Sunday, November 29, 2020
Home > News > 16 ਨਵੰਬਰ ਲਈ ਪੰਜਾਬ ਚ ਹੋਇਆ ਇਹ ਐਲਾਨ, ਲੋਕਾਂ ਚ ਛਾਈ ਖੁਸ਼ੀ

16 ਨਵੰਬਰ ਲਈ ਪੰਜਾਬ ਚ ਹੋਇਆ ਇਹ ਐਲਾਨ, ਲੋਕਾਂ ਚ ਛਾਈ ਖੁਸ਼ੀ

ਕਰੋਨਾ ਦੇ ਦੌਰਾਨ ਹੀ ਸੂਬੇ ਅੰਦਰ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਦੇਸ਼ ਅੰਦਰ ਕੀਤੀ ਗਈ ਤਾਲਾਬੰਦੀ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਗਿਆ ਸੀ। ਕਰੋਨਾ ਦੇ ਵਧਦੇ ਪ੍ਰਕੋਪ ਕਾਰਨ ਮੁੜ ਅਕਤੂਬਰ ਵਿਚ ਵਿਦਿਅਕ ਅਦਾਰਿਆਂ ਨੂੰ ਖੋਲ੍ਹਿਆ ਗਿਆ ਸੀ ਜਿਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਜਿਸ ਵਿੱਚ ਅਧਿਆਪਕਾਂ ਨੂੰ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਸੀ ਤੇ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਉੱਥੇ ਹੀ ਹੁਣ 16 ਨਵੰਬਰ ਨੂੰ ਇਕ ਹੋਰ ਐਲਾਨ ਹੋਇਆ ਹੈ। ਜਿਸ ਕਾਰਨ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਹੈ। ਸਰਕਾਰ ਵੱਲੋਂ ਹੁਣ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਖੋਲਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ 16 ਨਵੰਬਰ ਤੋਂ ਕੁਝ ਸ਼ਰਤਾਂ ਦੇ ਨਾਲ 50 ਫ਼ੀਸਦੀ ਬੱਚਿਆਂ ਨੂੰ ਕਾਲਜ ਤੇ ਯੂਨੀਵਰਸਿਟੀ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਤਰ੍ਹਾਂ ਹੀ ਸਭ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਉਥੇ ਹੀ ਸਾਰੇ ਸਟਾਫ ਦੇ ਕਰੋਨਾ ਟੈਸਟ ਲਾਜ਼ਮੀ ਕੀਤੇ ਗਏ ਹਨ,ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। 50 ਫੀਸਦੀ ਬੱਚੇ ਆਪਣੀ ਪੜ੍ਹਾਈ ਆਨਲਾਈਨ ਹੀ ਜਾਰੀ ਰੱਖਣਗੇ। ਇਸਦੇ ਨਾਲ ਹੀ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੋਬਾਇਲ ਵਿੱਚ ਅਰੋਗਿਆ ਸੇਤੂ ਐਪ ਰੱਖਣ ਲਈ ਵੀ ਕਹਿ ਦਿਤਾ ਗਿਆ ਹੈ।

ਮਾਰਚ ਮਹੀਨੇ ਤੋਂ ਹੀ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਗਈ ਸੀ। ਹੁਣ ਦੁਬਾਰਾ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਤੇ ਵਿਦਿਆਰਥੀ ਉੱਥੇ ਜਾ ਕੇ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਾਸਕ, ਸੋਸ਼ਲ ਡਿਸਟੈਂਸ ਅਤੇ ਸੈਨੀਟਾਇਜਰ ਦੀ ਵਰਤੋਂ ਸੰਬੰਧੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਕਲਾਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਸਾਰੇ ਸਿੱਖਿਆ ਕੰਪਲੈਕਸਾਂ ਨੂੰ ਸੋਡੀਅਮ ਹਾਈਪੋਕਲੋਰਾਈਡ ਨਾਲ ਸਾਫ ਕਰਨਾ ਲਾਜ਼ਮੀ ਕੀਤਾ ਗਿਆ ਹੈ। ਹੋਸਟਲ ਦਾ ਕਮਰਾ ਸਿਰਫ ਇੱਕ ਵਿਦਿਆਰਥੀ ਨੂੰ ਹੀ ਦਿੱਤਾ ਜਾਵੇਗਾ। ਕੰਪਲੈਕਸ ਵਿੱਚ ਦਾਖਲ ਹੁੰਦੇ ਸਮੇਂ ਸਕਰੀਨਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਕਾਲਜ ਵਿੱਚ ਐਂਟਰੀ ਅਤੇ ਐਗਜ਼ਿਟ ਲਈ ਵੱਖ-ਵੱਖ ਵਿਵਸਥਾ ਕਰਨੀ ਹੋਵੇਗੀ।

Leave a Reply

Your email address will not be published. Required fields are marked *