸ ਤੌਰ ‘ਤੇ ਦੱਸਣਯੋਗ ਹੈ ਕਿ ਪੰਜਾਬ ਭਰ ਵਿਚ ਕੋਰੋਨਾ ਲਾਗ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 60542 ਤੋਂ ਪਾਰ ਹੋ ਚੁੱਕੀ ਹੈ।

ਜਦਕਿ 1751 ਮਰੀਜ਼ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਪੰਜਾਬ ਵਿਚ ਕੋਰੋਨਾ ਨਾਲ ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹਾ ਪੀੜਤ ਹੈ, ਜਿੱਥੇ ਹੁਣ ਤਕ 11214 ਮਰੀਜ਼ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਵਿਚ 7376 ਅਤੇ ਪਟਿਆਲਾ ਵਿਚ 6876 ਲੋਕ ਕੋਰੋਨਾ ਨਾਲ ਪੀੜਤ ਪਾਏ ਚੁੱਕੇ ਹਨ।

Leave a Reply

Your email address will not be published. Required fields are marked *