Saturday, July 4, 2020
Home > News > ਸਿਰਫ ਸਹੀ ਢੰਗ ਨਾਲ ਹੱਥ ਧੋ ਕੇ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ

ਸਿਰਫ ਸਹੀ ਢੰਗ ਨਾਲ ਹੱਥ ਧੋ ਕੇ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ

ਗਲੋਬਲ ਹੈਂਡਵਾਸ਼ਿੰਗ ਡੇਅ’ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੀਣ ਵਾਲੇ ਪਾਣੀ ਅਤੇ ਸਾਫ-ਸਫਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਭਰ ‘ਚ 3 ਲੱਖ ਬੱਚਿਆਂ ਦੀ ਡਾਇਰੀਆ ਕਾਰਨ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨੂੰ ਸਹੀ ਤਰੀਕੇ ਨਾਲ ਹੱਥ ਧੋ ਕੇ ਰੋਕਿਆ ਜਾ ਸਕਦਾ ਹੈ। ਦੁਨੀਆ ਭਰ ‘ਚ ਰੋਜ਼ਾਨਾ ਨਮੋਨੀਆ ਅਤੇ ਡਾਇਰੀਆ ਤੋਂ 5 ਸਾਲ ਤੋਂ ਘੱਟ ਉਮਰ ਦੇ 800 ਤੋਂ ਵਧ ਬੱਚਿਆਂ ਦੀ ਮੌਤ ਹੁੰਦੀ ਹੈ ਅਤੇ ਸਿਰਫ ਸਹੀ ਤਰੀਕੇ ਨਾਲ ਹੱਥ ਧੋ ਕੇ ਇਨ੍ਹਾਂ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।

ਯੂਨੀਸੇਫ ਦੇ ‘ਪਾਣੀ ਅਤੇ ਸਵੱਛਤਾ’ ਦੇ ਸੰਸਾਰਕ ਮੁਖੀ ਸੰਜੈ ਵਿਜੇਸੇਕੇਰਾ ਨੇ ਕਿਹਾ ਕਿ ਹਰ ਸਾਲ ਨਮੋਨੀਆ ਅਤੇ ਡਾਇਰੀਆ ਵਰਗੀਆਂ ਬੀਮਾਰੀਆਂ ਕਾਰਨ ਵੱਡੀ ਗਿਣਤੀ ‘ਚ ਬੱਚਿਆਂ ਦੀ ਮੌਤ ਹੋ ਰਹੀ ਹੈ। ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੱਥ ਧੋਣ ਦੇ ਫਾਇਦੇ ਪ੍ਰਤੀ ਜਾਗਰੂਕ ਕਰ ਕੇ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਟਾਇਲਟ ਦੀ ਵਰਤੋਂ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣ ਨਾਲ ਡਾਇਰੀਆ ਦੇ ਮਾਮਲਿਆਂ ‘ਚ 40 ਫੀਸਦੀ ਤੱਕ ਦੀ ਕਮੀ ਆਉਂਦੀ ਹੈ।

ਸਹੀ ਤਰੀਕੇ ਨਾਲ ਹੱਥ ਧੋਣ ਨਾਲ ਬੱਚਿਆਂ ‘ਚ ਇਨਫੈਕਸ਼ਨ ਦੀ ਦਰ ਘੱਟ ਹੁੰਦੀ ਹੈ। ਯੂਨੀਸੇਫ ਦੇ ਅੰਕੜਿਆਂ ਮੁਤਾਬਕ ਸਾਡੇ ਹੱਥਾਂ ‘ਚ ਕਈ ਬੈਕਟਰੀਆਂ ਹੁੰਦੇ ਹਨ ਅਤੇ ਸੰਸਾਰਕ ਪੱਧਰ ‘ਤੇ 5 ‘ਚੋਂ ਸਿਰਫ ਇਕ ਵਿਅਕਤੀ ਹੀ ਟਾਇਲਟ ਦੀ ਵਰਤੋਂ ਤੋਂ ਬਾਅਦ ਸਹੀ ਤਰੀਕੇ ਨਾਲ ਹੱਥ ਧੋਂਦਾ ਹੈ। ਅਜਿਹੇ ਵਿਚ ਟਾਇਲਟ ਤੋਂ ਬਾਅਦ ਸਹੀ ਤਰੀਕੇ ਨਾਲ ਹੱਥ ਧੋਣ ਵਾਲੇ ਬੱਚਿਆਂ ‘ਚ ਡਾਇਰੀਆਂ ਦਾ ਖਤਰਾ 40 ਫੀਸਦੀ ਤੱਕ ਘੱਟ ਹੋ ਜਾਂਦਾ ਹੈ।

Leave a Reply

Your email address will not be published. Required fields are marked *