Sunday, July 12, 2020
Home > News > ਸ਼ੂਗਰ ਦੇ ਮਰੀਜ ਖਾਣ ਇਹ fruits, ਨਹੀਂ ਹੋਵੇਗਾ ਨੁਕਸਾਨ

ਸ਼ੂਗਰ ਦੇ ਮਰੀਜ ਖਾਣ ਇਹ fruits, ਨਹੀਂ ਹੋਵੇਗਾ ਨੁਕਸਾਨ

ਸ਼ੂਗਰ ਦੇ ਮਰੀਜ਼ਾਂ ਲਈ ਖਾਣ-ਸੰਬੰਧੀ ਬਹੁਤ ਸਾਰੀਆਂ ਰੋਕਾਂ-ਟੋਕਾਂ ਹੁੰਦੀਆਂ ਹਨ। ਅਜਿਹੀ ਸਥਿਤੀ ‘ਚ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਹਮੇਸ਼ਾ ਉਹੀ ਸਮੱਸਿਆ ਬਣੀ ਰਹਿੰਦੀ ਹੈ। ਹੁਣ ਜਿਵੇਂ ਸਰਦੀਆਂ ਦੀ ਸ਼ੁਰੂਆਤ ਹੋਈ ਹੈ, ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਮਾਰਕੀਟ ‘ਚ ਦੇਖਣ ਨੂੰ ਮਿਲਣਗੇ।ਪਰ ਕਿਤੇ ਨਾ ਕਿਤੇ ਸ਼ੂਗਰ ਦੇ ਮਰੀਜ਼ ਇਕ ਹੀ ਸੋਚ ‘ਚ ਪੈ ਜਾਣਗੇ ਕਿ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। ਅਜਿਹੀ ਸਥਿਤੀ ‘ਚ ਸ਼ੂਗਰ ਦੇ ਮਰੀਜ਼ਾਂ ਲਈ ਅਜਿਹੇ ਫਰੂਟਸ ਬਾਰੇ ਦੱਸਾਂਗੇ, ਜਿਸਦੇ ਸੇਵਨ ਨਾਲ ਨਾ ਸਿਰਫ ਸ਼ੂਗਰ ਕੰਟਰੋਲ ਰਹੇਗੀ, ਬਲਕਿ ਉਨ੍ਹਾਂ ਨੂੰ ਸਿਹਤ ਦੇ ਵੀ ਕਈ ਲਾਭ ਮਿਲਣਗੇ।

ਕੀਵੀ ਕੀਵੀ ਸਿਹਤ ਲਈ ਸਭ ਤੋਂ ਫਾਇਦੇਮੰਦ ਫਲ ਹੈ। ਇਸ ‘ਚ ਵਿਟਾਮਿਨ-ਸੀ ਦੇ ਨਾਲ-ਨਾਲ ਭਰਪੂਰ ਫਾਈਬਰ ਅਤੇ ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ। ਜਿਸ ਕਾਰਨ ਇਸ ਦਾ ਸੇਵਨ ਸ਼ੂਗਰ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ।ਸੰਤਰਾ ਕੀਵੀ ਵਾਂਗ ਸੰਤਰੇ ‘ਚ ਵੀ ਵਿਟਾਮਿਨ-ਸੀ ਦਾ ਭਰਪੂਰ ਸਰੋਤ ਹੈ। ਰੇਸ਼ੇ ਅਤੇ ਪੋਟਾਸ਼ੀਅਮ ਨਾਲ ਭਰਪੂਰ ਸੰਤਰੇ ਦਾ ਫਲ ਸ਼ੂਗਰ ਦੇ ਨਾਲ-ਨਾਲ ਤੁਹਾਡੇ ਭਾਰ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ਫਲ ਦਾ ਸੇਵਨ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਦੇ ਨਹੀਂ ਵਧਾਏਗਾ।

ਸੇਬ ਸ਼ੂਗਰ ਦੇ ਮਰੀਜ਼ ਅਕਸਰ ਭੁੱਖ ਮਹਿਸੂਸ ਕਰਦੇ ਹਨ। ਭੁੱਖ ਲੱਗਣ ‘ਤੇ ਸੇਬ ਖਾਣ ਨਾਲ ਜਿਥੇ ਤੁਹਾਡੀ ਭੁੱਖ ਸ਼ਾਂਤ ਹੋ ਜਾਵੇਗੀ। ਤੁਹਾਨੂੰ ਵਿਟਾਮਿਨ, ਪ੍ਰੋਟੀਨ ਅਤੇ ਪੋਟਾਸ਼ੀਅਮ ਵੀ ਬਹੁਤ ਮਾਤਰਾ ‘ਚ ਮਿਲ ਜਾਣਗੇ। ਇਨ੍ਹਾਂ ਸਭ ਤੋਂ ਇਲਾਵਾ, ਤੁਸੀਂ ਅਮਰੂਦ, ਜਾਮੁਣ ਅਤੇ ਬਲੂ ਬੇਰੀਜ਼ੀ ਦੇ ਫਲ ਵੀ ਲੈ ਸਕਦੇ ਹੋ। ਇਹ ਸਾਰੇ ਫਲ ਸ਼ੂਗਰ ਨੂੰ ਕਾਬੂ ‘ਚ ਰੱਖ ਕੇ ਤੁਹਾਨੂੰ ਐਨਰਜ਼ੀ ਵੀ ਦਿੰਦੇ ਹਨ।ਤੁਹਾਨੂੰ ਇਨ੍ਹਾਂ ਫਲਾਂ ਦਾ ਜੂਸ ਨਹੀਂ ਲੈਣਾ ਚਾਹੀਦਾ: ਫਲਾਂ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ। ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਫਲਾਂ ਦਾ ਜੂਸ ਪੀਓਗੇ ਤਾਂ ਤੁਹਾਨੂੰ ਨੁਕਸਾਨ ਸਹਿਣਾ ਪਏਗਾ ਕਿਉਂਕਿ ਫਲਾਂ ਦਾ ਜੂਸ ਤੁਹਾਡੇ ਖੂਨ ‘ਚ ਸਿੱਧਾ ਘੁਲ ਜਾਂਦਾ ਹੈ, ਜਿਸ ਕਾਰਨ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਸਕਦਾ ਹੈ। ਸ਼ੂਗਰ ਰੋਗੀਆਂ ਨੂੰ ਫਲਾਂ ਦਾ ਜੂਸ ਪੀਣ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *