Saturday, October 31, 2020
Home > News > ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੋਂ ਹੁਣੇ ਆਈ ਇਹ ਵੱਡੀ ਤਾਜਾ ਖਬਰ

ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੋਂ ਹੁਣੇ ਆਈ ਇਹ ਵੱਡੀ ਤਾਜਾ ਖਬਰ

ਕੋਰੋਨਾ ਵਾਇਰਸ ਦਾ ਕਰਕੇ ਸਾਰੇ ਪਾਸੇ ਅੰਤਰਾਸ਼ਟਰੀ ਫਲਾਈਟਾਂ ਬੰਦ ਪਈਆਂ ਹੋਈਆਂ ਸਨ ਪਰ ਹੁਣ ਇਹਨਾਂ ਫਲਾਈਟਾਂ ਨੂੰ ਹੋਲੀ ਹੋਲੀ ਖੋਲਿਆ ਜਾ ਰਿਹਾ ਹੈ ਅਤੇ ਕੁਝ ਫਲਾਈਟਾਂ ਚਾਲੂ ਹੋ ਚੁਕੀਆਂ ਹਨ। ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੇ ਵੀ ਹੁਣ ਅੰਤਰਾਸ਼ਟਰੀ ਫਲਾਈਟਾਂ ਕਈ ਮੁਲਕਾਂ ਤੋਂ ਆ ਰਹੀਆਂ ਹਨ। ਜਿਹਨਾਂ ਵਿਚ ਦੁਬਈ ਵੀ ਸ਼ਾਮਲ ਹੈ। ਹੁਣ ਇੱਕ ਵੱਡੀ ਖਬਰ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ।

ਪੰਜਾਬ ਦੇ ਅੰਮ੍ਰਿਤਸਰ ‘ਚ ਰਾਜਾਸਾਂਸੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਦੋ ਯਾਤਰੀਆਂ ਕੋਲੋਂ 940 ਗ੍ਰਾਮ ਸੋਨਾ ਫ-ੜਿ- ਆ ਗਿਆ ਹੈ। ਇਹ ਯਾਤਰੀ ਦੁਬਈ ਤੋਂ ਰਾਜਾਸਾਂਸੀ ਏਅਰਪੋਰਟ ‘ਤੇ ਪੁੱਜੇ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਏਅਰ ਇੰਡੀਆ ਦੀ ਫਲਾਈਟ ਦੁਬਈ ਤੋਂ ਯਾਤਰੀ ਲੈ ਕੇ ਰਾਜਾਸਾਂਸੀ ਏਅਰਪੋਰਟ ‘ਤੇ ਪਹੁੰਚੀ ਸੀ।

ਕਸਟਮ ਵਿਭਾਗ ਵੱਲੋਂ ਯਾਤਰੀਆਂ ਦੀ ਤ-ਲਾ- ਸ਼ੀ ਲਈ ਜਾ ਰਹੀ ਸੀ। ਇਸੇ ਦੌਰਾਨ ਦੋ ਯਾਤਰੀਆਂ ਦੇ ਬੈਗਾਂ ਵਿਚੋਂ ਤਾਰਾਂ ਅਤੇ ਪੱਤਰਿਆਂ ਦੇ ਰੂਪ ‘ਚ 940 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਵੱਲੋਂ ਦੋਵਾਂ ਯਾਤਰੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।

ਦਸਣ ਯੋਗ ਹੈ ਕੇ ਅੰਮ੍ਰਿਤਸਰ ਏਅਰਪੋਰਟ ਤੇ ਅਜਿਹੀਆਂ ਖਬਰਾਂ ਪਹਿਲਾਂ ਵੀ ਕਈ ਵਾਰ ਆਉਂਦੀਆਂ ਰਹਿੰਦੀਆਂ ਹਨ ਪਿਛਲੇ ਦਿਨੀ ਇੱਕ ਜਹਾਜ ਜੋ ਕੇ ਦੁਬਈ ਤੋਂ ਆਇਆ ਸੀ ਉਸਦੀ ਸੀਟ ਦੇ ਥੱਲਿਓਂ ਵੀ ਭਾਰੀ ਮਾਤਰਾ ਦੇ ਵਿਚ ਸੋਨਾ ਮਿਲਿਆ ਸੀ ਜਿਸ ਦੇ ਬਾਰੇ ਵਿਚ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ ਕੇ ਆਖਰ ਇਹ ਸੋਨਾ ਕਿਸਦਾ ਸੀ ਅਤੇ ਕਿਸਨੇ ਸੀਟ ਦੇ ਥਲੇ ਲੁ – ਕਾ ਕੇ ਰੱਖਿਆ ਹੋਇਆ ਸੀ ਕਿਓਂ ਕੇ ਜਿਸ ਸੀਟ ਦੇ ਥੱਲਿਓਂ ਉਹ ਸੋਨਾ ਮਿਲਿਆ ਸੀ ਉਸ ਦੇ ਉਪਰ ਕੋਈ ਵੀ ਪੇਸੰਜਰ ਨਹੀਂ ਸੀ।

Leave a Reply

Your email address will not be published. Required fields are marked *