Wednesday, October 21, 2020
Home > News > 3 ਮਹੀਨੇ ਪਹਿਲਾਂ ਕਨੇਡਾ ਗਏ ਮੁੰਡੇ ਦੀ ਹੋਈ ਇਸ ਤਰਾਂ ਮੌਤ ,ਛਾਇਆ ਸੋਗ

3 ਮਹੀਨੇ ਪਹਿਲਾਂ ਕਨੇਡਾ ਗਏ ਮੁੰਡੇ ਦੀ ਹੋਈ ਇਸ ਤਰਾਂ ਮੌਤ ,ਛਾਇਆ ਸੋਗ

ਮਾਪੇ ਕਿੰਨੇ ਚਾਵਾਂ ਦੇ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਦੇ ਹਨ ਕੇ ਉਹਨਾਂ ਦੇ ਬਚੇ ਪੱਕੇ ਹੋ ਕੇ ਵਿਦੇਸ਼ਾਂ ਵਿਚ ਆਪਣਾ ਵਧੀਆ ਜੀਵਨ ਬਤੀਤ ਕਰਨ ਪਰ ਕਈ ਵਾਰ ਕਿਸਮਤ ਵਿਚ ਕੁਝ ਹੋਰ ਹੀ ਲਿਖਿਆ ਹੁੰਦਾ ਹੈ ਜਿਸ ਦੇ ਬਾਰੇ ਵਿਚ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਅਜਿਹੀ ਹੀ ਇੱਕ ਮਾੜੀ ਖਬਰ ਦੁਆਬੇ ਦੇ ਮਸ਼ਹੂਰ ਸ਼ਹਿਰ ਸ਼ਾਹਕੋਟ ਤੋਂ ਆ ਰਹੀ ਹੈ। ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਸ਼ਾਹਕੋਟ ਸ਼ਹਿਰ ਅੰਦਰ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਪ੍ਰਮੇਸ਼ਰ ਦੁਆਰ ਸੰਗਤ ਸੇਵਾ ਦਲ ਸ਼ਾਹਕੋਟ ਦੇ ਮੁੱਖ ਸੇਵਾਦਾਰ ਤੇ ਥਿੰਦ ਇਲੈਕਟ੍ਰੋਨਿਕਸ ਦੇ ਮਾਲਕ ਹਰਵਿੰਦਰ ਸਿੰਘ ਖਾਲਸਾ ਦੇ 20 ਸਾਲਾ ਨੌਜਵਾਨ ਸਪੁੱਤਰ ਦੀ ਕੈਨੇਡਾ ਵਿਚ ਮੌਤ ਹੋ ਗਈ। ਮੌਤ ਦਾ ਕਾਰਨ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 20 ਸਾਲਾ ਪ੍ਰਭਦੀਪ ਸਿੰਘ ਪਿਛਲੇ 8 ਮਹੀਨਿਆਂ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਵੈਨਕੂਵਰ ਰਹਿ ਰਿਹਾ ਸੀ। 18 ਸਤੰਬਰ ਨੂੰ ਵਾਪਰੇ ਇਕ ਸੜਕ ਹਾ ਦ – ਸੇ ਦੌਰਾਨ ਉਸਦੀ ਮੌਤ ਹੋ ਗਈ।

Leave a Reply

Your email address will not be published. Required fields are marked *