Thursday, November 26, 2020
Home > News > ਖੁਸ਼ਖਬਰੀ – ਕੋਰੋਨਾ ਦੀ ਵੈਕਸੀਨ ਇਸ ਦਿਨ ਤੋਂ ਆਮ ਲੋਕਾਂ ਨੂੰ ਮਿਲਣ ਲੱਗ ਪਵੇਗੀ

ਖੁਸ਼ਖਬਰੀ – ਕੋਰੋਨਾ ਦੀ ਵੈਕਸੀਨ ਇਸ ਦਿਨ ਤੋਂ ਆਮ ਲੋਕਾਂ ਨੂੰ ਮਿਲਣ ਲੱਗ ਪਵੇਗੀ

ਕੋਰੋਨਾ ਵਾਇਰਸ ਦਾ ਖਿਲਾਰਾ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ।ਹਰ ਰੋਜ ਲੱਖਾਂ ਦੀ ਗਿਣਤੀ ਵਿਚ ਲੋਕ ਇਸਦੇ ਪੌਜੇਟਿਵ ਹੋ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਇਸ ਵਾਇਰਸ ਦੀ ਵਜ੍ਹਾ ਨਾਲ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਇਸ ਦੀ ਵੈਕਸੀਨ। ਵੈਕਸੀਨ ਦੇ ਆਮ ਲੋਕਾਂ ਨੂੰ ਮਿਲਣ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਵਿਚ ਰੂਸ ਨੇ ਖੁਸ਼ਖਬਰੀ ਦਿੱਤੀ ਹੈ। ਕੋਰੋਨਾ ਦੇ ਕਹਿਰ ਦੇ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਚਾਨਕ 11 ਅਗਸਤ ਨੂੰ ਐਲਾਨ ਕੀਤਾ ਸੀ ਕਿ ਰੂਸ ਨੇ ਕੋਰੋਨਾ ਵੈਕਸੀਨ ਬਣਾ ਲਈ ਹੈ। ਇਸ ਦੇ ਬਾਅਦ ਪੂਰੀ ਦੁਨੀਆ ਦੇ ਮਾਹਰ ਹੈਰਾਨ ਰਹਿ ਗਏ। ਇਸ ਵਿਚ ਰੂਸ ਦੇ ਇਕ ਸੀਨੀਅਰ ਅਧਿਕਾਰੀ ਨੇ ਫਿਰ ਖੁਸ਼ਖਬਰੀ ਦਿੰਦੇ ਹੋਏ ਦੱਸਿਆ ਕਿ ਇਸੇ ਹਫਤੇ ਇਹ ਵੈਕਸੀਨ ਆਮ ਲੋਕਾਂ ਦੇ ਲਈ ਉਪਲਬਧ ਹੋਵੇਗੀ। ਅਸਲ ਵਿਚ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਸ ਹਫਤੇ ਤੋਂ ਕੋਰੋਨਾਵਾਇਰਸ ਵੈਕਸੀਨ ‘ਸਪੂਤਨਿਕ ਵੀ’ ਨੂੰ ਆਮ ਨਾਗਰਿਕਾਂ ਦੇ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸ ਵੈਕਸੀਨ ਨੂੰ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ।

10 ਤੋਂ 13 ਸਤੰਬਰ ਦੇ ਵਿਚ ਉਪਲਬਧ ਹੋਵੇਗੀ ਵੈਕਸੀਨ ਰੂਸ ਸਮਾਚਾਰ ਏਜੰਸੀ TASS ਨੇ ਰਸ਼ੀਅਨ ਅਕੈਡਮੀ ਆਫ ਸਾਈਂਸੇਸ ਵਿਚ ਡਿਪਟੀ ਡਾਇਰੈਕਟਰ ਡੈਨਿਸ ਲੋਗੁਨੋਵ ਦੇ ਹਵਾਲੇ ਨਾਲ ਕਿਹਾ ਕਿ ਸਪੂਤਨਿਕ ਵੀ ਵੈਕਸੀਨ ਨੂੰ ਰੂਸ ਦੇ ਸਿਹਤ ਮੰਤਰਾਲੇ ਦੀ ਇਜਾਜ਼ਤ ਦੇ ਬਾਅਦ ਵਿਆਪਕ ਵਰਤੋਂ ਦੇ ਲਈ ਜਾਰੀ ਕੀਤਾ ਜਾਵੇਗਾ। ਸਿਹਤ ਮੰਤਰਾਲੇ ਇਸ ਵੈਕਸੀਨ ਦਾ ਟੈਸਟ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਅਸੀਂ ਜਲਦੀ ਹੀ ਇਸ ਦੀ ਇਜਾਜ਼ਤ ਹਾਸਲ ਕਰ ਲਵਾਂਗੇ। ਰਿਪੋਰਟ ਮੁਤਾਬਕ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਵੈਕਸੀਨ ਉਪਲਬਧ ਕਰਾਉਣ ਲਈ ਨਿਸ਼ਚਿਤ ਪ੍ਰਕਿਰਿਆ ਹੈ। 10 ਤੋਂ 13 ਸਤੰਬਰ ਦੇ ਵਿਚ ਨਾਗਰਿਕ ਵਰਤੋਂ ਦੇ ਲਈ ਵੈਕਸੀਨ ਦੇ ਬੈਚ ਦੀ ਇਜਾਜ਼ਤ ਹਾਸਲ ਕਰਨੀ ਹੈ।

