Sunday, September 20, 2020
Home > News > ਜਿਆਦਾ ਕੋਰੋਨਾ ਕੇਸਾਂ ਦਾ ਕਰਕੇ ਇਸ ਦੇਸ਼ ਚ ਲਗਾ 3 ਹਫਤਿਆਂ ਦਾ ਲਾਕ ਡਾਊਨ

ਜਿਆਦਾ ਕੋਰੋਨਾ ਕੇਸਾਂ ਦਾ ਕਰਕੇ ਇਸ ਦੇਸ਼ ਚ ਲਗਾ 3 ਹਫਤਿਆਂ ਦਾ ਲਾਕ ਡਾਊਨ

ਕੋਰੋਨਾ ਵਾਇਰਸ ਨੇ ਚਾਈਨਾ ਤੋਂ ਸ਼ੁਰੂਆਤ ਕਰਕੇ ਸਾਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਾਏ ਹਨ। ਰੋਜਾਨਾ ਹੀ ਸੰਸਾਰ ਤੇ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਇਸ ਦੇ ਕਾਰਨ ਮੌਤ ਹੋ ਰਹੀ ਹੈ। ਦੁਨੀਆਂ ਦੇ ਕਈ ਮੁਲਕਾਂ ਨੇ ਇਸ ਨੂੰ ਰੋਕਣ ਦੇ ਲਈ ਕਈ ਤਰਾਂ ਦੀਆਂ ਪਾਬੰਦੀਆਂ ਆਪੋ ਆਪਣੇ ਦੇਸ਼ਾਂ ਵਿਚ ਲਗਾਈਆਂ ਹਨ ਕਈ ਜਗ੍ਹਾ ਤੇ ਤਾਲਾਬੰਦੀ ਵੀ ਕੀਤੀ ਗਈ ਸੀ। ਫਿਰ ਇਹ ਤਾਲਾਬੰਦੀ ਖੋਲ ਦਿੱਤੀ ਗਈ ਪਰ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਇਸ ਜਗ੍ਹਾ ਫਿਰ 3 ਹਫਤਿਆਂ ਦੇ ਲਈ ਤਾਲਾਬੰਦੀ ਕਰ ਦਿੱਤੀ ਗਈ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਤਿੰਨ ਹਫਤੇ ਦੇ ਲਈ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਨਫੈਕਸ਼ਨ ਨੂੰ ਰੋਕਣ ਦੇ ਲਈ ਸਕੂਲ ਅਤੇ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ। ਸ਼ੁੱਕਰਵਾਰ ਨੂੰ ਸ਼ੁਰੂ ਹੋਣ ਜਾ ਰਹੀ ਇਸ ਕੋਰੋਨਾ ਤਾਲਾਬੰਦੀ ਦੇ ਦੌਰਾਨ ਇਜ਼ਰਾਇਲੀ ਲੋਕਾਂ ਦੇ ਆਉਣ-ਜਾਣ ‘ਤੇ ਪਾਬੰਦੀ ਹੋਵੇਗੀ।ਇੱਥੇ ਕੋਰੋਨਾਵਾਇਰਸ ਦੇ ਰੋਜ਼ਾਨਾ ਰਿਕਾਰਡ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਜ਼ਰਾਈਲ ਵਿਚ ਇਸ ਮਹਾਮਾਰੀ ਦੇ ਹੁਣ ਤੱਕ 1,50,000 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਰੇ ਹਨ ਅਤੇ 1,100 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।

