Thursday, November 26, 2020
Home > News > ਜਲੰਧਰ ਚ ਆਇਆ ਇਹ ਜੰਗਲੀ ਜਾਨਵਰ ਪਈਆਂ ਭਾਜੜਾਂ ਪਰ ਕਾਬੂ ਨਹੀਂ ਆਇਆ

ਜਲੰਧਰ ਚ ਆਇਆ ਇਹ ਜੰਗਲੀ ਜਾਨਵਰ ਪਈਆਂ ਭਾਜੜਾਂ ਪਰ ਕਾਬੂ ਨਹੀਂ ਆਇਆ

ਕੁਦਰਤ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਵਿੱਚ ਵੱਖ ਵੱਖ ਤਰ੍ਹਾਂ ਦੇ ਜੀਵ ਜੰਤ ਇਨਸਾਨੀ ਜ਼ਿੰਦਗੀ ਦੇ ਨਾਲ ਰਹਿੰਦੇ ਹਨ। ਇਨ੍ਹਾਂ ਵਿੱਚ ਹੀ ਕੁਦਰਤ ਵੱਲੋਂ ਬਣਾਏ ਗਏ ਬਹੁਤ ਸਾਰੇ ਜਾਨਵਰ ਸ਼ਾਮਲ ਹਨ ਜੋ ਆਪਣਾ ਜ਼ਿਆਦਾਤਰ ਸਮਾਂ ਜੰਗਲ ਵਿੱਚ ਹੀ ਗੁਜ਼ਾਰਦੇ ਹਨ। ਇਨ੍ਹਾਂ ਵਿੱਚੋਂ ਜਦੋਂ ਕੋਈ ਜਾਨਵਰ ਭੁੱਲ-ਭੁਲੇਖੇ ਜੰਗਲ ਤੋਂ ਬਾਹਰ ਆ ਜਾਂਦਾ ਹੈ ਤਾਂ ਉਸਦੇ ਨਾਲ-ਨਾਲ ਇਨਸਾਨੀ ਜ਼ਿੰਦਗੀ ਉੱਪਰ ਵੀ ਜਾਨ ‘ਤੇ ਬਣ ਜਾਂਦੀ ਹੈ। ਇਹ ਖ਼-ਤ- ਰਾ ਉਦੋਂ ਤੱਕ ਬਰਕਰਾਰ ਰਹਿੰਦਾ ਹੈ ਜਦੋਂ ਤੱਕ ਉਸ ਜਾਨਵਰ ਨੂੰ ਫ਼ੜ ਕੇ ਸੁਰੱਖਿਅਤ ਜੰਗਲ ਵਿੱਚ ਨਹੀਂ ਛੱਡਿਆ ਜਾਂਦਾ।

ਅੱਜ ਜਲੰਧਰ ਸ਼ਹਿਰ ਵਿੱਚ ਬਾਰਾਸਿੰਗਾ ਦੇਖੇ ਜਾਣ ਕਰਕੇ ਸਨਸਨੀ ਫੈਲ ਗਈ। ਇਹ ਬਾਰਾਸਿੰਗਾ ਜਲੰਧਰ ਦੇ ਕੂਲ ਰੋਡ ਵਿੱਚ ਦਾਖਲ ਹੋਇਆ ਜਿਸ ਦੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵੀਡੀਓ ਦੇ ਵਾਇਰਲ ਹੋ ਜਾਣ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਗਿਆ। ਸਥਾਨਕ ਲੋਕਾਂ ਵੱਲੋਂ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਗਈ। ਪਰ ਜਦੋਂ ਵਿਭਾਗ ਦੀ ਟੀਮ ਓਥੇ ਪਹੁੰਚੀ ਤਾਂ ਬਾਰਾਸਿੰਗਾ ਦੀ ਕੋਈ ਉਘ-ਸੁਘ ਨਹੀਂ ਲੱਗੀ।

ਇਸ ਘਟਨਾ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰ ਉਨ੍ਹਾਂ ਦੇ ਵਿਭਾਗ ਦੇ ਕਰਮਚਾਰੀ ਪ੍ਰਦੀਪ ਕੁਮਾਰ ਦੀ ਅਗਵਾਈ ਵਾਲੀ ਇੱਕ ਟੀਮ ਸੁੱਚੀ ਪਿੰਡ ਵਿੱਚ ਬਾਰਾਸਿੰਗਾ ਨੂੰ ਫੜ੍ਹਨ ਲਈ ਗਈ ਸੀ। ਬਹੁਤ ਦੇਰ ਛਾਣਬੀਣ ਕਰਨ ਤੋਂ ਬਾਅਦ ਵੀ ਵਿਭਾਗ ਦੀ ਟੀਮ ਨੂੰ ਜਾਨਵਰ ਨਹੀਂ ਮਿਲਿਆ। ਇਹ ਬਾਰਾਸਿੰਗਾ ਭਟਕਦਾ ਹੋਇਆ ਕੂਲ ਰੋਡ ‘ਤੇ ਪਹੁੰਚਿਆ ਸੀ

ਜਿੱਥੋਂ ਇਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੋ ਕੇ ਗੁਰੂ ਗੋਬਿੰਦ ਸਿੰਘ ਐਵਿਨਿਊ ਪਹੁੰਚਿਆ ਅਤੇ ਉਸ ਤੋਂ ਬਾਅਦ ਇਹ ਬਾਰਾਸਿੰਗਾ ਸੁੱਚੀ ਪਿੰਡ ਵੱਲ ਚਲਾ ਗਿਆ। ਇਸ ਬਾਰਾਸਿੰਗੇ ਦੇ ਕਾਰਨ ਜੰਗਲਾਤ ਵਿਭਾਗ ਦੀ ਟੀਮ ਪੂਰੇ ਪੰਜ ਘੰਟੇ ਖੱਜਲ ਖੁ-ਆ- ਰ ਹੁੰਦੀ ਰਹੀ। ਪੰਜਾਬ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਆਈ ਹੋਈ ਇਹ ਦੂਸਰੀ ਘਟਨਾ ਹੈ। ਇਸ ਤੋਂ ਪਹਿਲਾਂ ਖਰੜ ਦੇ ਸੰਨੀ ਇਨਕਲੇਵ ਵਿੱਚ ਵੀ ਇੱਕ ਬਾਰਾਸਿੰਗਾ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਗਿਆ ਸੀ ਜਿਸ ਨੂੰ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਕਾਬੂ ਕਰਕੇ ਵਾਪਸ ਜੰਗਲ ਵਿੱਚ ਸੁਰੱਖਿਅਤ ਛੱਡ ਦਿੱਤਾ ਸੀ।

Leave a Reply

Your email address will not be published. Required fields are marked *