ਇਸ ਦੇ ਬਾਅਦ ਜਨਤਾ ਨੂੰ ਵੈਕਸੀਨ ਲਗਾਈ ਜਾਣੀ ਸ਼ੁਰੂ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਇਸ ਵੈਕਸੀਨ ਨੂੰ ਮਾਸਕੋ ਦੀ ਗਾਮਲੇਵਾ ਰਿਸਰਚ ਇੰਸਟੀਚਿਊਟ ਨੇ ਰੂਸੀ ਰੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਏਡੋਨੋਵਾਇਰਸ ਨੂੰ ਬੇਸ ਬਣਾ ਕੇ ਤਿਆਰ ਕੀਤਾ ਹੈ।ਇਸ ਵੈਕਸੀਨ ਦੇ ਦੋ ਟ੍ਰਾਇਲ ਇਸ ਸਾਲ ਜੂਨ-ਜੁਲਾਈ ਵਿਚ ਕੀਤੇ ਗਏ ਸਨ। ਇਸ ਵਿਚ 76 ਭਾਗੀਦਾਰ ਸ਼ਾਮਲ ਸਨ। ਨਤੀਜਿਆਂ ਵਿਚ 100 ਫੀਸਦੀ ਐਂਟੀਬੌਡੀ ਵਿਕਸਿਤ ਹੋਈ ਸੀ।

ਰੂਸ ਦਾ ਦਾਅਵਾ 20 ਸਾਲ ਦੀ ਮਿਹਨਤ ਦਾ ਨਤੀਜਾ ਸੇਸ਼ੋਨੌਵ ਯੂਨੀਵਰਸਿਟੀ ਵਿਚ ਟੌਪ ਵਿਗਿਆਨੀ ਵਾਦਿਮ ਤਾਰਾਸੌਵ ਨੇ ਦਾਅਵਾ ਕੀਤਾ ਹੈ ਕਿ ਦੇਸ਼ 20 ਸਾਲ ਦੇ ਇਸ ਖੇਤਰ ਵਿਚ ਆਪਣੀ ਸਮਰੱਥਾ ਅਤੇ ਯੋਗਤਾ ਨੂੰ ਤੇਜ਼ ਕਰਨ ਵਿਚ ਲੱਗਾ ਹੋਇਆ ਹੈ। ਇਸ ਗੱਲ ‘ਤੇ ਲੰਬੇ ਸਮੇਂ ਤੋਂ ਰਿਸਰਚ ਕੀਤੀ ਜਾ ਰਹੀ ਹੈਕਿ ਵਾਇਰਸ ਕਿਵੇਂ ਫੈਲਦੇ ਹਨ। ਇਹਨਾਂ ਦੋ ਦਹਾਕਿਆਂ ਦੀ ਮਿਹਨਤ ਦਾ ਨਤੀਜਾ ਹੈ ਕਿ ਦੇਸ਼ ਨੂੰ ਸ਼ੁਰੂਆਤ ਜ਼ੀਰੋ ਤੋਂ ਨਹੀਂ ਕਰਨੀ ਪਈ ਅਤੇ ਉਹਨਾਂ ਨੂੰ ਵੈਕਸੀਨ ਬਣਾਉਣ ਵਿਚ ਇਕ ਕਦਮ ਅੱਗੇ ਆ ਕੇ ਕੰਮ ਸ਼ੁਰੂ ਕਰਨ ਦਾ ਮੌਕਾ ਮਿਲਿਆ।

ਰੂਸ ਦੀ ਪਹਿਲੀ ਸੈਟੇਲਾਈਟ ਤੋਂ ਮਿਲਿਆ ਵੈਕਸੀਨ ਨੂੰ ਨਾਮ ਇਸ ਵੈਕਸੀਨ ਨੂੰ ਨਾਮ ਰੂਸ ਦੀ ਪਹਿਲੀ ਸੈਟੇਲਾਈਟ ਸਪੂਤਨਿਕ ਤੋਂ ਮਿਲਿਆ ਹੈ। ਜਿਸ ਨੂੰ ਰੂਸ ਨੇ 1957 ਵਿਚ ਰੂਸੀ ਪੁਲਾੜ ਏਜੰਸੀ ਨੇ ਲਾਂਚ ਕੀਤਾ ਸੀ। ਉਸ ਸਮੇਂ ਵੀ ਰੂਸ ਅਤੇ ਅਮਰੀਕਾ ਦੇ ਵਿਚ ਸਪੇਸ ਰੇਸ ਸਿਖਰ ‘ਤੇ ਸੀ।

Leave a Reply

Your email address will not be published. Required fields are marked *