Tuesday, November 24, 2020
Home > News > ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ ,ਵਿਦੇਸ਼ੀਆਂ ਚ ਛਾਈ ਖੁਸ਼ੀ

ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ ,ਵਿਦੇਸ਼ੀਆਂ ਚ ਛਾਈ ਖੁਸ਼ੀ

ਇਸ ਵੇਲੇ ਦੀ ਵੱਡੀ ਖਬਰ ਸ੍ਰੀ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ ਜਿਸ ਨਾਲ ਵਿਦੇਸ਼ੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖ਼ਾਸਕਰ ਯੂਰਪ ਵਿਚ ਰਹਿੰਦੇ ਪੰਜਾਬੀਆਂ ਨੂੰ ਇਸ ਖਬਰ ਦਾ ਸਿੱਧਾ ਫਾਇਦਾ ਪਹੁੰਚੇਗਾ।ਅੰਮ੍ਰਿਤਸਰ ਏਅਰਪੋਰਟ ਦੇ ਇਤਿਹਾਸ ਚ ਅਜਿਹਾ ਪਹਿਲੀਵਾਰ ਦੇਖਣ ਨੂੰ ਮਿਲੇਗਾ।

ਸ੍ਰੀ ਗੁਰੂ ਰਾਮ ਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਅੰਮ੍ਰਿਤਸਰ ਤੋਂ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀ ਉਡਾਣ 21 ਸਤੰਬਰ ਨੂੰ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ “ਤਾਜ ਮਹੱਲ ਟ੍ਰੈਵਲਜ਼, ਦੇ ਚੈਅਰਮੈਨ ਸ੍ਰੀ ਆਰ. ਕੇ. ਸੈਣੀ , ਸ੍ਰੀ ਗੁਰਵਿੰਦਰ ਕੁਮਾਰ ਅਤੇ ਵਿੱਕੀ ਸੈਣੀ ਨੇ ਦੱਸਿਆ ਕਿ ਇਤਿਹਾਸ ਵਿਚ ਪਹਿਲੀ ਵਾਰੀ ਹੋਵੇਗਾ ਜਦੋਂ ਕੋਈ ਫਲਾਈਟ ਅੰਮ੍ਰਿਤਸਰ ਤੋਂ ਸਿੱਧੀ ਰੋਮ ਜਾਵੇਗੀ ਅਤੇ ਇਹੀ ਫਲਾਈਟ ਵਾਪਸ 22 ਸਤੰਬਰ ਨੂੰ ਅੰਮ੍ਰਿਤਸਰ ਆਵੇਗੀ।

ਇਸ ਫਲਾਈਟ ਦੇ ਚੱਲਣ ਨਾਲ ਈਸਾਈ ਧਰਮ (ਵੈਟੀਕਰਨ ਸਿਟੀ) ਅਤੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ (ਹਰਿਮੰਦਰ ਸਾਹਿਬ ) ਦਾ ਸਫਰ ਸਿਰਫ 8 ਘੰਟਿਆਂ ਵਿਚ ਤੈਅ ਕੀਤਾ ਜਾ ਸਕੇਗਾ। ਇਸ ਨਾਲ ਯੂਰਪ ਤੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਸੌਖ ਹੋਵੇਗੀ ।

Leave a Reply

Your email address will not be published. Required fields are marked *