Monday, October 26, 2020
Home > News > ਹੁਣੇ ਹੁਣੇ ਇਸ ਕਾਰਨ ਪੁਲਸ ਨੇ ਚੰਡੀਗੜ੍ਹ ਜਾਣ ਵਾਲੀਆਂ ਸਾਰੀਆਂ ਸੜਕਾਂ ਕੀਤੀਆਂ ਸੀਲ

ਹੁਣੇ ਹੁਣੇ ਇਸ ਕਾਰਨ ਪੁਲਸ ਨੇ ਚੰਡੀਗੜ੍ਹ ਜਾਣ ਵਾਲੀਆਂ ਸਾਰੀਆਂ ਸੜਕਾਂ ਕੀਤੀਆਂ ਸੀਲ

ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿਥੇ ਪੁਲਸ ਨੇ ਚੰਡੀਗੜ੍ਹ ਆਉਣ ਵਾਲੀਆਂ ਸਾਰੀ ਸੜਕਾਂ ਸੀਲ ਕਰ ਦਿੱਤੀਆਂ ਹਨ। ਇਸ ਵੇਲੇ ਸਾਰੇ ਪੰਜਾਬ ਚ ਕਿਸਾਨਾਂ ਵਲੋਂ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ। ਇਸੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਇੱਕ ਵੱਡੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ ਦਾ ਕਰਕੇ ਇਹ ਸੜਕਾਂ ਸੀਲ ਕੀਤੀਆਂ ਗਈਆਂ ਹਨ।

ਪੰਜਾਬ ‘ਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਜ਼ੋਰਦਾਰ ਤਰੀਕੇ ਨਾਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਮੱਦਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਕਿਸਾਨ ਮਾਰਚ ਕੱਢਿਆ ਜਾ ਰਿਹਾ ਹੈ, ਜੋ ਕਿ ਚੰਡੀਗੜ੍ਹ ਪਹੁੰਚ ਕੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਇਸ ਮਾਰਚ ਤਹਿਤ ਚੰਡੀਗੜ੍ਹ ‘ਚ 2 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ (ਬਾਦਲ) ਵੱਲੋਂ ਤਿੰਨ ਤਖ਼ਤਾਂ ਤੋਂ ਟਰੈਕਟਰ ਰੈਲੀ ਦੇ ਰੂਪ ‘ਚ ਲੱਖਾਂ ਲੋਕਾਂ ਨੂੰ ਲੈ ਕੇ ਹਜ਼ਾਰਾਂ ਵਾਹਨ ਚੰਡੀਗੜ੍ਹ ‘ਚ ਦਾਖ਼ਲ ਹੋਣਗੇ।

ਇਸ ਨੂੰ ਦੇਖਦੇ ਹੋਏ ਹੀ ਚੰਡੀਗੜ੍ਹ ਪੁਲਸ ਵੱਲੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਦੀ ਰੈਲੀ ਨੂੰ ਕਿਸੇ ਪਾਸਿਓਂ ਵੀ ਚੰਡੀਗੜ੍ਹ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸ ਦੇਈਏ ਕਿ ਅਕਾਲੀ ਦਲ ਦੀ ਰੈਲੀ ਪਹਿਲਾਂ ਮੋਹਾਲੀ ਤੋਂ ਚੰਡੀਗੜ੍ਹ ਆਉਣੀ ਸੀ ਪਰ ਹੁਣ ਇਸ ਦਾ ਰੂਟ ਪਲਾਨ ਬਦਲ ਦਿੱਤਾ ਗਿਆ ਹੈ।

ਇਹ ਵੀ ਦੱਸਣਯੋਗ ਹੈ ਕਿ ਸੁਖਬੀਰ ਬਾਦਲ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਨ੍ਹਾਂ ਦੇ ਰੈਲੀ ਵਾਲੇ ਵਾਹਨ ਸੜਕਾਂ ‘ਤੇ ਇਕ ਪਾਸੇ ਹੀ ਚੱਲਣਗੇ ਅਤੇ ਆਵਾਜਾਈ ‘ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਈ ਜਾਵੇਗਾ ਪਰ ਅਕਾਲੀ ਦਲ ਵੱਲੋਂ 40 ਹਜ਼ਾਰ ਦੇ ਕਰੀਬ ਵਾਹਨਾਂ ਸਮੇਤ ਚੰਡੀਗੜ੍ਹ ਐਂਟਰੀ ਲਈ ਜਾਣੀ ਹੈ, ਜਿਸ ਨੂੰ ਦੇਖਦਿਆਂ ਪਹਿਲਾਂ ਹੀ ਪੁਲਸ ਵੱਲੋਂ ਚੰਡੀਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *