Wednesday, November 25, 2020
Home > News > ਪੰਜਾਬ ਸਮੇਤ ਕਈ ਥਾਂਵਾਂ ਤੇ ਤੇਜ਼ ਹਵਾਵਾਂ ਨਾਲ ਪਿਆ ਭਾਰੀ ਮੀਂਹ, ਹੁਣ ਇਹ ਇਲਾਕੇ ਵੀ ਹੋ ਜਾਣ ਤਿਆਰ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਪੰਜਾਬ ਸਮੇਤ ਕਈ ਥਾਂਵਾਂ ਤੇ ਤੇਜ਼ ਹਵਾਵਾਂ ਨਾਲ ਪਿਆ ਭਾਰੀ ਮੀਂਹ, ਹੁਣ ਇਹ ਇਲਾਕੇ ਵੀ ਹੋ ਜਾਣ ਤਿਆਰ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਪੰਜਾਬ ਦੇ ਕਈ ਇਲਾਕਿਆ ਅਤੇ ਚੰਡੀਗੜ੍ਹ ‘ਚ ਕਈ ਥਾਂਵਾ ਤੇ ਮੀਂਹ ਜਾਰੀ ਹੈ। ਸੂਬੇ ‘ਚ ਬਹੁਤੀ ਥਾਈਂ ਬੱਦਲਵਾਈ, ਗਰਜ ਅਤੇ ਤੇਜ਼ ਹਵਾਵਾਂ ਜਾਰੀ ਹਨ।ਇਸ ਦੇ ਨਾਲ ਹਿਮਾਚਲ ਦੇ ਸ਼ਿਮਲਾ, ਸੋਲਨ, ਸਿਰਮੌਰ, ਕੁੱਲੂ, ਮੰਡੀ, ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਅਲੱਗ ਅਲੱਗ ਥਾਈਂ ਬੁੱਧਵਾਰ ਨੂੰ ਗੜੇਮਾਰੀ,

ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਸ਼ ਹੋਈ।ਰਾਜ ਦੇ ਮੌਸਮ ਵਿਭਾਗ ਨੇ 28, 29 ਅਤੇ 30 ਮਈ ਨੂੰ ਰਾਜ ਦੀਆਂ ਨੀਵੀਆਂ ਅਤੇ ਮੱਧ ਪਹਾੜੀਆਂ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਸੀ।ਮੌਸਮ ਵਿਭਾਗ ਮੁਤਾਬਕ ਪੰਜਾਬ ਦਾ ਜ਼ਿਲ੍ਹਾਂ ਬਠਿੰਡਾ ਸਭ ਤੋਂ ਗਰਮ ਰਿਹਾ। ਇੱਥੇ ਪਾਰਾ 47.5 ਡਿਗਰੀ ਦਰਜ ਕਿਤਾ ਗਿਆ। ਉਧਰ ਜ਼ਿਲ੍ਹਾ ਫਰੀਦਕੋਟ ‘ਚ ਵੀ ਤਾਪਮਾਨ 46 ਡਿਗਰੀ ਸੈਲਸੀਅਸ ਸੀ।

Leave a Reply

Your email address will not be published. Required fields are marked *