ਨੇਤਨਯਾਹੂ ਨੇ ਕਿਹਾ,”ਸਾਡਾ ਉਦੇਸ਼ ਕੋਰੋਨਾਵਾਇਰਸ ਨੂੰ ਰੋਕਣਾ ਅਤੇ ਇਨਫੈਕਸ਼ਨ ਦੀ ਗਿਣਤੀ ਨੂੰ ਘੱਟ ਰੱਖਣਾ ਹੈ। ਮੈਂ ਜਾਣਦਾ ਹਾਂ ਕਿ ਇਹਨਾਂ ਕਦਮਾਂ ਦੀ ਸਾਨੂੰ ਸਾਰਿਆਂ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ। ਇਹ ਛੁੱਟੀਆਂ ਨਹੀਂ ਹਨ, ਜਿਸ ਦੇ ਆਮਤੌਰ ‘ਤੇ ਅਸੀਂ ਆਦੀ ਹਾਂ।” ਇਜ਼ਰਾਇਲ ਵਿਚ ਕੋਰੋਨਾਵਾਇਰਸ ਫੈਲਣ ਦੇ ਬਾਅਦ ਇਹ ਦੂਜੀ ਵਾਰ ਹੈ ਜਦੋਂ ਤਾਲਾਬੰਦੀ ਲਗਾਈ ਗਈ ਹੈ। ਤਾਲਾਬੰਦੀ ਦੇ ਕਾਰਨ ਕੋਰੋਨਾ ਇਨਫੈਕਸ਼ਨ ਦੀ ਦਰ ਭਾਵੇਂ ਘੱਟ ਹੋ ਜਾਂਦੀ ਹੈ ਪਰ ਦੇਸ਼ ਦੀ ਅਰਥਵਿਵਸਥਾ ਅਤੇ ਰੋਜ਼ਗਾਰ ‘ਤੇ ਇਸ ਦੇ ਗੰਭੀਰ ਅਸਰ ਪੈਂਦੇ ਹਨ।

ਉੱਧਰ ਦੇਸ਼ ਵਿਚ ਤਾਲਾਬੰਦੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਜ਼ਰਾਇਲ ਦੇ ਇਕ ਪ੍ਰਮੁੱਖ ਮੰਤਰੀ ਨੇ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਕਾਰਨ ਯਹੂਦੀ ਨਵੇਂ ਸਾਲ ਦੇ ਪਹਿਲੇ ਹਫਤੇ ਰਾਸ਼ਟਰੀ ਪੱਧਰੀ ਤਾਲਾਬੰਦੀ ਲਗਾਈ ਜਾਣ ਸਬੰਧੀ ਸਰਕਾਰ ਦੇ ਫੈਸਲੇ ਦੇ ਵਿਰੋਧ ਵਜੋਂ ਐਤਵਾਰ ਨੂੰ ਅਸਤੀਫਾ ਦੇ ਦਿੱਤਾ। ਇਜ਼ਰਾਈਲ ਵਿਚ ਮਹਾਮਾਰੀ ਦੀ ਸ਼ੁਰੂਆਤ ਦੇ ਦੌਰਾਨ ਸਿਹਤ ਮੰਤਰੀ ਰਹੇ ਅਤੇ ਹੁਣ ਹਾਊਸਿੰਗ ਮੰਤਰੀ ਪਾਕੋਵ ਲਿਟਜ਼ਮੈਨ ਨੇ ਅਨੁਮਾਨਿਤ ਤਾਲਾਬੰਦੀ ਉਪਾਅ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਵੇਗੀ। ਉਹਨਾਂ ਨੇ ਕਿਹਾ,”ਮੇਰਾ ਦਿਲ ਉਹਨਾਂ ਹਜ਼ਾਰਾਂ ਯਹੂਦੀਆਂ ਦੇ ਨਾਲ ਹੈ ਜੋ ਸਾਲ ਵਿਚ ਇਕ ਵਾਰ ਧਾਰਮਿਕ ਸਥਾਨ ‘ਤੇ ਆਉਂਦੇ ਹਨ ਅਤੇ ਤਾਲਾਬੰਦੀ ਕਾਰਨ ਇਸ ਵਾਰ ਅਜਿਹਾ ਨਹੀਂ ਹੋ ਸਕਦਾ।”

Leave a Reply

Your email address will not be published. Required fields are marked *