Saturday, October 31, 2020
Home > News > ਵਿਦੇਸ਼ ਚ ਵਾਪਰਿਆ ਕਹਿਰ ਪੰਜਾਬ ਚ ਵਿਛਿਆ ਸੱਥਰ ਛਾਇਆ ਸੋਗ

ਵਿਦੇਸ਼ ਚ ਵਾਪਰਿਆ ਕਹਿਰ ਪੰਜਾਬ ਚ ਵਿਛਿਆ ਸੱਥਰ ਛਾਇਆ ਸੋਗ

ਅਜਿਹਾ ਲੱਗ ਰਿਹਾ ਹੈ ਕਿ ਰੱਬ ਕੁਝ ਜ਼ਿਆਦਾ ਹੀ ਨਾਰਾਜ਼ ਚੱਲ ਰਿਹਾ ਹੈ ਆਪਣੇ ਲੋਕਾਂ ਨਾਲ। ਜੇਕਰ ਅਜਿਹਾ ਨਾ ਹੁੰਦਾ ਤਾਂ ਦੁਨੀਆ ਦੇ ਵਿੱਚ ਦੁੱਖ ਇੰਨੀ ਤੇਜ਼ੀ ਦੇ ਨਾਲ ਨਾ ਵਧਦੇ। ਜਿੱਧਰ ਵੀ ਦੇਖਦੇ ਹਾਂ ਉਧਰੋਂ ਹੀ ਕੋਈ ਨਾ ਕੋਈ ਸੋਗ ਭਰੀ ਖਬਰ ਦੇਖਣ ਅਤੇ ਸੁਣਨ ਵਿੱਚ ਮਿਲ ਰਹੀ ਹੈ। ਪੰਜਾਬ ਦੇ ਨਾਲ ਪੂਰੇ ਭਾਰਤ ਵਿਚ ਵੀ ਪਿਛਲੇ ਦਿਨੀਂ ਕਈ ਅਜਿਹੀਆਂ ਮਾੜੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਕਈ ਲੋਕਾਂ ਨੂੰ ਸਦਮੇ ਵਿੱਚ ਪਾ ਦਿੱਤਾ।

ਅਜਿਹੇ ਵਿਚ ਹੀ ਇਕ ਮਾੜੀ ਖ਼ਬਰ ਇਟਲੀ ਦੇ ਜ਼ਿਲਾ ਬਰੇਸੀਆ ਦੇ ਸ਼ਹਿਰ ਡੇਲੋ ਤੋਂ ਮਿਲ ਰਹੀ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਜੂਦਾ ਮਿਲੀ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਨਾਮ ਸੰਦੀਪ ਸਿੰਘ ਸੀ ਜਿਸ ਦੀ ਉਮਰ ਅਜੇ ਮਹਿਜ਼ 38 ਸਾਲ ਦੀ ਸੀ। ਸੰਦੀਪ ਸਿੰਘ ਜਦੋਂ ਆਪਣਾ ਰੋਜ਼ਾਨਾ ਦਾ ਕੰਮਕਾਜ ਕਰ ਰਿਹਾ ਸੀ ਤਾਂ ਅਚਾਨਕ ਉਸ ਦੇ ਸੀਨੇ ਵਿਚ ਤੇਜ਼ ਦਰਦ ਉੱਠਿਆ।

ਉਸ ਦਰਦ ਨੂੰ ਸਹਿਣ ਨਾ ਕਰਦੇ ਹੋਏ ਉਹ ਜ਼ਮੀਨ ‘ਤੇ ਡਿੱਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਸਿਹਤ ਕਰਮਚਾਰੀਆਂ ਦੀ ਇੱਕ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਸੰਦੀਪ ਦੀ ਮੌਤ ਦਿਲ ਦੀ ਧੜਕਨ ਰੁਕ ਜਾਣ ਕਰਕੇ ਹੋਈ ਹੈ। ਮ੍ਰਿਤਕ ਸੰਦੀਪ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਇਕੱਲੇ ਛੱਡ ਗਏ ਨੇ। ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਸੰਦੀਪ ਸਿੰਘ ਦੇ ਜਾਣ ਪਿੱਛੋਂ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪੰਜਾਬ ਦੇ ਵਿੱਚ ਜਦੋਂ ਇਸ ਘਟਨਾ ਦਾ ਪਤਾ ਸੰਦੀਪ ਦੇ ਰਿਸ਼ਤੇਦਾਰਾਂ ਨੂੰ ਲੱਗਾ ਤਾਂ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਸੰਦੀਪ ਸਾਥੋਂ ਸਦਾ ਲਈ ਦੂਰ ਜਾ ਚੁੱਕਾ ਹੈ। ਪੰਜਾਬੀ ਭਾਈਚਾਰੇ ਨੇ ਸੰਦੀਪ ਸਿੰਘ ਦੀ ਹੋਈ ਅਚਾਨਕ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ। ਭਾਈਚਾਰੇ ਦਾ ਕਹਿਣਾ ਹੈ ਕਿ ਅਸੀਂ ਦੁੱਖ ਦੀ ਇਸ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹਾਂ।

Leave a Reply

Your email address will not be published. Required fields are marked *