Saturday, October 31, 2020
Home > News > ਅਮਰੀਕਾ ਚ ਪਈ ਨਵੀਂ ਬਿਪਤਾ ਅਸਮਾਨ ਚੋ ਡਿੱਗ ਰਹੇ ਰਾਖ ਦੇ ਵੱਡੇ ਵੱਡੇ ਟੁਕੜੇ ,70 ਹਜਾਰ ਲੋਕਾਂ ਨੇ ਮਜਬੂਰ ਹੋ ਛੱਡਿਆ ਘਰ

ਅਮਰੀਕਾ ਚ ਪਈ ਨਵੀਂ ਬਿਪਤਾ ਅਸਮਾਨ ਚੋ ਡਿੱਗ ਰਹੇ ਰਾਖ ਦੇ ਵੱਡੇ ਵੱਡੇ ਟੁਕੜੇ ,70 ਹਜਾਰ ਲੋਕਾਂ ਨੇ ਮਜਬੂਰ ਹੋ ਛੱਡਿਆ ਘਰ

ਜਿੱਥੇ ਇਨਸਾਨ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਓਥੇ ਹੀ ਕੁਦਰਤ ਵੀ ਆਪਣਾ ਕਹਿਰ ਵਰਸਾ ਰਹੀ ਹੈ। ਜਦੋਂ-ਜਦੋਂ ਵੀ ਇਨਸਾਨ ਨੇ ਕੁਦਰਤ ਨਾਲ ਛੇੜਛਾੜ ਕੀਤੀ, ਉਦੋਂ ਹੀ ਕੁਦਰਤ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦਾ ਸਬੂਤ ਦਿੱਤਾ ਹੈ। ਕਰੋਨਾ ਮਹਾਮਾਰੀ ਵੀ ਕੁਦਰਤ ਦੇ ਨਾਲ ਕੀਤੇ ਹੋਏ ਖਿਲਵਾੜ ਦੀ ਹੀ ਇੱਕ ਕਰੋਪੀ ਅੱਜ ਸਾਡੇ ਸਾਹਮਣੇ ਹੈ । ਅੱਜ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਵਿਚ ਕੈਲੀਫੋਰਨੀਆ ਦੇ ਜੰਗਲਾਂ ਦੀ ਲੱਗੀ ਹੋਈ ਅੱਗ ਦੀ,ਜਿਸ ਕਾਰਨ ਕੈਲੀਫੋਰਨੀਆ ਦੇ ਕਾਫ਼ੀ ਲੋਕ ਘਰ ਛੱਡਣ ਲਈ ਮਜ਼ਬੂਰ ਹਨ।

ਕੈਲੀਫੋਰਨੀਆ ਦੇ ਵਿਚ ਜੰਗਲਾਂ ਚ ਲੱਗੀ ਹੋਈ ਅੱਗ ਦੇ ਕਾਰਨ ਅਸਮਾਨ ਵਿੱਚੋ ਰਾਖ ਦੇ ਵੱਡੇ ਵੱਡੇ ਟੁਕੜੇ ਡਿਗਣੇ ਸ਼ੁਰੂ ਹੋ ਗਏ ਹਨ ।ਜਿਸ ਨਾਲ ਘਰ ਤੇ ,ਜ਼ਮੀਨ ਤੇ ,ਗੱਡੀਆਂ ਤੇ ਹਰ ਪਾਸੇ ਰਾਖ ਹੀ ਰਾਖ ਨਜ਼ਰ ਆ ਰਹੀ ਹੈ।ਜਿਸ ਕਾਰਨ ਲੋਕਾਂ ਨੇ ਆਪਣੇ ਘਰਾਂ ਦੇ ਗੇਟ ਤੇ ਲੱਗੀਆਂ ਹੋਈਆਂ ਆਪਣੇ ਪਰਿਵਾਰ ਦੀਆਂ ਤਸਵੀਰਾਂ ਨੂੰ ਵੀ ਬਕਸੇ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ। ਇਸ ਰਾਖ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਲੋਕ ਸ਼ੇਅਰ ਕਰ ਰਹੇ ਹਨ।

