Saturday, July 4, 2020
Home > News > ਤੇਜ਼ੀ ਨਾਲ ਘਟਾਉਣਾ ਹੈ ਵਜ਼ਨ ਤਾਂ ਰੋਜ਼ਾਨਾ ਪੀਓ ਇਹ ਡ੍ਰਿੰਕ

ਤੇਜ਼ੀ ਨਾਲ ਘਟਾਉਣਾ ਹੈ ਵਜ਼ਨ ਤਾਂ ਰੋਜ਼ਾਨਾ ਪੀਓ ਇਹ ਡ੍ਰਿੰਕ

ਦਵਾਈ ਦੇ ਗੁਣਾਂ ਨਾਲ ਭਰਪੂਰ ਮੇਥੀ ਲਗਭਗ ਹਰ ਘਰ ਵਿੱਚ ਵਰਤੀ ਜਾਂਦੀ ਹੈ। ਮੇਥੀ ਦੇ ਨਾਲ-ਨਾਲ ਇਸ ਦੇ ਦਾਣੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ, ਅਕਸਰ ਲੋਕ ਕੜੀ ਬਣਾਉਣ ਵੇਲੇ ਇਸ ਦੀ ਵਰਤੋਂ ਤੜਕੇ ‘ਚ ਕਰਦੇ ਹਨ ਪਰ ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਦੀ ਮਦਦ ਨਾਲ ਆਪਣਾ ਭਾਰ ਵੀ ਘਟਾ ਸਕਦੇ ਹੋ। ਮੇਥੀ ਦੇ ਬੀਜ ਬਹੁਤ ਗਰਮ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਸਿਰਫ ਸਰਦੀਆਂ ‘ਚ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਦਾਣਿਆਂ ਨੂੰ ਭਾਰ ਘਟਾਉਣ ਲਈ ਕਿਵੇਂ ਵਰਤ ਸਕਦੇ ਹੋ…

ਭਾਰ ਘਟਾਉਣ ਲਈ ਫ਼ਾਇਦੇਮੰਦਮੇਥੀ ਦੇ ਬੀਜਾਂ ‘ਚ ਬਹੁਤ ਫਾਈਬਰ ਹੁੰਦਾ ਹੈ, ਜੋ ਥੋੜਾ ਜਿਹਾ ਖਾਣ ਤੋਂ ਬਾਅਦ ਹੀ ਤੁਹਾਡੇ ਪੇਟ ਨੂੰ ਭਰੇ ਹੋਣ ਦਾ ਸੰਕੇਤ ਦੇ ਦਿੰਦਾ ਹੈ, ਨਾਲ ਹੀ ਤੁਹਾਨੂੰ ਖਾਣਾ ਖਾਣ ਤੋਂ ਬਾਅਦ 4 ਤੋਂ 5 ਘੰਟੇ ਤਕ ਭੁੱਖ ਨਹੀਂ ਲਗਦੀ।ਮੇਥੀ ਦਾਣੇ ਨੂੰ ਸੇਵਨ ਕਰਨ ਦਾ ਤਰੀਕਾ ਜੇ ਕੁੜੱਤਣ ਤੁਹਾਨੂੰ ਜ਼ਿਆਦਾ ਪ੍ਰੇਸ਼ਾਨ ਨਹੀਂ ਕਰਦੀ, ਤਾਂ ਤੁਸੀਂ ਸਵੇਰੇ ਅਤੇ ਸ਼ਾਮ ਨੂੰ 1 ਤੋਂ 2 ਚੱਮਚ ਮੇਥੀ ਦਾਣਾ ਖਾ ਸਕਦੇ ਹੋ। ਪਰ ਜੇ ਤੁਸੀਂ ਉਨ੍ਹਾਂ ਨੂੰ ਇਸ ਤਰੀਕੇ ਨਾਲ ਖਾਣਾ ਪਸੰਦ ਨਹੀਂ ਕਰਦੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 1 ਚਮਚ ਮੇਥੀ ਦਾਣਾ ਗਲਾਸ ਪਾਣੀ ਵਿਚ ਭਿਓ ਦਿਓ। ਸਵੇਰੇ ਉੱਠ ਕੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀਓ।

ਜੇ ਤੁਸੀਂ ਚਾਹੋ ਤਾਂ ਇਸ ਦਾ ਸੇਵਨ ਪਾਊਡਰ ਬਣਾ ਕੇ ਵੀ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਤਵੇ ‘ਤੇ 1 ਟੇਬਲਸਪੂਨ ਮੇਥੀ ਦਾਣਾ ਭੁੰਨੋ। ਇਸ ਤੋਂ ਬਾਅਦ ਮਿਕਸੀ ਵਿਚ ਦਾਣੇ ਚੰਗੀ ਤਰ੍ਹਾਂ ਪੀਸ ਲਓ। ਪੀਸਣ ਤੋਂ ਬਾਅਦ 1 ਟੀਸਪੂਨ ਮੇਥੀ ਦਾਣਾ ਰੋਜ਼ ਸਵੇਰੇ ਸ਼ਾਮ ਗੁਣਗੁਣੇ ਪਾਣੀ ਨਾਲ ਲਓ।ਯਾਦ ਰੱਖਣ ਵਾਲੀਆਂ ਗੱਲਾਂ ਮੇਥੀ ਦਾਣਾ ਗਰਮ ਹੋਣ ਦੀ ਵਜ੍ਹਾ ਕਰਕੇ ਗਰਭਵਤੀ ਔਰਤਾਂ, ਸ਼ੂਗਰ ਦੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਇਸ ਦਾ ਸੇਵਨ ਡਾਕਟਰ ਨੂੰ ਪੁੱਛੇ ਬਿਨਾਂ ਨਹੀਂ ਕਰਨਾ ਚਾਹੀਦਾ। ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਵਧੇ ਭਾਰ ਨੂੰ ਘਟਾਉਣ ਲਈ ਮੇਥੀ ਦਾਣੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਉਹਨਾਂ ਦੇ ਸਰੀਰ ‘ਚ ਹਾਰਮੋਨਲ ਬਦਲਾਅ ਆ ਸਕਦੇ ਹਨ।

Leave a Reply

Your email address will not be published. Required fields are marked *