Sunday, September 20, 2020
Home > News > ਪੰਜਾਬ ਚ ਕੋਰੋਨਾ ਨਾਲ ਮੌਤ ਦਰ ਦੇ ਵਾਧੇ ਨੂੰ ਦੇਖਕੇ ਕੈਪਟਨ ਨੇ ਕੀਤਾ ਇਹ ਫੈਸਲਾ

ਪੰਜਾਬ ਚ ਕੋਰੋਨਾ ਨਾਲ ਮੌਤ ਦਰ ਦੇ ਵਾਧੇ ਨੂੰ ਦੇਖਕੇ ਕੈਪਟਨ ਨੇ ਕੀਤਾ ਇਹ ਫੈਸਲਾ

ਕੋਰੋਨਾ ਵਾਇਰਸ ਦਾ ਘੇਰਾ ਹਰ ਰੋਜ ਵਧਦਾ ਹੀ ਜਾ ਰਿਹਾ ਹੈ। ਪੰਜਾਬ ਸਰਕਾਰ ਤਰਾਂ ਤਰਾਂ ਦੇ ਉਪਾਅ ਇਸ ਵਾਇਰਸ ਨੂੰ ਰੋਕਣ ਦੇ ਲਈ ਕਰ ਰਹੀ ਹੈ। ਪਰ ਰੋਜਾਨਾ ਹੀ ਇਸਦੇ ਕੇਸ ਵਧਦੇ ਹੀ ਜਾ ਰਹੇ ਹਨ। ਹੁਣ ਰੋਜਾਨਾ ਪੰਜਾਬ ਚ 2500 ਦੇ ਆਸ ਪਾਸ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਦਰ ਬਾਕੀ ਸੂਬਿਆਂ ਨਾਲੋਂ ਜਿਆਦਾ ਹੈ। ਜਿਸ ਕਾਰਨ ਕੈਪਟਨ ਸਰਕਾਰ ਦਿਨ ਰਾਤ ਇੱਕ ਕਰਨ ਤੇ ਲਗ ਗਈ ਹੈ ਕੇ ਪੰਜਾਬ ਵਿਚ ਮੌਤ ਦਰ ਨੂੰ ਘਟਾਇਆ ਜਾ ਸਕੇ। ਇਸ ਲਈ ਸਰਕਾਰ ਕਈ ਤਰਾਂ ਦੇ ਐਲਾਨ ਵੀ ਕਰ ਰਹੀ ਹੈ।

ਸੂਬੇ ਵਿੱਚ ਕੋਵਿਡ ਕੇਸਾਂ ਅਤੇ ਮੌਤ ਦਰ ਵਿੱਚ ਵਾਧੇ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮੈਡੀਕਲ ਆਕਸੀਜਨ ਦੀ ਮੌਜੂਦਾ ਸਪਲਾਈ ਨੂੰ ਵਧਾਉਣ ਲਈ ਇਸ ਦਾ ਉਤਪਾਦਨ ਆਪਣੇ ਪੱਧਰ ‘ਤੇ ਕਰਨ ਲਈ ਕਦਮ ਚੁੱਕੇ ਤਾਂ ਜੋ ਕਿਸੇ ਭਵਿੱਖੀ ਸੰ – ਕ- ਟ ਦੇ ਲਈ ਇਸ ਅਤਿ ਜ਼ਰੂਰੀ ਵਸਤ ਦੀ ਕੋਈ ਕਮੀ ਨਾ ਰਹੇ। ਪੰਜਾਬ ਜਿਹੜਾ ਆਪਣੇ ਗੁਆਂਢੀ ਇਲਾਕਿਆਂ ਤੋਂ ਇਸ ਮੈਡੀਕਲ ਆਕਸੀਜਨ ਦੀ ਖਰੀਦ ਕਰ ਰਿਹਾ ਹੈ, ਨੇ ਹੁਣ ਫੈਸਲਾ ਕੀਤਾ ਹੈ ਕਿ ਸੂਬੇ ਵਿੱਚ ਕੋਵਿਡ ਕੇਸਾਂ ਦੇ ਵਧਦੀ ਗਿਣਤੀ ਦੇ ਚੱਲਦਿਆਂ ਕਿਸੇ ਕਮੀ ਨਾਲ ਨਜਿੱਠਣ ਲਈ ਮੈਡੀਕਲ ਆਕਸੀਜਨ ਦਾ ਉਤਪਾਦਨ ਸੂਬੇ ਅੰਦਰ ਹੀ ਕਰੇ।

