Saturday, October 31, 2020
Home > News > ਸੁਪਰ ਸਟਾਰ ਮਸ਼ਹੂਰ ਬੋਲੀਵੁਡ ਅਦਾਕਾਰ ਦਲੀਪ ਕੁਮਾਰ ਬਾਰੇ ਆਈ ਇਹ ਵੱਡੀ ਖਬਰ

ਸੁਪਰ ਸਟਾਰ ਮਸ਼ਹੂਰ ਬੋਲੀਵੁਡ ਅਦਾਕਾਰ ਦਲੀਪ ਕੁਮਾਰ ਬਾਰੇ ਆਈ ਇਹ ਵੱਡੀ ਖਬਰ

ਸਭ ਦੇ ਚਹੇਤੇ ਫਿਲਮੀ ਅਦਾਕਾਰ ਦਿਲੀਪ ਕੁਮਾਰ ਨੇ ਆਪਣੇ ਬਚਪਨ ਦੀਆ ਯਾਦਾਂ ਸਬੰਧਿਤ ਪੇਸ਼ਾਵਰ ਦੇ ਲੋਕਾ ਨੂੰ ਅਪੀਲ ਕੀਤੀ ਹੈ ,ਕਿ ਉਸ ਦੀਆ ਬਚਪਨ ਦੀਆ ਯਾਦਾਂ ਤੇ ਘਰ ਦੀਆ ਤਸਵੀਰ ਨੂੰ ਉਸ ਨਾਲ ਸ਼ਿਝਾ ਕੀਤਾ ਜਾਵੇ ।ਪਾਕਿਸਤਾਨ ਤੋ ਖਬਰ ਅਨੁਸਾਰ ਸੂਬਾਈ ਸਰਕਾਰ ਉਹਨਾ ਦਾ ਜੱਦੀ ਘਰ ਖਰੀਦਣਾ ਤੇ ਉਸ ਦੀ ਰਖਿਆ ਕਰਨਾ ਚਾਹੁੰਦੀ ਹੈ।ਇਹ ਖ਼ਬਰ ਸੁਣਕੇ ਦਿਲੀਪ ਕੁਮਾਰ ਬਹੁਤ ਖੁਸ਼ ਹੋਏ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ।ਸੋਸ਼ਲ ਮੀਡੀਆ ਰਾਹੀ ਦਿਲੀਪ ਕੁਮਾਰ ਨੇ ਆਪਣੀ ਖੁਸ਼ੀ ਤੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ।

97 ਸਾਲਾ ਦਿਲੀਪ ਕੁਮਾਰ ਦੀ ਖੁਸ਼ੀ ਲਈ ,ਉਹਨਾ ਦੇ ਕਹਿਣ ਤੇ ਪ੍ਰਸ਼ੰਸਕਾ ਵੱਲੋ ਪੁਰਖੇ ਘਰ ਦੀਆ ਤਸਵੀਰਾਂ ਸੋਸ਼ਲ ਮੀਡੀਆ ਰਾਹੀ ਉਹਨਾ ਨਾਲ ਸਾਂਝੀਆ ਕੀਤੀਆ ਜਾ ਰਹੀਆ ਹਨ।ਮੌਜੂਦਾ ਸਮੇਂ ਦੀਆ ਤਸਵੀਰਾਂ ਵੇਖ ਕੇ ਖੁਸ਼ ਹੋਏ ਤੇ ਉਨ੍ਹਾਂ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕੀਤਾ ,ਜਿਹਨਾਂ ਨੇ ਇੰਨੀ ਖੁਸ਼ੀ ਤੇ ਪਿਆਰ ਦਿੱਤਾ। ਦਿਲੀਪ ਕੁਮਾਰ ਨੇ ਪੇਸ਼ਾਵਰ ਦੇ ਲੋਕਾਂ ਨੂੰ ਆਪੀਲ ਵੀ ਕੀਤੀ,

ਕਿ ਮੇਰੇ ਪੁਰਖਿਆ ਦੇ ਘਰ ਦੀਆ ਤਸਵੀਰਾਂ ਸਾਂਝੀਆ ਕਰਨ ਤੇ ਦਿਲੀਪ ਕੁਮਾਰ ਨੂੰ ਟੈਗ ਕਰਨ ।ਬੁੱਧਵਾਰ ਨੂੰ ਦਿਲੀਪ ਕੁਮਾਰ ਨੇ ਟਵਿੱਟਰ ਅਕਾਊਂਟ ਤੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ,ਜਿਸ ਵਿੱਚ ਉਹ ਆਪਣੇ ਗੁਲਾਬੀ ਰੰਗ ਦੇ ਕੱਪੜਿਆ ਵਿੱਚ ਵਿਖਾਈ ਦਿੱਤੇ। ਦਿਲੀਪ ਕੁਮਾਰ ਦੀ ਪਤਨੀ ਵੀ ਇਸ ਰੰਗ ਵਿੱਚ ਰੰਗੀ ਵਿਖਾਈ ਦਿੱਤੀ।ਦਿਲੀਪ ਕੁਮਾਰ ਦੇ ਲਈ ਇਹ ਪਲ ਬਹੁਤ ਹੀ ਖੁਸ਼ੀ ਵਾਲੇ ਹਨ।

Leave a Reply

Your email address will not be published. Required fields are marked *