ਇਸ ਤੋਂ ਪਹਿਲਾਂ 2017 ਵਿੱਚ ਵੀ ਇਸ ਤਰ੍ਹਾਂ ਦੀ ਅੱਗ ਲੱਗ ਗਈ ਸੀ ,ਤੇ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ।ਇਹ ਅੱਗ ਕੈਲੀਫੋਰਨੀਆ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾ ਸੀ ।ਇਸ ਸਾਲ ਫਿਰ ਤੂੰ ਲੋਕਾਂ ਨੂੰ ਉਸੇ ਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਹਨ। 56 ,000 ਏਕੜ ਇਲਾਕੇ ਵਿੱਚ ਫੈਲੀ ਅੱਗ ਪਹਿਲਾਂ ਤੋਂ ਵੀ ਜਿਆਦਾ ਵੱਡੇ ਇਲਾਕੇ ਵਿੱਚ ਲੱਗੀ ਸੀ।

3,63,000 ਇਕ ਜ਼ਮੀਨ ਤੇ ਲੱਗੀ ਇਸ ਅੱਗ ਨੇ ਅਗਸਤ ਦੇ ਅਖੀਰ ਤੱਕ 5 ਲੋਕਾਂ ਦੀ ਜਾਨ ਲੈ ਲਈ ਸੀ। ਐਤਵਾਰ ਨੂੰ ਲੱਗੀ ਅੱਗ ਕਾਰਨ ਸੈਨ ਫਰਾਂਸਿਸਕੋ ਤੋਂ ਰਾਖ ਇੰਜ ਡਿੱਗ ਰਹੀ ਸੀ, ਕਿ ਉਸ ਨੂੰ ਹੱਥਾਂ ਵਿੱਚ ਫੜਿਆ ਜਾ ਸਕਦਾ ਸੀ। 40 ਸਾਲਾ ਬੇਲੇਈ ਆਖਦੀ ਹੈ, ਇਸ ਰਾਖ ਦੀ ਮਾਤਰਾ ਤੋਂ ਅੰਦਾਜ਼ਾ ਲਗਾ ਸਕਦੇ ਹੋ ,ਕਿ ਇਸ ਨੂੰ ਹੱਥ ਤੇ ਵੀ ਫੜਿਆ ਜਾ ਸਕਦਾ ਸੀ। ਕਾਰ ਚਲਾਉਂਦੇ ਸਮੇਂ ਵੀ ਗੱਡੀ ਦੇ ਉੱਪਰ ਰਾਖ ਦੇ ਡਿੱਗਣ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀ।

ਕੈਲੇਫੋਰਨੀਆ ਦੇ ਵਿਚ ਜਿਥੇ ਵੇਖੋਂ ਰਾਖ ਹੀ ਰਾਖ ਦਿਖਾਈ ਦੇ ਰਹੀ ਹੈ। ਰਾਖ ਦੇ ਵੱਡੇ-ਵੱਡੇ ਰੇਸ਼ਿਆਂ ਨਾਲ ਜਮੀਨ ਢਕੀ ਹੋਈ ਹੈ। ਇੱਕ ਸਖਸ਼ ਨੇ ਦੱਸਿਆ ਉਸ ਨੇ ਪਹਿਲਾਂ ਇਸ ਤਰ੍ਹਾਂ ਦੀ ਅੱਗ ਕਾਰਨ ਰਾਖ ਡਿੱਗਦੀ ਨਹੀਂ ਦੇਖੀ। ਇਸ ਘਟਨਾ ਕਾਰਨ 70 ਹਜ਼ਾਰ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹਨ। ਇਸ ਅੱਗ ਕਾਰਨ 250 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਥੇ ਜੰਗਲਾਂ ਵਿੱਚ ਸਾਲ 2000 ਤੋਂ ਬਾਅਦ 10 ਵਾਰ ਅੱਗ ਲੱਗੀ ਹੈ। ਇਸ ਨਾਲ ਗਰਮੀ ਵਧੀ ਹੈ। 1980 ਤੋਂ ਬਾਅਦ ਕੈਲੇਫੋਰਨੀਆ ਦੇ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋਇਆ ਹੈ। ਅਕਤੂਬਰ ਮਹੀਨੇ ਵਿਚ ਅੱਗ ਲੱਗਣ ਦੀ ਘਟਨਾ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ।ਇਸ ਹਫਤੇ ਦੇ ਸ਼ੁਰੂ ਵਿਚ ਹਵਾ ਦੀ ਰਫਤਾਰ ਵਿਚ ਕਮੀ ਆਈ ਸੀ ਵੀਰਵਾਰ ਨੂੰ ਫਿਰ ਤੋਂ ਇਸ ਦੀ ਰਫਤਾਰ ਤੇਜ਼ ਹੋ ਗਈ।

Leave a Reply

Your email address will not be published. Required fields are marked *