ਮਹਾਂਮਾਰੀ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਵਰਚੁਅਲ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 6653 ਕੋਵਿਡ ਮਰੀਜ਼ ਦਾਖਲ ਹੋਏ ਜਿਨ੍ਹਾਂ ਵਿੱਚੋਂ 5269 ਵਿਅਕਤੀ ਸਿਹਤਯਾਬ ਹੋ ਗਏ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਜਦਕਿ 550 ਵਿਅਕਤੀ ਅਜੇ ਇਲਾਜ ਅਧੀਨ ਹਨ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ, ਆਈ.ਸੀ.ਐਮ.ਆਰ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 10 ਦਿਨਾਂ ਛੁੱਟੀ ਦੀ ਨੀਤੀ ਨੂੰ ਅਪਣਾ ਰਿਹਾ ਹੈ। ਜੇਕਰ ਦਾਖਲ ਮਰੀਜ਼ ਵਿੱਚ ਅਖੀਰਲੇ ਤਿੰਨ ਦਿਨ ਲੱਛਣ ਨਹੀਂ ਰਹਿੰਦੇ ਤਾਂ ਲੈਵਲ-1 ਦੇ ਕਿਸੇ ਵੀ ਪਾਜ਼ੇਟਿਵ ਮਰੀਜ਼ ਨੂੰ 10ਵੇਂ ਦਿਨ ਛੁੱਟੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੇਸਾਂ ਦੀ ਵਧ ਰਹੀ ਗਿਣਤੀ ਨਾਲ ਨਿਪਟਣ ਲਈ ਮੈਡੀਕਲ ਕਾਲਜ, ਫਰੀਦਕੋਟ ਵਿੱਚ 50 ਹੋਰ ਬੈੱਡ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਏਮਜ਼ ਦੇ ਦਿਲ ਦੇ ਰੋਗਾਂ ਦੇ ਮਾਹਿਰ ਪ੍ਰੋਫੈਸਰ ਅੰਬੁਜ ਰੌਏ, ਜੋ ਪੰਜਾਬ ਵਿੱਚ ਹੋਈਆਂ ਮੌਤ ਦਰ ਦੇ ਅੰਕੜਿਆਂ ਦਾ ਅਧਿਐਨ ਕਰ ਰਹੇ ਹਨ, ਨੇ ਕਿਹਾ ਕਿ ਵਾਇਰਸ ਵਿੱਚ ਪਰਿਵਾਰਨ ਆਉਣ ਦੀ ਸੰਭਾਵਨਾ ਦੀ ਘੋਖ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਸਿਹਤ ਮਾਹਿਰਾਂ ਦੇ ਸਮੂਹ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਪੈਨਲ ਵੱਲੋਂ ਸੈਂਪਲ ਇਮਟੈੱਕ ਨੂੰ ਭੇਜੇ ਜਾਣਗੇ ਤਾਂ ਕਿ ਵਾਇਰਸ ਦੇ ਰੂਪ ਦੀ ਜਾਂਚ ਕੀਤੀ ਜਾ ਸਕੇ ਅਤੇ ਇਹ ਪਤਾ ਲਾਇਆ ਜਾ ਸਕੇ ਇਸ ਤੋਂ ਪਹਿਲਾਂ ਭੇਜੇ ਸੈਂਪਲਾਂ ਦੇ ਮੁਕਾਬਲੇ ਬੀਤੇ ਇਕ ਮਹੀਨੇ ਵਿੱਚ ਕੋਈ ਪਰਿਵਰਤਨ ਆਇਆ ਹੈ।

