Tuesday, November 24, 2020
Home > News > ਵਿਆਹੁਣ ਗਏ ਮੁੰਡੇ ਦੀ ਇਹ ਕਰਤੂਤ ਦੇਖ ਕੇ ਲਾੜੀ ਨੇ ਕਰਤਾ ਵਿਆਹ ਤੋਂ ਇਨਕਾਰ, ਹੋ ਗਈ ਲਾਲਾ ਲਾਲਾ

ਵਿਆਹੁਣ ਗਏ ਮੁੰਡੇ ਦੀ ਇਹ ਕਰਤੂਤ ਦੇਖ ਕੇ ਲਾੜੀ ਨੇ ਕਰਤਾ ਵਿਆਹ ਤੋਂ ਇਨਕਾਰ, ਹੋ ਗਈ ਲਾਲਾ ਲਾਲਾ

ਵਿਆਹ ਦਾ ਰਿਸ਼ਤਾ ਇੱਕ ਪਵਿੱਤਰ ਬੰਧਨ ਹੁੰਦਾ ਹੈ ਜਿਸ ਦੇ ਵਿੱਚ ਦੋ ਮਨੁੱਖ ਹੀ ਨਹੀਂ ਸਗੋਂ ਦੋ ਪਰਿਵਾਰ ਆਪਸ ਵਿੱਚ ਜੁੜਦੇ ਹਨ। ਪਰ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਆਪਸ ਵਿੱਚ ਜੁੜਨ ਦਾ ਕਾਰਨ ਵਿਆਹ ਕਰਵਾਉਣ ਜਾ ਰਹੀ ਜੋੜੀ ਹੁੰਦੀ ਹੈ। ਇਸ ਰਿਸ਼ਤੇ ਦੇ ਬਣਨ ਦੌਰਾਨ ਲਾੜਾ ਅਤੇ ਲਾੜੀ ਨੂੰ ਵਿਆਹ ਦਾ ਚਾਅ ਹੁੰਦਾ ਹੈ। ਪਰ ਕਈ ਵਾਰ ਜ਼ਿਆਦਾ ਖ਼ੁਸ਼ੀ ਦੇ ਚੱਕਰ ਵਿੱਚ ਇਨਸਾਨ ਕੁਝ ਅਜਿਹਾ ਕਰ ਬੈਠਦਾ ਹੈ ਜਿਸ ਦਾ ਨਤੀਜਾ ਬਾਅਦ ਵਿੱਚ ਚੰਗਾ ਨਹੀਂ ਨਿਕਲਦਾ।

ਕੁਝ ਅਜਿਹੀ ਹੀ ਘਟਨਾ ਹਿਮਾਚਲ ਪ੍ਰਦੇਸ਼ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਵਿਆਹ ਕਰਵਾਉਣ ਆਏ ਲਾੜੇ ਦੀ ਬਰਾਤ ਨੂੰ ਲਾੜੀ ਵੱਲੋਂ ਬੇਰੰਗ ਵਾਪਸ ਕਰ ਦਿੱਤਾ ਗਿਆ। ਇਸ ਘਟਨਾ ਦੀ ਚਰਚਾ ਸਥਾਨਕ ਲੋਕਾਂ ਵਿੱਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ। ਜਿੱਥੇ ਇੱਕ ਵਿਆਹ ਦੌਰਾਨ ਲਾੜਾ ਪਰਿਵਾਰ ਜੋਸ਼-ਓ-ਖ਼ਰੋਸ਼ ਨਾਲ ਲਾੜੀ ਦੇ ਘਰ ਪਹੁੰਚਿਆ ਅਤੇ ਸੁਆਗਤ ਕਰਤਾ ਪਰਿਵਾਰ ਨੇ ਲਾੜੇ ਵਾਲਿਆਂ ਦੀ ਆਓ-ਭਗਤ ਬਹੁਤ ਵਧੀਆ ਅਤੇ ਪਰੰਪਰਾਗਤ ਤਰੀਕੇ ਨਾਲ ਕੀਤੀ।

ਪਰ ਸ਼ਾਇਦ ਉੱਥੇ ਮੌਜੂਦ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਬਾਰਾਤ ਨੂੰ ਬੇਰੰਗ ਹੀ ਵਾਪਸ ਜਾਣਾ ਪਵੇਗਾ। ਦਰਅਸਲ ਵਿਆਹ ਦੇ ਮੰਡਪ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਲਾੜਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਗਿਆ। ਉੱਥੇ ਬੈਠਾ ਹੀ ਉਹ ਸ਼ਰਾਬ ਦੇ ਨਸ਼ੇ ਵਿੱਚ ਝੂਮਣ ਲੱਗ ਪਿਆ। ਇਸ ਗੱਲ ਦੀ ਖ਼ਬਰ ਜਦੋਂ ਲਾੜੀ ਦੇ ਕੰਨਾਂ ਤੱਕ ਪਹੁੰਚੀ ਅਤੇ ਸਾਰਾ ਮਾਜਰਾ ਖੁਦ ਅੱਖੀਂ ਦੇਖ ਕੇ ਉਹ ਬਹੁਤ ਪ੍ਰੇਸ਼ਾਨ ਹੋ ਗਈ।

ਆਪਣੀ ਆਉਣ ਵਾਲੀ ਜ਼ਿੰਦਗੀ ਅਤੇ ਭਵਿੱਖ ਬਾਰੇ ਸੋਚਦੇ ਹੋਏ ਦੁਲਹਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਤੋਂ ਬਾਅਦ ਉੱਥੇ ਮੌਜੂਦ ਤਮਾਮ ਮਹਿਮਾਨਾਂ ਵਿੱਚ ਹੜਕੰਪ ਮਚ ਗਿਆ। ਮੁੰਡੇ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮਨਾਉਣ ਵਿੱਚ ਲੱਗ ਗਏ ਪਰ ਵਿਆਹ ਵਾਲੀ ਲੜਕੀ ਆਪਣੀ ਕਹੀ ਹੋਈ ਗੱਲ ‘ਤੇ ਡਟੀ ਰਹੀ। ਜਿਸ ਤੋਂ ਬਾਅਦ ਪੂਰੀ ਬਰਾਤ ਨੂੰ ਬੇਰੰਗ ਹੀ ਵਾਪਸ ਜਾਣਾ ਪਿਆ। ਇਸ ਘਟਨਾ ਤੋਂ ਬਾਅਦ ਲਾੜੀ ਅਤੇ ਉਸ ਵੱਲੋਂ ਲਏ ਗਏ ਫ਼ੈਸਲੇ ਦੀ ਸਥਾਨਕ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *