Saturday, October 31, 2020
Home > News > ਅੱਜ ਪੰਜਾਬ ਚ ਆਏ ਏਨੇ ਘਟ ਕੋਰੋਨਾ ਦੇ ਪੌਜੇਟਿਵ ਮਰੀਜ ਅਤੇ ਹੋਈਆਂ ਏਨੀਆਂ ਮੌਤਾਂ

ਅੱਜ ਪੰਜਾਬ ਚ ਆਏ ਏਨੇ ਘਟ ਕੋਰੋਨਾ ਦੇ ਪੌਜੇਟਿਵ ਮਰੀਜ ਅਤੇ ਹੋਈਆਂ ਏਨੀਆਂ ਮੌਤਾਂ

ਕਰੋਨਾ ਵਾਇਰਸ ਦੀ ਬਿਮਾਰੀ ਨਾਲ ਪੂਰਾ ਸੰਸਾਰ ਪ੍ਰਭਾਵਿਤ ਹੋਇਆ ਹੈ। ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਦੇਸ਼ ਹੋਵੇ ਜੋ ਇਸ ਦੇ ਪ੍ਰਕੋਪ ਤੋਂ ਬਚ ਗਿਆ ਹੋਵੇ। ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 852 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ਤੇ ਨਜ਼ਰ ਮਾਰੀਏ ਤਾਂ 120860 ਲੋਕ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 105585 ਹੈ ਅਤੇ 11563 ਮਰੀਜ਼ ਘਰ ਰਹਿ ਕੇ ਆਪਣਾ ਇਲਾਜ ਕਰ ਰਹੇ ਨੇ।

253 ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ 42 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਪੰਜਾਬ ਚ ਅੱਜ ਸਭ ਤੋਂ ਜਿਆਦਾ ਮਾਮਲੇ ਜਲੰਧਰ ਤੋਂ 120, ਲੁਧਿਆਣਾ 114, ਅੰਮ੍ਰਿਤਸਰ ਤੋਂ 92, ਮੁਹਾਲੀ 62 ਤੇ ਗੁਰਦਾਸਪੁਰ ਤੋਂ 57 ਨਵੇਂ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਕੋਰੋਨਾ ਵਾਇਰਸ ਦਾ ਕਰਕੇ ਅੱਜ 33 ਲੋਕਾਂ ਦੀ ਮੌਤ ਹੋਈ ਹੈ। ਅੱਜ ਕੋਰੋਨਾ ਵਾਇਰਸ ਨਾਲ ਰਿਪੋਰਟ ਹੋਈਆਂ 33 ਮੌਤਾਂ ‘ਚ 4 ਲੁਧਿਆਣਾ, 5 ਜਲੰਧਰ , 3 ਅੰਮ੍ਰਿਤਸਰ, 2 ਗੁਰਦਾਸਪੁਰ, 2 ਬਰਨਾਲਾ, 2 ਬਠਿੰਡਾ, 1 ਫਿਰੋਜ਼ਪੁਰ, 5 ਹੁਸ਼ਿਆਰਪੁਰ, 2 ਪਟਿਆਲਾ, 2 ਮਾਨਸਾ, 2 ਤਰਨਤਾਰਨ, 2 ਮੋਗਾ, 3 ਰੋਪੜ, 3 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

Leave a Reply

Your email address will not be published. Required fields are marked *