ਸ੍ਰੀ ਰੌਏ ਨੇ ਅੱਗੇ ਕਿ ਕਿ ਪੰਜਾਬ ਵਿੱਚ ਕੋਵਿਡ ਨਾਲ ਬਹੁਤੀਆਂ ਮੌਤਾਂ 6 ਅਗਸਤ ਤੋਂ ਬਾਅਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਸਾਂ ਦੀ ਮੌਤ ਦਰ 2.96 ਫੀਸਦੀ ਹੈ ਜੋ ਕੌਮੀ ਔਸਤ ਦੀ 1.65 ਫੀਸਦੀ ਨਾਲੋਂ ਵੱਧ ਹੈ ਅਤੇ ਇਸੇ ਤਰ੍ਹਾਂ ਪ੍ਰਤੀ ਮਿਲੀਅਨ ਮੌਤਾਂ 78.5 ਹੈ (ਕੌਮੀ ਔਸਤ 58.3 ਹੈ) ਪਰ ਫੇਰ ਵੀ ਇਹ ਅੰਕੜੇ ਮੁਲਕ ਵਿੱਚ ਬਹੁਤੇ ਸੂਬਿਆਂ ਨਾਲੋਂ ਬਿਹਤਰ ਹਨ। ਦਰਅਸਲ, ਪੰਜਾਬ ਦੀ5.72ਫੀਸਦੀ ਦੀ ਸਾ ਕਾ ਰ ਤ ਮ ਕ ਦਰ 8.47 ਦੀ ਕੌਮੀ ਔਸਤ ਨਾਲੋਂ ਬਹੁਤ ਬਿਹਤਰ ਹੈ।ਸ੍ਰੀ ਰੌਏ ਨੇ ਦੱਸਿਆ ਕਿ ਪੰਜਾਬ ਵਿੱਚ ਮੌਤ ਦੀ ਵੱਧ ਦਰ ਦਾ ਮੁੱਖ ਕਾਰਨ ਸਹਿ-ਬਿਮਾਰੀਆਂ ਹਨ।

ਮੁੱਖ ਮੰਤਰੀ ਵੱਲੋਂ ਪਲਾਜ਼ਮਾ ਥੈਰੇਪੀ ਦੀ ਸਫਲਤਾ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਡਾ. ਤਲਵਾੜ ਨੇ ਕਿਹਾ ਕਿ ਅਧਿਐਨ ਤੋਂ ਅਜੇ ਤੱਕ ਕੋਈ ਪੁਖਤਾ ਨਤੀਜੇ ਸਾਹਮਣੇ ਨਹੀਂ ਆਏ ਹਨ ਹਾਲਾਂਕਿ ਐਫ.ਡੀ.ਏ. ਨੇ ਇਲਾਜ ਦੇ ਇਸ ਢੰਗ ਦੀ ਸਿਫਾਰਸ਼ ਕੀਤੀ ਸੀ। ਡਾ. ਤਲਵਾੜ ਨੇ ਕਿਹਾ ਕਿ ਇਹ ਵੇਖਦਿਆਂ ਕਿ ਇਸਦੇ ਮਾੜੇ ਪ੍ਰਭਾਵ ਦਾ ਵੀ ਕੋਈ ਸਬੂਤ ਨਹੀਂ ਹੈ, ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦੇਣ ਦੀ ਸਲਾਹ ਦਿੱਤੀ ਗਈ।

ਹੁਣ ਤੱਕ ਕੋਵਿਡ ਤੋਂ ਸਿਹਤਯਾਬ ਹੋਏ 39 ਮਰੀਜ਼ਾਂ ਨੇ ਪਲਾਜ਼ਮਾ ਦਾਨ ਕੀਤਾ ਹੈ ਜਿਸ ਨਾਲ ਇਸਦੇ 77 ਯੂਨਿਟ ਇਕੱਠੇ ਹੋਏ। ਸਰਕਾਰੀ ਮੈਡੀਕਲ ਕਾਲਜ ਵਿਚ ਹੁਣ ਤੱਕ 24 ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚਾਰ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਅਤੇ 33 ਮਰੀਜ਼ਾਂ ਨੂੰ ਨਿੱਜੀ ਸਿਹਤ ਸੰਸਥਾਵਾਂ ਵਿੱਚ ਵੀ ਇਹ ਥੈਰੇਪੀ ਦਿੱਤੀ ਗਈ ਹੈ।

Leave a Reply

Your email address will not be published. Required fields are marked *