Monday, October 26, 2020
Home > News > ਬਿੱਗ ਬੌਸ ਦੇ ਘਰ ਚ ਜਾਵੇਗੀ ਰਾਧੇ ਮਾਂ 1 ਦਿਨ ਰਹਿਣ ਦੇ ਇੰਨੇ ਲੱਖ ਰੁਪਏ ਲਵੇਗੀ, ਫ਼ੀਸ ਜਾਣ ਕੇ ਰਹਿ ਜਾਵੋਗੇ ਹੈਰਾਨ

ਬਿੱਗ ਬੌਸ ਦੇ ਘਰ ਚ ਜਾਵੇਗੀ ਰਾਧੇ ਮਾਂ 1 ਦਿਨ ਰਹਿਣ ਦੇ ਇੰਨੇ ਲੱਖ ਰੁਪਏ ਲਵੇਗੀ, ਫ਼ੀਸ ਜਾਣ ਕੇ ਰਹਿ ਜਾਵੋਗੇ ਹੈਰਾਨ

ਕੋਰੋਨਾ ਕਾਲ ਦੇ ਚਲਦੇ ਸਮੇਂ ਚ ਲੋਕਾਂ ਦੇ ਮਨੋਰੰਜਨ ਲਈ ਮਸ਼ਹੂਰ ਟੀ ਵੀ ਪ੍ਰੋਗਰਾਮ ਬਿਗ ਬੋਸ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੀ ਵੀ ਪ੍ਰੋਗਰਾਮ ਨੂੰ ਸਭ ਤੋਂ ਜਿਆਦਾ ਦੇਖੇ ਜਾਣ ਵਾਲੇ ਪ੍ਰੋਗਰਾਮਾਂ ਵਿੱਚੋ ਇੱਕ ਗਿਣਿਆ ਜਾਂਦਾ ਹੈ। ਇਸ ਨੂੰ ਪੇਸ਼ ਬੋਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੁਆਰਾ ਕੀਤਾ ਜਾਂਦਾ ਹੈ। ਪਰ ਇਸ ਵਾਰ ਇਹ ਪ੍ਰੋਗਰਾਮ ਕੁਝ ਜਿਆਦਾ ਹੀ ਖਾਸ ਹੋਣ ਜਾ ਰਿਹਾ ਹੈ। ਇਸ ਵਿਚ ਮਸ਼ਹੂਰ ਰਾਧੇ ਮਾਂ ਨਜਰ ਆਉਣ ਜਾ ਰਹੀ ਹੈ।

ਟੀਵੀ ਜਗਤ ਦੇ ਸਭ ਤੋਂ ਚਰਚਿਤ ਪ੍ਰੋਗਰਾਮਾਂ ‘ਚੋਂ ਇਕ ਬਿੱਗ ਬੌਸ ਦਾ ਜਲਦ ਹੀ ਆਗ਼ਾਜ਼ ਹੋਣ ਵਾਲਾ ਹੈ। ਬਿੱਗ ਬੌਸ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਹੋਣ ‘ਚ ਕੁਝ ਹੀ ਦਿਨ ਬਚੇ ਹਨ ਅਤੇ ਖ਼ਬਰਾਂ ਆਉਣ ਲੱਗੀਆਂ ਹਨ ਕਿ ਇਸ ਵਾਰ ਕੌਣ-ਕੌਣ ਸ਼ੋਅ ਦਾ ਹਿੱਸਾ ਬਣ ਸਕਦਾ ਹੈ। ਅਜਿਹੇ ‘ਚ ਦੱਸਿਆ ਜਾ ਰਿਹਾ ਹੈ ਕਿ ਰਾਧੇ ਮਾਂ ਵੀ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਇਸ ਵਜ੍ਹਾ ਨਾਲ ਇਸ ਵਾਰ ਦਾ ਸ਼ੋਅ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ। ਪਹਿਲਾਂ ਵੀ ਕਈ ਧਰਮ ਗੁਰੂ ਇਸ ਸ਼ੋਅ ਦਾ ਹਿੱਸਾ ਬਣੇ ਹਨ।

