Sunday, July 5, 2020
Home > News > ਇੰਝ ਰੱਖੋ ਆਪਣੇ ਸਰੀਰ ਨੂੰ ਰੋਗ-ਮੁਕਤ

ਇੰਝ ਰੱਖੋ ਆਪਣੇ ਸਰੀਰ ਨੂੰ ਰੋਗ-ਮੁਕਤ

ਸਰੀਰ ਨੂੰ ਰੋਗ-ਮੁਕਤ ਰੱਖਣ ਲਈ ਹਮੇਸ਼ਾ ਚੰਗਾ ਸੋਚਦੇ ਹੋਏ ਈਰਖਾ ਤੇ ਨਫ਼ਰਤ ਤੋਂ ਦੂਰ ਰਹਿਣਾ ਚਾਹੀਦਾ ਹੈ।ਇਹ ਗੱਲ ਯਾਦ ਰੱਖੋ ਕਿ ਜਿਹੜੀ ਚੀਜ਼ ਜੀਭ ਨੂੰ ਜ਼ਿਆਦਾ ਸਵਾਦ ਲੱਗਦੀ ਹੈ, ਉਹੀ ਚੀਜ਼ ਤੁਹਾਡੇ ਸਰੀਰ ‘ਚ ਬਿਮਾਰੀ ਪੈਦਾ ਕਰਦੀ ਹੈ।ਰੋਜ਼ ਸੈਰ, ਕਸਰਤ, ਯੋਗਾ, ਖੇਡਾਂ, ਤੈਰਾਕੀ, ਮੈਡੀਟੇਸ਼ਨ ਨੂੰ ਜੀਵਨ ਦਾ ਹਿੱਸਾ ਬਣਾਓ। ਇਹ ਮੁਫ਼ਤ ਦੀ ਦਵਾਈ ਹੈ। ਇਸ ਦਾ ਫ਼ਾਇਦਾ ਹਰ ਕਿਸੇ ਨੂੰ ਲੈਣਾ ਚਾਹੀਦਾ ਹੈ। ਹਮੇਸ਼ਾ ਖ਼ੁਸ਼ ਰਹਿਣ ਦੀ ਕੋਸ਼ਿਸ ਕਰੋ। ਲੋਕਾਂ ਨਾਲ ਗੱਲਬਾਤ ਕਰੋ। ਜ਼ਿਆਦਾ ਬੋਲਣਾ ਤੇ ਜ਼ਿਆਦਾ ਚੁੱਪ ਰਹਿਣਾ ਵੀ ਮਾੜਾ ਹੈ।ਵਿਟਾਮਿਨ-ਡੀ ਮੁਫਤ ਦੀ ਦਵਾਈ ਹੈ, ਜੋ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ। ਇਹ ਜੋੜਾਂ, ਹੱਡੀਆਂ ਤੇ ਵਾਲਾਂ ਦੀ ਚਮਕ ਲਈ ਲਾਹੇਵੰਦ ਹੈ। ਇਸ ਲਈ ਰੋਜ਼ਾਨਾ ਧੁੱਪ ‘ਚ ਬੈਠੋ।

