Saturday, October 31, 2020
Home > News > ਇਸ ਮਸ਼ਹੂਰ ਪੰਜਾਬੀ ਗਾਇਕ ਨਾਲ ਕਰਾਉਣ ਲਗੀ ਬੋਲੀਵੁਡ ਗਾਇਕ ਨੇਹਾ ਕੱਕੜ ਵਿਆਹ

ਇਸ ਮਸ਼ਹੂਰ ਪੰਜਾਬੀ ਗਾਇਕ ਨਾਲ ਕਰਾਉਣ ਲਗੀ ਬੋਲੀਵੁਡ ਗਾਇਕ ਨੇਹਾ ਕੱਕੜ ਵਿਆਹ

ਬਾਲੀਵੁੱਡ ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਹੈ ਅਤੇ ਵੱਡੀ ਹੋਣ ਕਾਰਨ ਇਥੇ ਹਰ ਰੋਜ਼ ਬਹੁਤ ਸਾਰੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਕ ਅਜਿਹੀ ਹੀ ਖਬਰ ਸੁਨਣ ਨੂੰ ਮਿਲੀ ਹੈ ਕਿ ਬਾਲੀਵੁੱਡ ਗਾਇਕਾ ਨੇਹਾ ਕੱਕੜ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਜੀ ਹਾਂ! ਬਾਲੀਵੁੱਡ ਦੇ ਵਿੱਚ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਕੀਤੀ ਜਾ ਰਹੀ ਹੈ।

ਜਿਸ ਵਿੱਚ ਉਨ੍ਹਾਂ ਦਾ ਨਾਮ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਜੋੜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਸ 24 ਅਕਤੂਬਰ ਨੂੰ 7 ਫੇਰੇ ਲੈ ਲੈਣਗੇ। ਕਿਤੇ ਨਾ ਕਿਤੇ ਇਹ ਸਭ ਕੁਝ ਦੋਵਾਂ ਕੀਤੀ ਗਈ ਵੀਡੀਓ ਤੋਂ ਵੀ ਲੱਗ ਰਿਹਾ ਹੈ। ਰੋਹਨਪੀਤ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਇੱਕ ਪੰਜਾਬੀ ਸਿੰਗਰ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਰਿਐਲਿਟੀ ਸ਼ੋਅਜ਼ ਵਿਚ ਦੇਖਿਆ ਜਾ ਚੁੱਕਿਆ ਹੈ ਅਤੇ ਉਹ “ਰਾਈਜ਼ਿੰਗ ਸਟਾਰ 2” ਸ਼ੋਅ ਦੇ ਰਨਰ-ਅੱਪ ਰਹਿ ਚੁੱਕੇ ਹਨ ਜੋ ਕਿ ਸਾਲ 2018 ਦੇ ਵਿਚ ਆਯੋਜਿਤ ਕੀਤਾ ਗਿਆ ਸੀ।

ਮਜ਼ੇਦਾਰ ਗੱਲ ਇਹ ਹੈ ਕਿ ਅੱਜ ਤੋਂ 13 ਸਾਲ ਪਹਿਲਾਂ 2007 ਵਿਚ ਸਾਰੇਗਾਮਾਪਾ ਲਿਟਲ ਚੈਂਪਸ ਰਿਐਲਟੀ ਸ਼ੋਅ ਵਿਚ ਵੀ ਆਪਣੀ ਆਵਾਜ਼ ਦਾ ਜਾਦੂ ਚਲਾ ਕੇ ਰੋਹਨ ਰਨਰ-ਅੱਪ ਬਣੇ ਸਨ। ਪਿਛਲੇ ਤਿੰਨ ਸਾਲਾਂ ਵਿੱਚ ਰੋਹਨਪ੍ਰੀਤ ਨੇ ਆਪਣੀ ਸੋਲੋ ਗਾਇਕੀ ਵਿੱਚ ਬੈਂਗ-ਗੈਂਗ ਗੀਤ ਤੋਂ ਇਲਾਵਾ ਤਕਲੀਫ਼ ਅਤੇ ਹੈਲੋ-ਹਾਏ ਸਮੇਤ ਹੋਰ ਕਈ ਗਾਣੇ ਗਾਏ। ਇਸ ਸਾਲ ਦੀ ਸ਼ੁਰੂਆਤ ਦੇ ਵਿਚ ਸ਼ੁਰੂ ਹੋਏ ਰਿਆਲਿਟੀ ਸ਼ੋਅ ਮੁਝਸੇ ਸ਼ਾਦੀ ਕਰੋਗੇ ਵਿੱਚ ਵੀ ਰੋਹਨਪ੍ਰੀਤ ਸਿੰਘ ਦਿਖਾਈ ਦਿੱਤੇ ਜਿੱਥੇ ਉਹ ਸ਼ਹਿਨਾਜ਼ ਗਿੱਲ ਨੂੰ ਮਨਾਉਣ ਆਏ ਸਨ। ਤੇ ਹੁਣ ਰੋਹਨਪ੍ਰੀਤ ਨੇਹਾ ਕੱਕਰ ਦੇ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਸੁਰਖੀਆਂ ਦੇ ਵਿਚ ਹਨ।

ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਦੋਵੇਂ ਜਲਦ ਵਿਆਹ ਕਰਾ ਸਕਦੇ ਹਨ। ਜਦੋਂ ਇਸ ਬਾਰੇ ਇਨ੍ਹਾਂ ਦੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੈ। ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਨੇਹਾ-ਰੋਹਨ ਨੇ ਮਿਲ ਕੇ ਇਕ ਮਿਊਜ਼ਿਕ ਵੀਡੀਓ ਬਣਾਇਆ ਸੀ ਜਿਸ ਵਿੱਚ ਨੇਹਾ ਰੋਹਨ ਤੋਂ ਹੀਰੇ ਦੀ ਅੰਗੂਠੀ ਮੰਗਦੀ ਹੋਈ ਤਾਲਾਬੰਦੀ ਵਿਚ ਉਸ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰਦੀ ਹੈ।

ਬਹੁਤ ਸਾਰੇ ਪ੍ਰਸ਼ੰਸਕ ਇਸ ਵੀਡੀਓ ਨੂੰ ਦੋਵਾਂ ਦੇ ਵਿਆਹ ਨਾਲ ਜੋੜ ਕੇ ਦੇਖ ਰਹੇ ਹਨ। ਇਸ ਦੇ ਨਾਲ ਇਹ ਖ਼ਬਰ ਵੀ ਹੈ ਇਹ ਦੋਵੇਂ 24 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ। ਹੁਣ ਆਉਣ ਵਾਲੀ 24 ਅਕਤੂਬਰ ਨੂੰ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *