Thursday, July 16, 2020
Home > News > ਰੋਜ਼ਾਨਾ ਇੱਕ ਮੁੱਠੀ ਅਖਰੋਟ ਖਾਣ ਨਾਲ ਸਿਹਤਮੰਦ ਰਹਿੰਦਾ ਹੈ ਦਿਲ

ਰੋਜ਼ਾਨਾ ਇੱਕ ਮੁੱਠੀ ਅਖਰੋਟ ਖਾਣ ਨਾਲ ਸਿਹਤਮੰਦ ਰਹਿੰਦਾ ਹੈ ਦਿਲ

ਅਖਰੋਟ ‘ਚ ਓਮੇਗਾ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਖਰੋਟ ਦਾ ਤੇਲ ਵੀ ਬਣਾਇਆ ਜਾਂਦਾ ਹੈ ਅਤੇ ਇਸ ਦੇ ਤੇਲ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਐਂਟੀਆਕਸੀਡੈਟ ਹੁੰਦੇ ਹਨ ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਅਖਰੋਟ ਦੇ ਰੁੱਖ ਬਹੁਤ ਸੁੰਦਰ ਅਤੇ ਸੁਗੰਧਿਤ ਹੁੰਦੇ ਹਨ ਅਤੇ ਵੱਖ-ਵੱਖ ਜਗ੍ਹਾ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ।ਅਖਰੋਟ ਨੂੰ ਕੋਈ ਗਰਮ ਕਹਿੰਦਾ ਹੈ ਅਤੇ ਕਿਸੇ ਨੂੰ ਵਹਿਮ ਰਹਿੰਦਾ ਹੈ ਕਿ ਇਹ ਰੇਸ਼ਾ, ਖੰਘ ਜਾਂ ਗਲਾ ਖਰਾਬ ਕਰ ਸਕਦਾ ਹੈ। ਇਹ ਕਿਸੇ ਨੂੰ ਤੋੜਨਾ ਔਖਾ ਲੱਗਦਾ ਹੈ। ਜਦਕਿ ਇਹ ਸਰਦੀ ਵਿੱਚ ਹੋਣ ਵਾਲਾ ਅਜਿਹਾ ਮੇਵਾ ਹੈ ਜੋ ਤੁਸੀਂ ਸਾਰਾ ਸਾਲ ਖਾ ਸਕਦੇ ਹੋ।

ਪ੍ਰਾਚੀਨ ਕਾਲ ਤੋਂ ਹੀ ਅਖਰੋਟ ਨਾਲ ਸਰੀਰ ਨੂੰ ਸਿਹਤ ਸੰਬੰਧੀ ਲਾਭ ਮਿਲਦੇ ਹਨ।ਰੋਜ਼ਾਨਾ ਅਖਰੋਟ ਖਾਣਾ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੈ। ਅਮਰੀਕਾ ਦੀ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਨੇ ਦੱਸਿਆ ਕਿ ਜਿਹੜੇ ਲੋਕ ਘੱਟ ਸੈਚੁਰੇਟਿਡ ਫੈਟ ਦਾ ਇਸਤੇਮਾਲ ਕਰਦੇ ਹਨ ਅਤੇ ਰੋਜ਼ਾਨਾ ਅਖਰੋਟ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਸੈਂਟਰਲ ਬਲੱਡ ਪ੍ਰਰੈਸ਼ਰ ਘੱਟ ਰਹਿੰਦਾ ਹੈ। ਦਿਲ ਵਰਗੇ ਅਹਿਮ ਅੰਗਾਂ ‘ਤੇ ਪੈਣ ਵਾਲੇ ਖ਼ੂਨ ਦੇ ਦਬਾਅ ਨੂੰ ਸੈਂਟਰਲ ਬਲੱਡ ਪ੍ਰਰੈਸ਼ਰ ਕਿਹਾ ਜਾਂਦਾ ਹੈ।ਇਸ ਦਬਾਅ ਤੋਂ ਪਤਾ ਲੱਗਦਾ ਹੈ ਕਿ ਵਿਅਕਤੀ ਵਿਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਿੰਨਾ ਹੈ। ਇਸ ਪ੍ਰਰੈਸ਼ਰ ਦੇ ਘੱਟ ਹੋਣ ਨਾਲ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਖੋਜਕਰਤਾ ਐਲਿਸਾ ਟਿੰਡਲ ਨੇ ਕਿਹਾ, ‘ਅਖਰੋਟ ‘ਚ ਅਲਫਾ ਲਿਨੋਲੈਨਿਕ ਐਸਿਡ (ਏਐੱਲਏ) ਹੁੰਦਾ ਹੈ। ਇਹ ਓਮੇਗਾ-3 ਫੈਟ ਹੈ ਜਿਸ ਨਾਲ ਬਲੱਡ ਪ੍ਰਰੈਸ਼ਰ ‘ਤੇ ਸਕਾਰਾਤਮਕ ਅਸਰ ਪੈਂਦਾ ਹੈ।’

ਹਾਲਾਂਕਿ ਵਿਗਿਆਨੀ ਹਾਲੇ ਇਹ ਨਹੀਂ ਪਤਾ ਲਗਾ ਪਾਏ ਹਨ ਕਿ ਸੈਂਟਰਲ ਬਲੱਡ ਪ੍ਰਰੈਸ਼ਰ ‘ਤੇ ਏਐੱਲਏ ਨਾਲ ਅਸਰ ਪੈਂਦਾ ਹੈ ਜਾਂ ਅਖਰੋਟ ਵਿਚ ਮਿਲਣ ਵਾਲੇ ਪੋਲੀਫਿਨੋਲ ਵਰਗੇ ਹੋਰਨਾਂ ਤੱਤਾਂ ਨਾਲ। ਇਸ ਸਬੰਧੀ ਹੋਰ ਸ਼ੋਧ ਕੀਤੇ ਜਾ ਰਹੇ ਹਨ। ਅਖਰੋਟ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਅਖਰੋਟ ਦੇ ਤੇਲ ਦਾ ਫੰਬਾ ਪ੍ਰਭਾਵਿਤ ਜਗ੍ਹਾ ‘ਤੇ ਲਗਾਉਣ ਨਾਲ ਬਵਾਸੀਰ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਅਖਰੋਟ ਦੇ ਕਾੜ੍ਹੇ ਨਾਲ ਜਖਮਾਂ ਨੂੰ ਧੋਣ ਨਾਲ ਜਲਦੀ ਠੀਕ ਹੋ ਜਾਂਦੇ ਹਨ। ਅਖਰੋਟ ਦੇ ਛਿਲਕਿਆਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਕਬਜ ਦੂਰ ਹੁੰਦੀ ਹੈ।ਇਸ ਦਾ ਤੇਲ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ। ਇਸ ਦੇ ਤੇਲ ਨਾਲ ਵਾਲ ਝੜਦੇ ਨਹੀਂ ਅਤੇ ਲੰਬੇ ਹੁੰਦੇ ਹਨ। ਅਖਰੋਟ ਦੀ ਗਿਰੀ ਨੂੰ ਸਵੇਰੇ ਉੱਠਦੇ ਹੀ ਦੰਦਾਂ ਨਾਲ ਬਾਰੀਕ ਚਬਾ ਕੇ ਲੇਪ ਕਰਨ ਨਾਲ ਲਾਭ ਹੁੰਦਾ ਹੈ

Leave a Reply

Your email address will not be published. Required fields are marked *