Monday, October 26, 2020
Home > News > ਇਥੇ ਸਰਕਾਰ ਫਿਰ ਲਾਕ ਡਾਊਨ ਲਗਾਉਣ ਦੀ ਕਰ ਰਹੀ ਤਿਆਰੀ ਜਿਆਦਾ ਕੋਰੋਨਾ ਕੇਸਾਂ ਕਰਕੇ

ਇਥੇ ਸਰਕਾਰ ਫਿਰ ਲਾਕ ਡਾਊਨ ਲਗਾਉਣ ਦੀ ਕਰ ਰਹੀ ਤਿਆਰੀ ਜਿਆਦਾ ਕੋਰੋਨਾ ਕੇਸਾਂ ਕਰਕੇ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਇਸਦੇ ਕੇਸ ਵਧਦੇ ਹੀ ਜਾ ਰਹੇ ਹਨ ਸੰਸਾਰ ਤੇ ਰੋਜਾਨਾ ਲੱਖਾਂ ਦੀ ਤਾਦਾਤ ਵਿਚ ਕੋਰੋਨਾ ਦੇ ਪੌਜੇਟਿਵ ਮਿਲ ਰਹੇ ਹਨ। ਇੰਡੀਆ ਦੇ ਸਮੇਤ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਇਸ ਵਾਇਰਸ ਦੇ ਕਰਕੇ ਲਾਕ ਡਾਊਨ ਲਗਾਇਆ ਗਿਆ ਸੀ ਪਰ ਫਿਰ ਹੋਲੀ ਹੋਲੀ ਇਸ ਵਿਚ ਢਿਲ ਦੇ ਦਿੱਤੀ ਗਈ ਸੀ। ਪਰ ਹੁਣ ਫਿਰ ਕਈ ਮੁਲਕਾਂ ਦੇ ਵਿਚ ਕੋਰੋਨਾ ਵਾਇਰਸ ਫ਼ਿਰ ਤੋਂ ਤੇਜੀ ਨਾਲ ਵਧਣ ਲਗ ਪਿਆ ਹੈ। ਜਿਸ ਲਈ ਦੁਬਾਰਾ ਸਖਤੀ ਕੀਤੀ ਜਾ ਸਕਦੀ ਹੈ।

ਦੁਨੀਆਂ ਦੇ ਵਿਚ ਇਟਲੀ ਸ਼ੁਰੂਆਤ ਵਿਚ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲਾ ਦੇਸ਼ ਸੀ ਵੱਡੀ ਗਿਣਤੀ ਦੇ ਵਿਚ ਇਟਲੀ ਦੇ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਹੋ ਚੁਕੀਆਂ ਹਨ। ਪਹਿਲਾਂ ਪਹਿਲਾਂ ਇਟਲੀ ਤੀਸਰੇ ਨੰਬਰ ਤੇ ਦੁਨੀਆਂ ਦੇ ਸਭ ਤੋਂ ਜਿਆਦਾ ਕੋਰੋਨਾ ਕੇਸਾਂ ਵਾਲਾ ਮੁਲਕ ਸੀ। ਹੁਣ ਖਬਰ ਆ ਰਹੀ ਹੈ ਕੇ ਇਟਲੀ ਵਿਚ ਫਿਰ ਤੋਂ ਕੋਰੋਨਾ ਦੇ ਕੇਸ ਤੇਜੀ ਦੇ ਨਾਲ ਵੱਧ ਰਹੇ ਹਨ।

ਹੁਣ ਇਟਲੀ ਦੇ ਦੋ ਪ੍ਰਮੁੱਖ ਅਖਬਾਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕੇ ਸਰਕਾਰ ਇਟਲੀ ਦੇ ਵਿਚ ਐਮਰਜੈਂਸੀ ਵਧਾਉਣ ਦੇ ਬਾਰੇ ਵਿਚ ਸੋਚ ਰਹੀ ਹੈ ਅਤੇ 31 ਜਨਵਰੀ ਤਕ ਇਸ ਨੂੰ ਵਧਾਇਆ ਜਾ ਸਕਦਾ ਹੈ। ਕਿਓੰਕੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਵੀ ਇਟਲੀ ਦੀ ਸਰਕਾਰ ਨੇ ਸਖਤੀ ਕਰਕੇ ਇਸ ਵਾਇਰਸ ਨੂੰ ਕਾਬੂ ਦੇ ਵਿਚ ਕੀਤਾ ਸੀ ਜਿਸਦੀ ਸਾਰੀ ਦੁਨੀਆਂ ਵਿਚ ਸਿਫਤ ਹੋਈ ਸੀ। ਦੇਖਣਾ ਹੋਵੇਗਾ ਕੇ ਹੁਣ ਇਟਲੀ ਦੀ ਸਰਕਾਰ ਇਸ ਵਾਇਰਸ ਨੂੰ ਫਿਰ ਤੋਂ ਕਿਸ ਤਰੀਕੇ ਦੇ ਨਾਲ ਕੰਟਰੋਲ ਕਰਦੀ ਹੈ।

Leave a Reply

Your email address will not be published. Required fields are marked *