Sunday, September 20, 2020
Home > News > ਹਵਾਈ ਯਾਤਰਾ ਦੇ ਬਾਰੇ ਚ ਆਈ ਇਹ ਖੁਸ਼ੀ ਦੀ ਖਬਰ

ਹਵਾਈ ਯਾਤਰਾ ਦੇ ਬਾਰੇ ਚ ਆਈ ਇਹ ਖੁਸ਼ੀ ਦੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਸਭ ਤੋਂ ਜਿਆਦਾ ਮੰਦਾ ਹਵਾਈ ਕੰਪਨੀਆਂ ਦਾ ਲਗਾ ਹੈ ਕਿਓੰਕੇ ਸਾਰੀ ਦੁਨੀਆਂ ਤੇ ਹਵਾਈ ਆਵਾਜਾਈ ਤੇ ਪਾਬੰਦੀਆਂ ਲਗ ਗਈਆਂ ਸਨ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪਰ ਹੁਣ ਹੋਲੀ ਹੋਲੀ ਹਵਾਈ ਯਾਤਰਾਵਾਂ ਖੁਲ ਰਹੀਆਂ ਹਨ ਅਤੇ ਜਹਾਜਾਂ ਦੀ ਆਵਾਜਾਈ ਆਮ ਹੋ ਰਹੀ ਹੈ।

ਤਾਲਾਬੰਦੀ ਦੇ ਬਾਅਦ ਪਹਿਲੀ ਵਾਰ ਦੇਸ਼ ਵਿਚ ਹਵਾਈ ਯਾਤਰੀਆਂ ਦੀ ਗਿਣਤੀ ਇਕ ਦਿਨ ਵਿਚ 1.44 ਲੱਖ ਦੇ ਕਰੀਬ ਪੁੱਜ ਗਈ ਹੈ। ਅਧਿਕਾਰਕ ਜਾਣਕਾਰੀ ਮੁਤਾਬਕ 13 ਸਤੰਬਰ ਨੂੰ 1,298 ਉਡਾਣਾਂ ਰਵਾਨਾ ਹੋਈਆਂ, ਜਿਨ੍ਹਾਂ ਵਿਚ ਕੁੱਲ 1,43,811 ਯਾਤਰੀਆਂ ਨੇ ਸਫਰ ਕੀਤਾ। ਇਹ ਪੂਰੀ ਤਾਲਾਬੰਦੀ ਦੇ ਬਾਅਦ 25 ਮਈ ਤੋਂ ਦੁਬਾਰਾ ਘਰੇਲੂ ਯਾਤਰੀ ਉਡਾਣਾਂ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਵੱਧ ਯਾਤਰੀ ਗਿਣਤੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਇਕ ਟਵੀਟ ਵਿਚ ਕਿਹਾ, ‘ਆਸਮਾਨ ਵਿਚ ਇਕ ਨਵੀਂ ਉਚਾਈ। ਐਤਵਾਰ 13 ਸਤੰਬਰ ਨੂੰ ਘਰੇਲੂ ਯਾਤਰੀਆਂ ਦੀ ਗਿਣਤੀ 1,43,811 ਰਹੀ, ਜੋ ਇਹ ਦਰਸਾਉਂਦਾ ਹੈ ਕਿ ਕੋਰੋਨਾ ਦੇਸ਼ ਦੀ ਮਜ਼ਬੂਤ। ਲ ੜਾ ਈ। ਵਿਚ ਹਵਾਈ ਯਾਤਰਾ ਨੂੰ ਆਵਾਜਾਈ ਦਾ ਕਿੰਨਾ ਸੁਰੱਖਿਅਤ ਸਾਧਨ ਮੰਨਿਆ ਜਾ ਰਿਹਾ ਹੈ।

ਉਨ੍ਹਾਂ ਨੇ ਸਾਰੇ ਹਵਾਈ ਯਾਤਰੀਆਂ ਅਤੇ ਹਿੱਤਧਾਰਕਾਂ ਨੂੰ ਇਸ ਦੇ ਲਈ ਵਧਾਈ ਦਿੱਤੀ ਹੈ।ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 10 ਸਤੰਬਰ ਨੂੰ ਰਿਕਾਰਡ 1,308 ਉਡਾਣਾਂ ਰਵਾਨਾ ਹੋਈਆਂ ਸਨ, ਜਿਸ ਵਿਚ 1.32 ਲੱਖ ਯਾਤਰੀਆਂ ਨੇ ਸਫਰ ਕੀਤਾ ਸੀ।

Leave a Reply

Your email address will not be published. Required fields are marked *