Wednesday, November 25, 2020
Home > News > ਆਖਰ ਆ ਗਈ ਇਹ ਵੱਡੀ ਰਾਹਤ ਦੀ ਖਬਰ ਇੰਡੀਆ ਚ ਫਲਾਈਟਾਂ ਦੇ ਬਾਰੇ

ਆਖਰ ਆ ਗਈ ਇਹ ਵੱਡੀ ਰਾਹਤ ਦੀ ਖਬਰ ਇੰਡੀਆ ਚ ਫਲਾਈਟਾਂ ਦੇ ਬਾਰੇ

ਕੋਰੋਨਾ ਦਾ ਕਰਕੇ ਅਚਾਨਕ ਹੀ ਸਾਰੀ ਦੁਨੀਆਂ ਵਿਚ ਕਈ ਤਰਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਬਹੁਤ ਸਾਰੀਆਂ ਫਲਾਈਟਾਂ ਵੀ ਕੈਂਸਲ ਕਰ ਦਿੱਤੀਆਂ ਗਈਆਂ ਸਨ। ਜਿਸ ਨਾਲ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਸੀ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਕੇਂਦਰ ਸਰਕਾਰ ਇਕ ਪ੍ਰਸਤਾਵ ਲੈ ਕੇ ਆਈ ਹੈ ਕਿ ਲੌਕਡਾਊਨ ਦੌਰਾਨ ਬੁੱਕ ਕੀਤੀਆਂ ਗਈਆਂ ਟਿਕਟਾਂ ਲਈ ਪੂਰੀ ਰਕਮ ਏਅਰਲਾਈਨਸ ਵਲੋਂ15 ਦਿਨਾਂ ਦੇ ਅੰਦਰ-ਅੰਦਰ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ। ਜੇ ਕੋਈ ਏਅਰਲਾਈਨਸ ਵਿੱਤੀ ਸੰਕਟ ‘ਚ ਹੈ ਅਤੇ ਅਜਿਹਾ ਕਰਨ ‘ਚ ਅਸਮਰਥ ਹੈ, ਤਾਂ ਉਸ ਵਲੋਂ 31 ਮਾਰਚ, 2021 ਤੱਕ ਯਾਤਰੀਆਂ ਦੀ ਪਸੰਦ ਦਾ ਟਰੈਵਲ ਕ੍ਰੈਡਿਟ ਸ਼ੈਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਘਰੇਲੂ, ਅੰਤਰਰਾਸ਼ਟਰੀ ਅਤੇ ਵਿਦੇਸ਼ੀ ਏਅਰਲਾਈਨਸ ਵਲੋਂ ਲੌਕਡਾਊਨ ਦੌਰਾਨ ਬੁੱਕ ਕੀਤੇ ਟਿਕਟਾਂ ਲਈ ਪੂਰੀ ਰਕਮ ਵਾਪਸ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮੇ ਵਿੱਚ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਓ.ਕੇ. ਗੁਪਤਾ ਨੇ ਕਿਹਾ, ਘਰੇਲੂ ਏਅਰਲਾਈਨਸ ਲਈ ਜੇ ਟਿਕਟਾਂ ਸਿੱਧਾ ਏਅਰਲਾਈਨ ਜਾਂ ਇੱਕ ਏਜੇਂਟ ਰਾਹੀਂ ਪਹਿਲੀ ਲੌਕਡਾਊਨ ਮਿਆਦ ਦੌਰਾਨ 25 ਮਾਰਚ ਤੋਂ 14 ਅਪ੍ਰੈਲ ਦੌਰਾਨ 25 ਮਾਰਚ ਤੋਂ14 ਅਪ੍ਰੈਲ ਤੱਕ ਪਹਿਲੀ ਤੇ ਦੂਜੀ ਲੌਕਡਾਉਨ ਦੀ ਮਿਆਦ ‘ਚ ਯਾਤਰਾ ਕਰਨ ਲਈ ਬੁੱਕ ਕੀਤੀਆਂ ਗਈਆਂ ਸੀ, ਤਾਂ ਅਜਿਹੇ ‘ਚ ਅਜਿਹੇ ਸਾਰੇ ਮਾਮਲਿਆਂ ਵਿੱਚ ਏਅਰਲਾਈਨਸ ਦੁਆਰਾ ਤੁਰੰਤ ਰਿਫੰਡ ਦਿੱਤਾ ਜਾਵੇਗਾ।

ਕੇਂਦਰ ਨੇ ਕਿਹਾ ਕਿ ਕ੍ਰੈਡਿਟ ਸ਼ੈੱਲ ਦੀ ਖਪਤ ‘ਚ ਦੇਰੀ ਲਈ ਮੁਸਾਫਿਰ ਨੂੰ ਮੁਆਵਜ਼ਾ ਦੇਣ ਲਈ ਇੰਸੈਂਟਿਵ ਮੈਕੇਨਿਜ਼ਮ ਹੋਵੇਗਾ, ਜਿਵੇਂ ਕਿ ਟਿਕਟ ਰੱਦ ਹੋਣ ਦੀ ਮਿਤੀ ਤੋਂ 30 ਜੂਨ, 2020 ਤੱਕ ਕ੍ਰੈਡਿਟ ਸ਼ੈੱਲ ਦੇ ਮੁੱਲ ‘ਚ 0.5 ਪ੍ਰਤੀਸ਼ਤ (ਪਹਿਲਾਂ ਲਈ ਗਈ ਟਿਕਟ ਦੀ ਕੀਮਤ)ਵਾਧਾ ਹੋਵੇਗਾ। ਹਲਫ਼ਨਾਮੇ ‘ਚ ਅੱਗੇ ਕਿਹਾ ਗਿਆ ਹੈ, ‘ਇਸ ਤੋਂ ਬਾਅਦ, ਕ੍ਰੈਡਿਟ ਸ਼ੈੱਲ ਦਾ ਮੁੱਲ ਮਾਰਚ 2021 ਤਕ ਪ੍ਰਤੀ ਮਹੀਨਾ ਅੰਕਿਤ ਮੁੱਲ ਦੇ 0.75 ਪ੍ਰਤੀਸ਼ਤ ਤੱਕ ਵਧਾਇਆ ਜਾਵੇਗਾ। ਕ੍ਰੈਡਿਟ ਸ਼ੈੱਲ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *