Tuesday, November 24, 2020
Home > News > ਕੈਪਟਨ ਨੇ ਸਾਰੇ ਪੰਜਾਬ ਲਈ ਦਿੱਤਾ ਇਹ ਵੱਡਾ ਹੁਕਮ ਲੋਕਾਂ ਚ ਛਾਈ ਖੁਸ਼ੀ

ਕੈਪਟਨ ਨੇ ਸਾਰੇ ਪੰਜਾਬ ਲਈ ਦਿੱਤਾ ਇਹ ਵੱਡਾ ਹੁਕਮ ਲੋਕਾਂ ਚ ਛਾਈ ਖੁਸ਼ੀ

ਕੋਰੋਨਾ ਦਾ ਕਰਕੇ ਸਾਰੇ ਪੰਜਾਬ ਵਿਚ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਕਿਓੰਕੇ ਪੰਜਾਬ ਵਿਚ ਰੋਜਾਨਾ ਹੀ ਵੱਡੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਇਹਨਾਂ ਕੇਸਾਂ ਦੇ ਵਾਧੇ ਨੂੰ ਰੋਕਣ ਲਈ ਕਈ ਤਰੀਕੇ ਆਪਣਾ ਰਹੀ ਹੈ।

ਇਹਨਾਂ ਪਾਬੰਦੀਆਂ ਵਿਚ ਹੁਣ ਕਈ ਤਰਾਂ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਇੱਕ ਵੱਡੀ ਖਬਰ ਇੱਕ ਵੱਡੀ ਛੋਟ ਦੇਣ ਦੇ ਬਾਰੇ ਵਿਚ ਆ ਰਹੀ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।ਕਾਰ ਵਿਚ ਸਫ਼ਰ ਕਰਨ ਵਾਲੇ ਇਕੱਲੇ ਵਿਅਕਤੀ ਲਈ ਰਾਹਤ ਭਰੀ ਖਬਰ ਹੈ।

ਪੰਜਾਬ ਸਰਕਾਰ ਨੇ ਗ਼ੈਰ ਵਪਾਰਕ ਕਾਰ ਵਿਚ ਸਵਾਰ/ ਚਾਲਕ ਨੂੰ ਮਾਸਕ ਪਾਉਣ ਤੋਂ ਛੋਟ ਦੇ ਦਿੱਤੀ ਹੈ ਪਰ ਜਦੋਂ ਸਬੰਧਤ ਵਿਅਕਤੀ /ਕਾਰ ਚਾਲਕ ਕਾਰ ‘ਚੋਂ ਬਾਹਰ ਆਵੇਗਾ ਤਾਂ ਉਸਨੂੰ ਮਾਸਕ ਪਾਉਣਾ ਜਰੂਰੀ ਹੋਵੇਗਾ । ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜ਼ੁਰਮਾਨਾ ਹੋਵੇਗਾ। ਇਹ ਹੁਕਮ ਅੱਜ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜਾਰੀ ਕੀਤੇ ਹਨ।

Leave a Reply

Your email address will not be published. Required fields are marked *