Tuesday, November 24, 2020
Home > News > ਇਸ ਦੇਸ਼ ਚ ਭਾਰਤੀ ਵਿਦਿਆਰਥੀਆਂ ਲਈ ਆਈ ਮਾੜੀ ਖਬਰ ਅਦਾਲਤ ਚ ਇਹ ਕੇਸ ਹਾਰੇ

ਇਸ ਦੇਸ਼ ਚ ਭਾਰਤੀ ਵਿਦਿਆਰਥੀਆਂ ਲਈ ਆਈ ਮਾੜੀ ਖਬਰ ਅਦਾਲਤ ਚ ਇਹ ਕੇਸ ਹਾਰੇ

ਬਹੁਤ ਸਾਰੇ ਭਾਰਤੀ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਾਈ ਕਰਨ ਤੇ ਜ਼ਿੰਦਗੀ ਨੂੰ ਜਿਉਣ ਦੇ ਸੁਪਨੇ ਵੇਖਦੇ ਹਨ। ਜਿੱਥੇ ਜਾ ਕੇ ਉਹ ਆਪਣੀ ਅੱਗੇ ਦੀ ਪੜ੍ਹਾਈ ਕਰਦੇ ਹਨ ਤੇ ਉੱਥੇ ਹੀ ਪੱਕੇ ਤੌਰ ਤੇ ਰਹਿਣਾ ਪਸੰਦ ਕਰਦੇ ਹਨ। ਪਰ ਬਦਕਿਸਮਤੀ ਨਾਲ ਉਨ੍ਹਾਂ ਦੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਹੋਣ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਦੀ ਆਮਦ ਤੇ ਸਭ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਬਾਰੇ ਸੋਚਿਆ ਸੀ।

ਇਹ ਨਹੀਂ ਪਤਾ ਸੀ ,ਕਿ ਇਹ ਸਾਲ ਸਭ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਸਾਲ ਬਣ ਜਾਵੇਗਾ। ਹੁਣ ਅਮਰੀਕਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਭਾਰਤੀ ਵਿਦਿਆਰਥੀ ਕਾਫੀ ਨਿਰਾਸ਼ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਵਿਦਿਆਰਥੀਆ ਸਮੇਤ ਕੁੱਝ ਏਸ਼ੀਅਨਾਂ ਨੇ ਬੋਸਟਨ ਦੀ ਇੱਕ ਅਦਾਲਤ ਵਿਚ ਆਪਣਾ ਕੇਸ ਦਾਇਰ ਕੀਤਾ ਸੀ। ਜਿਸ ਵਿੱਚ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਵਿਚ ਦਾਖਲੇ ਦੌਰਾਨ ਹੋ ਰਹੇ ਵਿਤਕਰੇ ਸ਼ਾਮਲ ਸਨ।

ਪ੍ਰਵਾਸੀ ਭਾਰਤੀਆਂ ਦੀਆਂ ਚਾਰ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਦੇ ਇੱਕ ਸਮੂਹ ਨੇ ਇਹ ਮੁਕੱਦਮਾ ਦਾਇਰ ਕੀਤਾ ਸੀ। ਜਿਸ ਵਿੱਚ ਆਈ ਵੀ ਲੀਗ ਦੀ ਯੂਨਿਵਰਸਿਟੀ ਨੇ ਦਾਖਲਿਆ ਦੇ ਮਾਮਲੇ ਵਿੱਚ ਏਸ਼ੀਅਨ ਵਿਦਿਆਰਥੀਆਂ ਨਾਲ ਵਿਤਕਰਾ ਕਰ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਨਿਊਯਾਰਕ ਤੋਂ ਆਈ ਏ ਐਸ ਐਸ ਦੀ ਰਿਪੋਰਟ ਮੁਤਾਬਕ ਏਸ਼ੀਅਨ ਵਿਦਿਆਰਥੀਆਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ,ਕਿ ਭਾਰਤ ਵਾਂਗ ਅਮਰੀਕਾ ਵਿੱਚ ਕੋਟੇ ਤਹਿ ਕਰਨਾ ਗੈਰ-ਕਨੂੰਨੀ ਹੈ। ਸੰਸਥਾਵਾਂ ਨੂੰ ਜਾਤ-ਪਾਤ ਜਾਂ ਨਸਲਾਂ ਤੋਂ ਮੁਕਤ ਹੋ ਕੇ ਨਿਯਮ ਬਣਾਉਣੇ ਚਾਹੀਦੇ ਹਨ।

ਇੱਥੇ ਅਫਰੀਕੀ ਲਾਤਿਨੀ ਮੂਲ ਦੇ ਲੋਕਾਂ ਨਾਲ ਅਕਸਰ ਵਿਤਕਰਾ ਹੁੰਦਾ ਆ ਰਿਹਾ ਹੈ। ਇਸ ਤਰਾਂ ਦੇ ਵਿਤਕਰੇ ਨਾਲ ਵਿਦਿਆਰਥੀਆਂ ਦਾ ਮਾਨਸਿਕ ਤੌਰ ਤੇ ਵੀ ਮਨੋਬਲ ਹੇਠਾਂ ਆਉਂਦਾ ਹੈ। ਜਿਸ ਦਾ ਅਸਰ ਵਿਦਿਆਰਥੀਆਂ ਦੀ ਜਿੰਦਗੀ ਤੇ ਪੈਂਦਾ ਹੈ।ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਹੋਰ ਵਿਦਿਆਰਥੀਆਂ ਦੇ ਮੁਕਾਬਲੇ ਏਸ਼ੀਆ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਹਮੇਸ਼ਾ ਬਿਹਤਰ ਹੁੰਦੀ ਹੈ।

ਹੁਣ ਮੁਕਦਮਾ ਹਾਰਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਇਹ ਮਾਮਲਾ ਸੁਪਰੀਮ ਕੋਰਟ ਲੈ ਜਾਣ ਦੀ ਸੰਭਾਵਨਾ ਹੈ। ਉਧਰ ਅਦਾਲਤ ਦੇ ਚੀਫ ਜੱਜ ਜੈਫਰੇ ਹਾਵਰਡ ਅਤੇ ਜੱਜ ਸ਼ੈਂਡਰਾ ਲਿੰਚ ਨੇ ਇਕ ਹੇਠਲੀ ਅਦਾਲਤ ਵੱਲੋਂ ਸੁਣਾਏ ਫੈਸਲੇ ਨੂੰ ਦਰੁਸਤ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਪਹਿਲਾਂ ਹੀ ਵਖੋ-ਵਖਰੇ ਮੂਲ ਦੇ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਏਸ਼ੀਆ ਦੇ ਵਿਦਿਆਰਥੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।

Leave a Reply

Your email address will not be published. Required fields are marked *