Thursday, November 26, 2020
Home > News > ਰਣਜੀਤ ਬਾਵਾ ਨੇ ਫੇਸਬੁੱਕ ਤੇ ਜੋ ਲਿਖਿਆ ਦੇਖ ਲੋਕਾਂ ਨੇ ਲਗਾਤੀ ਗੁਰਦਾਸ ਮਾਨ ਦੀ ਕਲਾਸ

ਰਣਜੀਤ ਬਾਵਾ ਨੇ ਫੇਸਬੁੱਕ ਤੇ ਜੋ ਲਿਖਿਆ ਦੇਖ ਲੋਕਾਂ ਨੇ ਲਗਾਤੀ ਗੁਰਦਾਸ ਮਾਨ ਦੀ ਕਲਾਸ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਗੁਰਦਾਸ ਮਾਨ ਦੇ ਬਾਰੇ ਵਿਚ ਆ ਰਹੀ ਹੈ। ਜੰਮੂ-ਕਸ਼ਮੀਰ ਦੇ ਅਧਿਕਾਰਤ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ,

ਜਿਸ ਦਾ ਪੰਜਾਬ ‘ਚ ਖਾਸਾ ਵਿਰੋਧ ਹੋ ਰਿਹਾ ਹੈ। ਹੁਣ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ‘ਚ ਘਿਰੇ ਆ ਰਹੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਪੰਜਾਬੀ ਨੂੰ ਲੈ ਕੇ ਆਪਣਾ ਪਿਆਰ ਤੇ ਸਤਿਕਾਰ ਜ਼ਾਹਿਰ ਕੀਤਾ ਹੈ।

ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਹੈ, ਜਿਸ ਦੇ ਕਮੈਂਟਸ ‘ਚ ਲੋਕ ਗੁਰਦਾਸ ਮਾਨ ਨੂੰ ਘੇਰ ਰਹੇ ਹਨ। ਰਣਜੀਤ ਬਾਵਾ ਨੇ ਪੋਸਟ ‘ਚ ਲਿਖਿਆ ਹੈ,”ਜੇ ਮਾਸੀ ਮਾਂ ਨੂੰ ਖਤਮ ਕਰਕੇ ਮਾਂ ਬਣਨਾ ਚਾਹੁੰਦੀ ਹੋਵੇ ਤੇ ਮਾਂ ਵਾਲਾ ਪਿਆਰ ਨਹੀਂ ਲੈ ਸਕਦੀ। ਮਾਂ ਤਾਂ ਮਾਂ ਈ ਹੁੰਦੀ,,,ਪੰਜਾਬ ਪੰਜਾਬੀ ਜਿੰਦਾਬਾਦ”

ਇਸ ਤੋਂ ਇੱਕ ਦਿਨ ਪਹਿਲਾਂ ਵੀ ਬਾਵਾ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਪੋਸਟ ਪਾਈ ਸੀ ਜਿਸ ‘ਚ ਉਹ ਕਹਿ ਰਹੇ ਸੀ ਕਿ “ਮਰ ਰਹੀ ਹੈ ਮੇਰੀ ਭਾਸ਼ਾ”,,ਇਸ ‘ਚ ਰਣਜੀਤ ਬਾਵਾ ਨੇ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਆਪਣਾ ਹਿੱਸਾ ਬਣਾਉਣ ਲਈ ਵੀ ਕਿਹਾ ਹੈ।

Leave a Reply

Your email address will not be published. Required fields are marked *