ਮੈਦੇ ਵਾਲੀਆਂ ਬਾਜ਼ਾਰੀ ਚੀਜ਼ਾਂ, ਤਲੀਆਂ ਤੇ ਅਣਢਕੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਕੋਈ ਵੀ ਬਿਮਾਰੀ ਕਿਸੇ ਵਿਸ਼ੇਸ਼ ਵਿਅਕਤੀ ਦਾ ਲਿਹਾਜ਼ ਨਹੀ ਕਰਦੀ। ਇਸ ਲਈ ਸਰੀਰ ‘ਚ ਹੋਣ ਵਾਲੀਆਂ ਤਬਦੀਲੀਆਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਤਾਕਤ ਦੀਆਂ ਦਵਾਈਆਂ, ਜਿਵੇਂ ਪ੍ਰੋਟੀਨ ਪਾਊਡਰ, ਕੈਪਸੂਲ ਗੋਲੀਆਂ ਨਾ ਲਵੋ। ਇਸ ਦੇ ਜ਼ਿਆਦਾ ਸੇਵਨ ਨਾਲ ਗੁਰਦੇ ਫੇਲ੍ਹ ਹੋ ਸਕਦੇ ਹਨ। ਇਸ ਦਾ ਬਦਲ ਹਰੀਆਂ ਸਬਜ਼ੀਆਂ, ਸਾਗ ਪਾਲਕ, ਬਾਥੂ, ਲੱਸੀ, ਫਲ ਤੇ ਘਿਉ ਹਨ। ਚਾਹ, ਕੌਫੀ, ਸ਼ਰਾਬ ਤੇ ਸਿਗਰੇਟ ਪੀ ਕੇ ਨਸ਼ੇ ਦੇ ਆਦੀ ਨਾ ਬਣੋ। ਇਨ੍ਹਾਂ ਦੀ ਵਰਤੋ ਨਾਲ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਲੋਕਾਂ ਵੱਲੋ ਦੱਸੇ ਗਏ ਟੋਟਕਿਆਂ ਦੀ ਵਰਤੋ ਨਾ ਕਰੋ।ਹੈਲਥ ਬੀਮਾ ਪਾਲਸੀ ਲੈ ਕੇ ਰੱਖੋ ਤਾਂ ਕਿ ਆਉਣ ਵਾਲੇ ਸਮੇਂ ‘ਚ ਸਿਹਤ ਸਬੰਧੀ ਖ਼ਤਰਿਆਂ ਤੋਂ ਬਚਿਆ ਜਾ ਸਕੇ। ਘਰ ਦਾ ਬਣਿਆ ਹੋਇਆ ਭੋਜਨ, ਦਹੀਂ, ਪਨੀਰ, ਘਿਉ, ਲੱਸੀ ਆਦਿ ਦੀ ਵਰਤੋ ਕਰੋ।

ਰੋਜ਼ਾਨਾ ਦੁੱਧ ਜ਼ਰੂਰ ਪੀਓ। ਇਸ ਨਾਲ ਕੈਲਸ਼ੀਅਮ ਦੀ ਪੂਰਤੀ ਹੁੰਦੀ ਹੈ, ਕਿਉਂਕਿ 40 ਸਾਲ ਦੀ ਉਮਰ ਪਾਰ ਕਰਦਿਆਂ ਸਰੀਰ ‘ਚੋਂ ਕੈਲਸ਼ੀਅਮ ਘਟਣ ਲੱਗਦਾ ਹੈ।– ਰੋਜ਼ਾਨਾ ਦਿਨ ‘ਚ ਦੋ ਵਾਰ ਬੁਰਸ਼ ਕਰੋ ਤੇ ਜੀਭ ਵੀ ਸਾਫ਼ ਰੱਖੋ। ਰੋਜ਼ਾਨਾ ਨਹਾਉਣ ਤੋਂ ਬਾਅਦ ਵਾਲਾਂ ‘ਤੇ ਤੇਲ ਨਾ ਲਗਾਓ। ਇਸ ਨਾਲ ਖਾਰਿਸ਼ ਤੇ ਸਿਕਰੀ ਹੋਣ ਦਾ ਖ਼ਦਸ਼ਾ ਹੁੰਦਾ ਹੈ। ਰੰਗ ਗੋਰਾ ਕਰਨ ਵਾਲੀਆਂ ਕਰੀਮਾਂ, ਸਿਹਤ ਬਣਾਉਣ ਵਾਲੀਆਂ ਦਵਾਈਆਂ ਤੇ ਮੋਟਾਪਾ ਘਟਾਉਣ ਵਾਲੇ ਸਪਲੀਮੈਂਟ ਤੋਂ ਦੂਰ ਰਹੋ। ਸਰਦੀਆਂ ‘ਚ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਤੇ ਅਧਰੰਗ ਦੀ ਬਿਮਾਰੀ ਕੰਟਰੋਲ ਰਹਿੰਦੀ ਹੈ, ਕਿਉਂਕਿ ਪਾਣੀ ਪੀਣ ਨਾਲ ਖ਼ੂਨ ਪਤਲਾ ਹੁੰਦਾ ਹੈ।ਭੋਜਨ ਤੇ ਫਲ ਮੌਸਮ ਅਨੁਸਾਰ ਹੀ ਖਾਓ। ਇਹ ਸਿਹਤ ਵਰਧਕ ਹਨ।ਸਰਦੀਆਂ ‘ਚ ਹਮੇਸ਼ਾ ਕੋਸਾ ਪਾਣੀ ਪਿਓ, ਨਾਲ ਹੀ ਤਾਂਬੇ ਦੇ ਗਲਾਸ ਵਿੱਚ ਰੱਖਿਆ ਪਾਣੀ ਪੀਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

Leave a Reply

Your email address will not be published. Required fields are marked *