Wednesday, October 28, 2020
Home > News > Paytm ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ ਜਰੂਰ ਦੇਖੋ

Paytm ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ ਜਰੂਰ ਦੇਖੋ

Google ਨੇ ਸ਼ੁੱਕਰਵਾਰ ਨੂੰ Google Play ਸਟੋਰ ਤੋਂ ਪੇਟੀਐਮ ਐਪ ਨੂੰ ਹਟਾ ਦਿੱਤਾ ਹੈ।ਇਸ ‘ਤੇ ਗੂਗਲ ਨੇ ਕਿਹਾ ਹੈ ਕਿ ਉਹ ਕਿਸੇ ਵੀ ਜੂ ਆ ਐਪ ਦਾ ਸਮਰਥਨ ਨਹੀਂ ਕਰੇਗੀ। Paytm ਅਤੇ UPI ਐਪ One97 Communication Ltd ਦੁਆਰਾ ਵਿਕਸਤ ਕੀਤੇ ਗਏ ਹਨ।ਇਸ ਐਪ ਨੂੰ ਗੂਗਲ ਪਲੇ ਸਟੋਰ ‘ਤੇ ਸਰਚ ਕਰਨ ਉਤੇ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ, ਐਂਡਰਾਇਡ ਸਮਾਰਟਫੋਨਾਂ ਵਿੱਚ ਪਹਿਲਾਂ ਤੋਂ ਸਥਾਪਿਤ ਐਪ ਕੰਮ ਕਰ ਰਿਹਾ ਹੈ।

Paytm ਭੁਗਤਾਨ ਐਪ ਤੋਂ ਇਲਾਵਾ, ਕੰਪਨੀ ਦੀਆਂ ਹੋਰ ਐਪਸ- Paytm for business, Paytm money, Paytm mall ਆਦਿ ਅਜੇ ਵੀ ਗੂਗਲ ਪਲੇ ਸਟੋਰ ‘ਤੇ ਉਪਲਬਧ ਹਨ। ਹਾਲਾਂਕਿ, ਗੂਗਲ ਪਲੇ ਸਟੋਰ ਤੋਂ ਇਸ ਐਪ ਨੂੰ ਹਟਾਉਣ ਬਾਰੇ ਪੇਟੀਐਮ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਗੂਗਲ ਨੇ ਆਪਣੇ ਬਲਾੱਗ ਵਿਚ ਲਿਖਿਆ ਹੈ ਕਿ ਅਸੀਂ ਆਨਲਾਈਨ ਕੈ ਸੀ ਨੋ ਦੀ ਆਗਿਆ ਨਹੀਂ ਦਿੰਦੇ। ਅਸੀਂ ਅਜਿਹੀ ਕਿਸੇ ਵੀ ਐਪ ਦਾ ਸਮਰਥਨ ਨਹੀਂ ਕਰਦੇ ਜੋ ਉਪਭੋਗਤਾ ਨੂੰ ਕਿਸੇ ਹੋਰ ਵੈਬਸਾਈਟ ਉਤੇ ਲੈ ਜਾਂਦਾ ਹੈ। ਜੇ ਇੱਕ ਐਪ ਕਿਸੇ ਗਾਹਕ ਨੂੰ ਕਿਸੇ ਵੈਬਸਾਈਟ ਉਤੇ ਲੈ ਜਾਂਦਾ ਹੈ ਜਿੱਥੇ ਉਹ ਨਕਦ ਇਨਾਮ ਜਿੱਤਣ ਲਈ ਟੂਰਨਾਮੈਂਟ ਵਿੱਚ ਹਿੱਸਾ ਲੈ ਸਕਦੇ ਹਨ।

ਗੂਗਲ ਕਿਸੇ ਵੀ ਐਪ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਅਜਿਹਾ ਕਰਨਾ ਗੂਗਲ ਦੀਆਂ ਨੀਤੀਆਂ ਦੀ ਉਲੰਘਣਾ ਹੈ।Google ਦੇ ਵਾਈਸ ਪ੍ਰੈਜ਼ੀਡੈਂਟ, Suzanne Frey ਨੇ ਲਿਖਿਆ ਕਿ ਅਸੀਂ ਆਨਲਾਈਨ ਕੈ ਸੀ ਨੋ ਨੂੰ ਆਗਿਆ ਨਹੀਂ ਦਿੰਦੇ ਜਾਂ ਨਾ ਹੀ ਅਨਿਯਮਿਤ ਜੂ ਆ ਖੇਡਾਂ ਲਈ ਸਮਰਥਨ ਦਿੰਦੇ ਹਾਂ ਜੋ ਖੇਡ ਸੱ ਟੇ ਬਾ ਜ਼ੀ ਦੀ ਪੇਸ਼ਕਸ਼ ਕਰਦਾ ਹੈ।

Leave a Reply

Your email address will not be published. Required fields are marked *