ਦਰਅਸਲ ਸੋਸ਼ਲ ਮੀਡੀਆ ‘ਤੇ ਬਿੱਗ ਬੌਸ ਪ੍ਰੋਮੋ ਦੇ ਵੀਡੀਓ ਸ਼ੇਅਰ ਹੋ ਰਹੇ ਹਨ, ਜਿਸ ‘ਚ ਰਾਧੇ ਮਾਂ ਸ਼ੋਅ ਦੇ ਸੈੱਟ ‘ਤੇ ਹੱਥ ‘ਚ ਤ੍ਰਿਸ਼ੂਲ ਲੈ ਟਿੱਕਾ ਲਗਾ ਤੇ ਲਾਲ ਕੱਪੜੇ ਪਹਿਨੀ ਨਜ਼ਰ ਆ ਰਹੀ ਹੈ। ਰਾਧੇ ਮਾਂ ਦੇ ਕੱਪੜਿਆਂ ਤੇ ਬਿਆਨਾਂ ਨੂੰ ਲੈ ਕੇ ਕਾਫ਼ੀ ਖ਼ਬਰਾਂ ਆ ਰਹੀਆਂ ਸਨ। ਅਜਿਹੇ ‘ਚ ਜੇ ਰਾਧੇ ਮਾਂ ਬਿੱਗ ਬੌਸ ‘ਚ ਆਉਂਦੀ ਹੈ ਤਾਂ ਦਰਸ਼ਕਾਂ ਦਾ ਜ਼ਿਆਦਾ ਇੰਟਰਟੇਨਮੈਂਟ ਹੋ ਸਕਦਾ ਹੈ। ਇਸ ਦੌਰਾਨ ਉਸ ਦੀ ਫ਼ੀਸ ਨੂੰ ਲੈ ਕੇ ਵੀ ਖ਼ਬਰਾਂ ਆ ਰਹੀਆਂ ਹਨ ਕਿ ਰਾਧੇ ਮਾਂ ਹਰ ਦਿਨ ਦੇ ਲੱਖਾਂ ਰੁਪਏ ਲੈ ਰਹੀ ਹੈ।

ਸੋਸ਼ਲ ਮੀਡੀਆ ‘ਤੇ ਬਿੱਗ ਬੌਸ ਦੇ ਫੈਨ ਪੇਜ ‘ਤੇ ਸ਼ੇਅਰ ਕੀਤੀ ਜਾਣਕਾਰੀ ਅਨੁਸਾਰ ਰਾਧੇ ਮਾਂ ਇਕ ਹਫ਼ਤੇ ਦੇ 25 ਲੱਖ ਰੁਪਏ ਲਵੇਗੀ, ਯਾਨੀ ਉਹ ਹਰ ਦਿਨ ਦੇ ਕਰੀਬ ਸਾਢੇ ਤਿੰਨ ਲੱਖ ਰੁਪਏ ਬਿੱਗ ਬੌਸ ਦੇ ਘਰ ਰਹਿਣ ਲਈ ਲਵੇਗੀ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਤੇ ਖ਼ਬਰਾਂ ਦੇ ਆਧਾਰ ‘ਤੇ ਹੀ ਉਸ ਦੀ ਫ਼ੀਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਧੇ ਮਾਂ ਇਸ ਵਾਰ ਸ਼ੋਅ ‘ਚ ਹਿੱਸਾ ਲੈਣ ਵਾਲਿਆਂ ‘ਚੋਂ ਸਭ ਤੋਂ ਜ਼ਿਆਦਾ ਫ਼ੀਸ ਲੈਣ ਵਾਲਿਆਂ ‘ਚੋਂ ਇਕ ਹੋ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਰਾਧੇ ਮਾਂ ਸ਼ੋਅ ਦਾ ਹਿੱਸਾ ਲੈਣ ਵਾਲਿਆਂ ਨਾਲ ਕਿਸ ਤਰ੍ਹਾਂ ਰਹਿੰਦੀ ਹੈ ਤੇ ਉਸ ਨੂੰ ਵੀ ਆਪਣੀ ਜੀਵਨਸ਼ੈਲੀ ਨੂੰ ਕਾਫ਼ੀ ਬਦਲਣਾ ਪਵੇਗਾ, ਨਾਲ ਹੀ ਹੋਰ ਮੁਕਾਬਲੇਹਾਜ਼ਾਂ ਦਾ ਵਿਹਾਰ ਵੀ ਦੇਖਣ ਵਾਲਾ ਹੋਵੇਗਾ।

Leave a Reply

Your email address will not be published. Required fields are marked *