Monday, October 26, 2020
Home > News > ਘਰਵਾਲੀ ਨੂੰ ਅਲਮਾਰੀ ਚੋ ਮਿਲੀ ਅਜਿਹੀ ਚੀਜ,ਕੇ ਵਸਦਾ ਘਰ ਉਜੜ ਗਿਆ – ਹਰ ਪਾਸੇ ਚਰਚਾ

ਘਰਵਾਲੀ ਨੂੰ ਅਲਮਾਰੀ ਚੋ ਮਿਲੀ ਅਜਿਹੀ ਚੀਜ,ਕੇ ਵਸਦਾ ਘਰ ਉਜੜ ਗਿਆ – ਹਰ ਪਾਸੇ ਚਰਚਾ

ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦੇ ਰਿਸ਼ਤੇ ਰੱਬ ਵੱਲੋਂ ਸਵਰਗਾਂ ਵਿੱਚ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਧਰਤੀ ‘ਤੇ ਆ ਕੇ ਨਿਭਾਇਆ ਜਾਂਦਾ ਹੈ। ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਅੰਤਰ ਆ ਚੁੱਕਾ ਹੈ। ਰਿਸ਼ਤੇ ਹਮੇਸ਼ਾ ਸੱਚ ਦੀ ਨੀਂਹ ‘ਤੇ ਟਿਕੇ ਹੁੰਦੇ ਹਨ ਅਤੇ ਇਸਦੇ ਵਿੱਚ ਲੱਗੀ ਝੂਠ ਦੀ ਇੱਕ ਇੱਟ ਪੂਰੇ ਰਿਸ਼ਤੇ ਨੂੰ ਤਹਿਸ ਨਹਿਸ ਕਰ ਦਿੰਦੀ ਹੈ। ਬੀਤੇ ਦਿਨੀਂ ਇਕ ਅਜਿਹਾ ਹੀ ਮਾਮਲਾ ਲੁਧਿਆਣਾ ਸ਼ਹਿਰ ਤੋਂ ਸੁਣਨ ਵਿਚ ਆਇਆ ਹੈ। ਨਵ-ਵਿਆਹ ਕੇ ਆਈ ਹੋਈ ਲੜਕੀ ਨੂੰ ਇਹ ਨਹੀਂ ਸੀ ਪਤਾ ਕਿ ਚੰਦ ਮਹੀਨਿਆਂ ਵਿਚ ਹੀ ਉਸ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਜਾਵੇਗੀ।

ਦਰਅਸਲ ਨਵ-ਵਿਆਹੁਤਾ ਦੀਆਂ ਸਾਰੀਆਂ ਸਧਰਾਂ ਓਸ ਵੇਲੇ ਮਿੱਟੀ ਵਿੱਚ ਰੁਲ ਗਈਆਂ ਜਦੋਂ ਉਸ ਨੇ ਆਪਣੇ ਪਤੀ ਦੀ ਅਲਮਾਰੀ ਦੇ ਵਿਚ ਉਸ ਦੀ ਪਹਿਲੀ ਪਤਨੀ ਦੀਆਂ ਤਸਵੀਰਾਂ ਵੇਖੀਆਂ। ਪਤੀ ਨੇ ਉਸ ਲੜਕੀ ਨੂੰ ਧੋਖੇ ਵਿੱਚ ਕੇ ਬਿਨਾਂ ਤਲਾਕ ਕਰਵਾਏ ਦੂਸਰਾ ਵਿਆਹ ਵਿਆਹ ਕਰਵਾ ਲਿਆ ਸੀ। ਗੋਪਾਲ ਨਗਰ ਦੀ ਰਹਿਣ ਵਾਲੀ 25 ਸਾਲਾਂ ਬੇਬੀ ਦੀ ਸ਼ਿਕਾਇਤ ‘ਤੇ ਹੈਬੋਵਾਲ ਪੁਲਸ ਨੇ ਦੋਰਾਹਾ ਦੇ ਰਹਿਣ ਵਾਲੇ ਸੰਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਸੰਨੀ ਫਿਲਹਾਲ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਬੇਬੀ ਨੇ ਦੱਸਿਆ ਕਿ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੀ 27 ਤਰੀਕ ਨੂੰ ਉਸ ਦਾ ਵਿਆਹ ਸੰਨੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਦ ਹੀ ਸੰਨੀ ਨੇ ਆਪਣੀ ਪਤਨੀ ਦੇ ਨਾਲ ਲੜਾਈ ਝਗੜਾ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਬਾਰੇ ਬੇਬੀ ਵੱਲੋਂ ਆਪਣੇ ਘਰਦਿਆਂ ਨਾਲ ਕਦੇ ਵੀ ਗੱਲਬਾਤ ਨਹੀਂ ਕੀਤੀ ਗਈ ਅਤੇ ਉਹ ਚੁਪਚਾਪ ਇਸ ਨੂੰ ਸਹਿੰਦੀ ਰਹੇਗੀ।

ਬੀਤੇ ਦਿਨ ਜਦੋਂ ਉਹ ਸਫਾਈ ਕਰ ਰਹੀ ਸੀ ਤਾਂ ਅਲਮਾਰੀ ਦੇ ਵਿਚ ਉਸ ਨੂੰ ਸੰਨੀ ਅਤੇ ਉਸ ਦੀ ਪਹਿਲੀ ਪਤਨੀ ਦੀ ਤਸਵੀਰ ਮਿਲੀ। ਜਿਸ ਨੂੰ ਦੇਖ ਕੇ ਬੇਬੀ ਦੇ ਹੋਸ਼ ਉੱਡ ਗਏ ਅਤੇ ਜਦੋਂ ਉਸ ਨੇ ਇਸ ਬਾਰੇ ਆਪਣੀ ਪਤੀ ਨੂੰ ਪੁੱਛਿਆ ਤਾਂ ਜਵਾਬ ਦੇਣ ਦੀ ਬਜਾਏ ਸੰਨੀ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ।

ਬੇਬੀ ਕਿਸੇ ਤਰ੍ਹਾਂ ਉੱਥੋਂ ਆਪਣੀ ਜਾਨ ਬਚਾ ਕੇ ਨਿਕਲ ਆਈ। ਜਿਸ ਤੋਂ ਬਾਅਦ ਪੁਲਿਸ ਕੰਪਲੇਂਟ ਕਰਨ ਵੇਲੇ ਇਹ ਗੱਲ ਸਾਹਮਣੇ ਆਈ ਕਿ ਸੰਨੀ ਦਾ ਸੋਨੀਆ ਨਾਮੀ ਕੁੜੀ ਦੇ ਨਾਲ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਅਤੇ ਉਸ ਨੂੰ ਤਲਾਕ ਦਿੱਤਿਆਂ ਬਿਨਾਂ ਹੀ ਧੋਖੇ ਨਾਲ ਉਸਨੇ ਦੂਜਾ ਵਿਆਹ ਕਰਵਾ ਲਿਆ ਸੀ।

Leave a Reply

Your email address will not be published. Required fields are marked *