Wednesday, October 28, 2020
Home > News > ਭਾਰਤ ਚ ਕਦੋਂ ਮਿਲੇਗੀ ਕੋਰੋਨਾ ਵੈਕਸੀਨ ਬਾਰੇ ਆਈ ਇਹ ਵੱਡੀ ਖਬਰ

ਭਾਰਤ ਚ ਕਦੋਂ ਮਿਲੇਗੀ ਕੋਰੋਨਾ ਵੈਕਸੀਨ ਬਾਰੇ ਆਈ ਇਹ ਵੱਡੀ ਖਬਰ

ਕੋਰੋਨਾ ਵਾਇਰਸ ਦੀ ਸ਼ੁਰੂਆਤ 17 ਨਵੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਅਤੇ ਇਹ ਵਾਇਰਸ ਹੌਲੀ-ਹੌਲੀ ਫੈਲਦਾ ਹੋਇਆ ਹੁਣ ਤੱਕ 216 ਦੇ ਕਰੀਬ ਦੇਸ਼ਾਂ ਅਤੇ ਆਈਲੈਂਡਾਂ ਤੱਕ ਪਹੁੰਚ ਕਰ ਚੁੱਕਾ ਹੈ। ਇਸ ਭਿਆਨਕ ਮਹਾਂਮਾਰੀ ਨੇ ਕਰੋੜਾਂ ਹੀ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਹੈ। ਵਿਸ਼ਵ ਦੀ ਅਰਥਵਿਵਸਥਾ ਦੀ ਕਮਰ ਟੁੱਟ ਚੁੱਕੀ ਹੈ ਅਤੇ ਲੋਕ ਨਾ-ਉਮੀਦੀ ਦਾ ਸ਼ਿਕਾਰ ਵੀ ਹੋ ਰਹੇ ਨੇ। ਜਿੱਥੇ ਦੁਨੀਆਂ ਭਰ ਦੇ ਵਿਚ ਕਰੋਨਾਵਾਇਰਸ ਮਹਾਂਮਾਰੀ ਦਾ ਪਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ ਉਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ।

ਵੱਖ-ਵੱਖ ਦੇਸ਼ ਆਪਣੇ ਪੱਧਰ ਤੇ ਉਥੇ ਇਸ ਭਿਆਨਕ ਮਹਾਂਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਕਈ ਉਪਰਾਲੇ ਕਰ ਰਹੇ ਨੇ। ਇਸ ਦੇ ਸੰਬੰਧ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਇੰਡੀਆ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅੱਜ ਸੰਡੇ ਸੰਵਾਦ ਪ੍ਰੋਗਰਾਮ ਰਾਹੀਂ ਦੇਣਗੇ। ਇਸ ਗੱਲ ਦੀ ਜਾਣਕਾਰੀ ਸਿਹਤ ਮੰਤਰੀ ਨੇ ਟਵੀਟ ਜ਼ਰੀਏ ਸਾਂਝੀ ਕੀਤੀ। ਸਿਹਤ ਮੰਤਰੀ ਨੇ ਟਵੀਟ ਕਰ ਉਸ ਵਿੱਚ ਲਿਖਿਆ ਕਿ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਦੀ ਯੋਜਨਾ ਬਾਰੇ ਜਾਨਣ ਦੇ ਲਈ ਉਹ ਦੁਪਹਿਰ ਇਕ ਵਜੇ ਪ੍ਰੋਗਰਾਮ ਸੰਡੇ ਸੰਵਾਦ ਵਿੱਚ ਜੁੜ ਸਕਦੇ ਨੇ।

ਟਵੀਟ ਵਿੱਚ ਉਨ੍ਹਾਂ ਅੱਗੇ ਲਿਖਦਿਆਂ ਦੱਸਿਆ ਕਿ – ਭਾਰਤ ਵਿੱਚ ਕੋਰੋਨਾ ਦੀ ਵੈਕਸਿਨ ਕਦੋ ਮਿਲੇਗੀ? ਸਭ ਤੋਂ ਪਹਿਲੀ ਵੈਕਸੀਨ ਕਿਸ ਨੂੰ ਲਗਾਈ ਜਾਏਗੀ? ਕੋਰੋਨਾ ਟੀਕਾਕਰਨ ਨੂੰ ਲੈ ਕੇ ਸਰਕਾਰ ਦਾ 2021 ਵਿੱਚ ਕੀ ਟੀਚਾ ਮਿੱਥਿਆ ਗਿਆ ਹੈ? ਵਰਗੇ ਅਨੇਕਾਂ ਸਵਾਲਾਂ ਦੇ ਜਵਾਬ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਐਤਵਾਰ ਨੂੰ ਸੰਡੇ ਸੰਵਾਦ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਦੇਣਗੇ। ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਦੇਸ਼ ਵਿਚ ਫਿਲਹਾਲ ਤਿੰਨ ਕੋਰੋਨਾ ਵੈਕਸੀਨ ‘ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਬਾਇਓਟੈਕ ਆਈਸੀਐੱਮਆਰ ਦੀ ਕੋਵੈਕਸਿਨ, ਜਾਏਡਸ ਕੈਡਿਲਾ ਦੀ ਜਾਈਕੋਵ-ਡੀ ਤੇ ਆਕਸਫੋਰਡ ਦੀ ਕੋਰੋਨਾ ਵੈਕਸੀਨ ਹੈ।

ਬਾਕੀ ਦੇਸ਼ਾਂ ਦੇ ਵਾਂਗ ਭਾਰਤ ਵਿੱਚ ਵੀ ਇਸ ਬਿਮਾਰੀ ਦੇ ਇਲਾਜ ਨੂੰ ਲੈ ਕੇ ਵੱਡੇ ਪੱਧਰ ਤੇ ਟਰਾਇਲ ਕੀਤੇ ਜਾ ਰਹੇ ਨੇ। ਸੀਰਮ ਇੰਸੀਚਿਊਟ ਆਫ਼ ਇੰਡੀਆ ਆਕਸਫੋਰਡ ਯੂਨੀਵਰਸਿਟੀ ਦੁਆਰਾ ਬਣਾਈ ਗਈ ਵੈਕਸੀਨ ਦਾ ਫੇਜ਼ 3 ਟਰਾਇਲ ਚੱਲ ਰਿਹਾ ਹੈ। ਭਾਰਤ ਦੇਸ਼ ਦੇ ਅੰਦਰ 2 ਸਵਦੇਸ਼ੀ ਵੈਕਸੀਨ ਤਿਆਰ ਹਨ ਜੋ ਕਿ ਅਜੇ ਟਰਾਇਲ ਦੇ ਦੌਰ ਵਿਚੋਂ ਗੁਜ਼ਰ ਰਹੀਆਂ ਨੇ। ਦੂਜੇ ਦੌਰ ਦੇ ਟਰਾਇਲ ਵਿਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਭਾਰਤ ਬਾਇਓਟੈਕ ਦੀ ਬਣਾਈ ਵੈਕਸੀਨ ਕੋਵੈਕਸਿਨ ਹੈ।

Leave a Reply

Your email address will not be published. Required fields are marked *