Saturday, September 19, 2020
Home > News > ਕੈਂਸਰ ਪੀੜਤ ਸੰਜੇ ਦੱਤ ਨੇ ਅਮਰੀਕਾ ਨਹੀਂ , ਸਗੋਂ ਇਸ ਦੇਸ਼ ਨੂੰ ਕੀਤਾ ਅਚਾਨਕ ਕੂਚ

ਕੈਂਸਰ ਪੀੜਤ ਸੰਜੇ ਦੱਤ ਨੇ ਅਮਰੀਕਾ ਨਹੀਂ , ਸਗੋਂ ਇਸ ਦੇਸ਼ ਨੂੰ ਕੀਤਾ ਅਚਾਨਕ ਕੂਚ

ਇਸ ਸਾਲ ਬੋਲੀਵੁਡ ਨੂੰ ਬਹੁਤ ਵੱਡੇ ਵੱਡੇ ਝਟਕੇ ਲਗੇ ਹਨ। ਕਈ ਸੁਪਰ ਸਟਾਰ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ। ਇਸ ਸਾਲ ਹੀ ਇੱਕ ਵੱਡੀ ਮਾੜੀ ਖਬਰ ਬੋਲੀਵੁਡ ਲਈ ਆਈ ਸੀ ਕੇ ਬੋਲੀਵੁਡ ਦੇ ਸੁਪਰ ਸਟਾਰ ਸੰਜੇ ਦੱਤ ਨੂੰ ਕੈਂਸਰ ਨਿਕਲਿਆ ਹੈ। ਕੈਂਸਰ ਵੀ ਆਖਰੀ ਸਟੇਜ ਦਾ ਦੱਸਿਆ ਜਾ ਰਿਹਾ ਹੈ। ਓਹਨਾ ਦਾ ਇਲਾਜ ਮੁੰਬਈ ਦੇ ਇੱਕ ਵੱਡੇ ਹਸਪਤਾਲ ਵਿਚ ਚਲ ਰਿਹਾ ਹੈ। ਪਰ ਹੁਣ ਅਚਾਨਕ ਓਹਨਾ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।

ਬਾਲੀਵੁੱਡ ਅਦਾਕਾਰ ਸੰਜੈ ਦੱਤ ਮੁੰਬਈ ‘ਚ Lung Cancer ਦਾ ਇਲਾਜ ਕਰਵਾ ਰਹੇ ਹਨ। ਸੰਜੈ ਦੱਤ ਕੋਕਿਲਾਬੇਨ ਅੰਬਾਨੀ ਹਸਪਤਾਲ ‘ਚ ਕੀਮੋਥੈਰੇਪੀ ਦਾ ਪਹਿਲਾ ਪੜਾਅ ਪੂਰਾ ਕਰ ਚੁੱਕੇ ਹਨ। ਕੈਂਸਰ ਦੇ ਇਲਾਜ ਦੌਰਾਨ ਸੰਜੈ ਦੱਤ ਮੰਗਲਵਾਰ ਸ਼ਾਮ ਅਚਾਨਕ ਦੁਬਈ ਪਹੁੰਚ ਗਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮਾਨਿਆ ਦੱਤ ਵੀ ਪਹੁੰਚ ਗਈ ਹੈ।

ਉਹ ਆਪਣੇ ਦੋਵੇਂ ਬੱਚਿਆਂ ਨੂੰ ਮਿਲਣ ਦੁਬਈ ਪਹੁੰਚੇ ਹਨ। ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ਤੋਂ ਕਲਾਸੇਸ ਅਟੈਂਡ ਕਰ ਰਹੇ ਹਨ। ਸੰਜੈ ਦੱਤ ਦੀ ਆਪਣੇ ਬੱਚਿਆਂ ਨਾਲ ਮਿਲਣ ਦੀ ਇੱਛਾ ਹੋਈ, ਇਸਲਈ ਉਹ ਉਨ੍ਹਾਂ ਤੋਂ ਮੁੰਬਈ ਤੋਂ ਦੁਬਈ ਪਹੁੰਚ ਗਏ। ਮੀਡੀਆ ਰਿਪੋਰਟਸ ਮੁਤਾਬਿਕ ਸੰਜੈ ਦੱਤ ਜਾਂ 10 ਦਿਨਾਂ ‘ਚ ਵਾਪਸ ਮੁੰਬਈ ਵਾਪਸ ਪਰਤ ਸਕਦੇ ਹਨ।

ਸੰਜੈ ਦੱਤ ਦੀ ਪਤਨੀ ਮਾਨਿਆ ਦੱਤ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ ‘ਤੇ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਫਿਲਮ ਇਮਤਿਹਾਨ ਦੇ ਗਾਣੇ ‘ਰੁੱਕ ਜਾਣਾ ਨਹੀਂ ਤੂੰ ਕਹਿ ਹਾਰ ਕੇ’ ਦੀ ਕੁਝ ਲਾਈਨਾਂ ਲਿਖੀਆਂ ਹਨ। ਉਨ੍ਹਾਂ ਲਿਖਿਆ, ‘ਅਸੀਂ ਆਪਣੀ ਜ਼ਿੰਦਗੀ ਦੇ ਬੈਸਟ ਦਿਨਾਂ ਨੂੰ ਵਾਪਸ ਲਿਆਉਣ ਲਈ ਬੁਰੇ ਦਿਨਾਂ ਤੋਂ। ਲ – ੜ – ਨਾ। ਹੋਵੇਗਾ। ਕਦੇ ਹਾਰਨਾ ਮਤ।’

Leave a Reply

Your email address will not be published. Required fields are marked *