Wednesday, October 21, 2020
Home > News > ਅਮਰੀਕਾ ਚ ਟਰੰਪ ਨੇ ਕਰਤਾ ਇਹ ਵੱਡਾ ਐਲਾਨ ਕਈਆਂ ਦੇ ਟੁੱਟੇ ਦਿੱਲ

ਅਮਰੀਕਾ ਚ ਟਰੰਪ ਨੇ ਕਰਤਾ ਇਹ ਵੱਡਾ ਐਲਾਨ ਕਈਆਂ ਦੇ ਟੁੱਟੇ ਦਿੱਲ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਵਿਚ ਟਰੰਪ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਟਿਕ ਟੋਕ ਦੇ ਸ਼ੌਕੀਨਾਂ ਦੇ ਦਿੱਲ ਟੁੱ – ਟ ਗਏ ਹਨ ਕਿਓੰਕੇ ਟਰੰਪ ਪ੍ਰਸ਼ਾਸਨ ਨੇ ਟਿਕ ਟੋਕ ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਹੁਕਮ ਐਤਵਾਰ ਤੋਂ ਲਾਗੂ ਹੋ ਜਾਵੇਗਾ।

ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਚੀਨੀ ਮਾਲਕੀਅਤ ਵਾਲੀਆਂ ਮਸ਼ਹੂਰ ਮੋਬਾਈਲ ਐਪਲੀਕੇਸ਼ਨਾਂ ਵੀਚੈਟ ਅਤੇ ਟਿਕਟੌਕ ’ਤੇ ਬੈਨ ਲਗਾਉਣ ਦਾ ਹੁਮਕ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਤੋਂ ਚੀਨੀ ਐਪਸ ਟਿਕਟੌਕ ’ਤੇ ਵੀਚੈਟ ਅਮਰੀਕਾ ’ਚ ਡਾਊਨਲੋਡ ਨਹੀਂ ਕੀਤੀਆਂ ਜਾ ਸਕਣਗੀਆਂ। ਅਮਰੀਕਾ ਨੇ ਇਨ੍ਹਾਂ ਚੀਨੀ ਐਪਸ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਇਨ੍ਹਾਂ ਨੂੰ ਅਮਰੀਕਾ ’ਚ ਬੈਨ ਕਰ ਦਿੱਤਾ ਹੈ।

ਵਣਜ ਸਕੱਤਰ ਵਿਲਬਰ ਰੌਸ ਨੇ ਇਕ ਬਿਆਨ ’ਚ ਕਿਹਾ ਕਿ ਚੀਨੀ ਕਮਿਊਨੀਸਟ ਪਾਰਟੀ ਨੇ ਇਨ੍ਹਾਂ ਐਪਸ ਦੀ ਵਰਤੋਂ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਕਰ ਰਹੀ ਹੈ। ਅਮਰੀਕਾ ’ਚ ਟਿਕਟੌਕ ਦੇ ਕਰੀਬ 100 ਮਿਲੀਅਨ ਯਾਨੀ 10 ਕਰੋੜ ਯੂਜ਼ਰਸ ਹਨ।

WASHINGTON, DC – APRIL 14: U.S. President Donald Trump speaks during the daily briefing of the White House Coronavirus Task Force in the Rose Garden at the White House April 14, 2020 in Washington, DC. President Trump announced that he is halting funding for World Health Organization WHO. Alex Wong/Getty Images/AFP

ਇਸ ਤੋਂ ਪਹਿਲਾਂ ਓਰੈਕਲ ਦੇ ਪ੍ਰਤੀਨਿਧੀਆਂ ਨਾਲ ਟਰੰਪ ਨੇ ਕੀਤੀ ਸੀ ਗੱਲਬਾਤ ਇਸ ਕਾਰਵਾਈ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਟਿਕਟੌਕ ਬਾਰੇ ਫੈਸਲਾ ਕਰਨ ਲਈ ਵਾਲਮਾਰਟ ਅਤੇ ਓਰੈਕਲ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹ ਟਿਕਟੌਕ ਲਈ ਅਮਰੀਕੀ ਕੰਪਨੀ ਓਰੈਕਲ ਦੀ ਕਥਿਤ ਬੋਲੀ ’ਤੇ ਗੌਰ ਕਰ ਰਹੇ ਹਨ। ਉਹ ਇਸ ਸੌਦੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ ਪਰ ਲਗਦਾ ਨਹੀਂ ਹੈ ਕਿ ਇਸ ਗੱਲਬਾਤ ਦੌਰਾਨ ਕੋਈ ਫੈਸਲਾ ਹੋ ਸਕਿਆ ਹੈ ਤਾਂ ਹੀ ਟਿਕਟੌਕ ਅਤੇ ਵੀਚੈਟ ਐਪ ਨੂੰ ਐਤਵਾਰ ਤੋਂ ਬੈਨ ਕਰ ਦੇਣ ਦਾ ਫੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *