Tuesday, November 24, 2020
Home > News > ਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਕੋਰੋਨਾ ਵਾਇਰਸ ਦੇ ਪੌਜੇਟਿਵ ਹੋਏ ਨਿੱਤ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਜਿਸ ਕਾਰਨ ਇਸ ਬਿਮਾਰੀ ਨਾਲ ਪੌਜੇਟਿਵ ਹੋਏ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਇਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸੰਸਾਰ ਵਿੱਚ ਇਸ ਸਮੇਂ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 58,111,128 ਹੋ ਗਈ ਹੈ ਜਿਸ ਵਿੱਚ ਅਮਰੀਕਾ 12,292,652 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ।

ਜੇਕਰ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 9,065,301 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਅੱਜ ਪੰਜਾਬ ‘ਚ 719 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 145,667 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 134,992 ਮਰੀਜ਼ ਠੀਕ ਹੋ ਚੁੱਕੇ, ਬਾਕੀ 6,694 ਮਰੀਜ਼ ਇਲਾਜ ਅਧੀਨ ਹਨ। ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ 4,595 ਤੱਕ ਪੁੱਜ ਗਈ ਹੈ। ਅੱਜ ਆਈਆਂ ਰਿਪੋਰਟਾਂ ਦੇ ਆਧਾਰ ‘ਤੇ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਅਤੇ ਐਸ. ਏ. ਐਸ. ਨਗਰ ਵਿੱਚ ਕ੍ਰਮਵਾਰ 156 ਅਤੇ 149 ਦਰਜ ਕੀਤੇ ਗਏ।

ਇਸ ਤੋਂ ਇਲਾਵਾ ਲੁਧਿਆਣਾ ‘ਚ 81, ਪਟਿਆਲਾ 77, ਅੰਮ੍ਰਿਤਸਰ 24, ਗੁਰਦਾਸਪੁਰ 15, ਬਠਿੰਡਾ 49, ਹੁਸ਼ਿਆਰਪੁਰ 19, ਫਿਰੋਜ਼ਪੁਰ 5, ਪਠਾਨਕੋਟ 21, ਸੰਗਰੂਰ 10, ਕਪੂਰਥਲਾ 4, ਫਰੀਦਕੋਟ 12, ਸ੍ਰੀ ਮੁਕਤਸਰ ਸਾਹਿਬ 21, ਫਾਜ਼ਿਲਕਾ 36, ਮੋਗਾ 2, ਰੋਪੜ 22, ਫਤਿਹਗੜ੍ਹ ਸਾਹਿਬ 4, ਬਰਨਾਲਾ 4, ਐਸ. ਬੀ. ਐਸ. ਨਗਰ 6 ਅਤੇ ਮਾਨਸਾ ਤੋਂ 2 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉੱਥੇ ਹੀ ਸੂਬੇ ‘ਚ ਅੱਜ 23 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ ‘ਚ ਅੰਮ੍ਰਿਤਸਰ 2, ਬਠਿੰਡਾ 1, ਹੁਸ਼ਿਆਰਪੁਰ 4, ਜਲੰਧਰ 7, ਕਪੂਰਥਲਾ 1, ਲੁਧਿਆਣਾ 3, ਪਠਾਨਕੋਟ 1, ਪਟਿਆਲਾ 2 ਅਤੇ ਰੋਪੜ ‘ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਭਾਰਤ ਦੇ ਵਿੱਚ ਹੁਣ ਤੱਕ 9,065,301 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 8,491,462 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ

ਪਰ 132,872 ਕੋਰੋਨਾ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਦੁਨੀਆਂ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 58,111,128 ਤੱਕ ਪਹੁੰਚ ਗਈ ਹੈ ਜਿਸ ਵਿੱਚੋਂ 40,270,633 ਲੋਕ ਠੀਕ ਹੋ ਗਏ ਹਨ ਅਤੇ 1,380,961 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਸੰਸਾਰ ਵਿੱਚ ਕੋਰੋਨਾ ਦੇ 16,459,534 ਕੇਸ ਐਕਟਿਵ ਹਨ ਜਿਨ੍ਹਾਂ ਵਿੱਚ 102,321 ਮਰੀਜ਼ਾਂ ਦੀ ਹਾਲਤ ਜ਼ਿਆਦਾ ਹੈ।

Leave a Reply

Your email address will not be published. Required fields are marked *