Sunday, July 12, 2020
Home > News > ਜਾਣੋਂ ਦਹੀਂ ਦੇ ਫਾਇਦੇ

ਜਾਣੋਂ ਦਹੀਂ ਦੇ ਫਾਇਦੇ

ਦਹੀਂ ਨੂੰ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ,ਇਸ ਵਿਚ ਕੁੱਝ ਅਜਿਹੇ ਰਸਾਇਣਕ ਪਦਾਰਥ ਹੁੰਦੇ ਹਨ ,ਜਿਸ ਕਰਕੇ ਉਹ ਦੁੱਧ ਦੀ ਤੁਲਨਾ ਵਿਚ ਜਲਦੀ ਪਚ ਜਾਂਦਾ ਹੈ।ਜਿਹੜੇ ਲੋਕਾਂ ਨੂੰ ਪੇਟ ਦੀਆਂ ਪਰੇਸ਼ਾਨੀਆਂ ਹੋਣ ਜਿਵੇਂ ਬਦਹਜ਼ਮੀ,ਕਬਜ਼,ਗੈਸ ,ਉਨ੍ਹਾਂ ਲਈ ਦਹੀਂ ਜਾਂ ਉਸ ਤੋਂ ਬਣੀ ਲੱਸੀ ,ਛਾਛ ਦੀ ਵਰਤੋਂ ਬਹੁਤ ਲਾਹੇਵੰਦ ਹੈ। ਇਸ ਨਾਲ ਡਾਈਜੈਸ਼ਨ ਠੀਕ ਹੋ ਜਾਂਦਾ ਹੈ ਅਤੇ ਭੁੱਖ ਖੁੱਲ ਕੇ ਲੱਗਦੀ ਹੈ।ਅੱਜ ਡੇਲੀ ਪੋਸਟ ਤੁਹਾਨੂੰ ਦਹੀਂ ਖਾਣ ਦੇ ਕਈ ਫਾਇਦੇ ਦੱਸਣ ਜਾ ਰਿਹਾ ਹੈ।

ਪਾਚਨ ਪ੍ਰਣਾਲੀ:-ਦਹੀਂ ਦਾ ਰੋਜ਼ ਸੇਵਨ ਕਰਨ ਨਾਲ ਸਰੀਰ ਦੇ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ।ਇਹ ਖੂਨ ਦੀ ਕਮੀਂ ਅਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ।ਜਦੋਂ ਦੁੱਧ ਦਹੀਂ ਦਾ ਰੂਪ ਲੈ ਲੈਂਦਾ ਹੈ ਤਾਂ ਇਸਦੀ ਸ਼ਰਕਰਾ ਬਦਲ ਜਾਂਦੀ ਹੈ ਤੇ ਇਸ ਨਾਲ ਪਾਚਨ ਵਿਚ ਮਦਦ ਮਿਲਦੀ ਹੈ।ਜਿਹੜੇ ਲੋਕਾਂ ਨੂੰ ਭੁੱਖ ਘੱਟ ਲਗਦੀ ਹੈ ,ਉਨ੍ਹਾਂ ਲੋਕਾਂ ਨੂੰ ਵੀ ਦਹੀਂ ਨਾਲ ਬਹੁਤ ਫਾਇਦਾ ਪਹੁੰਚਾਉਂਦਾ ਹੈ।ਪੇਟ ਦੀ ਗਰਮੀ:- ਦਹੀਂ ਦੀ ਛਾਛ ਜਾਂ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀਂ ਸ਼ਾਂਤ ਹੋ ਜਾਂਦੀ ਹੈ।ਪੇਟ ਵਿਚ ਗੜਬੜ ਹੋਣ ਨਾਲ ਦਹੀਂ ਦੇ ਨਾਲ ਇਸਤਬਗੋਲ ਦਾ ਚੂਰਾ ਲੈਣ ਨਾਲ ਚਾਵਲ ਜਾਂ ਦਹੀਂ ਮਿਲਾ ਕੇ ਖਾਣ ਨਾਲ ਦਸਤ ਬੰਦ ਹੋ ਜਾਂਦੇ ਹਨ ।

ਪੇਟ ਦੇ ਕਈ ਹੋਰ ਬੀਮਾਰੀਆਂ ਵਿਚ ਦਹੀਂ ਨੂੰ ਸੇਂਧਾ ਨਮਕ ਦੇ ਨਾਲ ਲੈਣ ਨਾਲ ਬਹੁਤ ਫਾਇਦਾ ਪਹੁੰਚਦਾ ਹੈ।ਦਿਲ ਦੀ ਬੀਮਾਰੀ:- ਦਹੀਂ ਵਿਚ ਦਿਲ ਦੀ ਬੀਮਾਰੀ ,ਹਾਈ ਬੀ.ਪੀ ਅਤੇ ਗੁਰਦਿਆਂ ਦੀ ਬੀਮਾਰੀਆਂ ਨੂੰ ਰੋਕਣ ਵਿਚ ਗਜ਼ਬ ਦੀ ਤਾਕਤ ਹੁੰਦੀ ਹੈ।ਇਹ ਕਲੈਸਟਰੋਲ ਨੂੰ ਵੱਧਣ ਵਿਚ ਵੀ ਰੋਕਦਾ ਹੈ ਅਤੇ ਦਿਲ ਦੀ ਧੜਕਨ ਸਹੀ ਬਣਾਈ ਰੱਖਦਾ ਹੈ।ਵਾਲਾਂ ਲਈ:- ਵਾਲਾਂ ਨੂੰ ਸੁੰਦਰ ਅਤੇ ਚਮਕਦਾਰ ਬਣਾਏ ਰੱਖਣ ਲਈ ਦਹੀਂ ਜਾਂ ਛਾਛ ਨਾਲ ਵਾਲਾਂ ਨੂੰ ਧੋਣ ਨਾਲ ਫਾਇਦਾ ਹੁੰਦਾ ਹੈ।ਇਸਦੇ ਲਈ ਨਹਾਉਂਣ ਤੋਂ ਪਹਿਲਾਂ ਵਾਲਾਂ ਵਿਚ ਦਹੀਂ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ।ਕੁੱਝ ਦੇਰ ਬਾਅਦ ਵਾਲਾਂ ਨੂੰ ਧੋ ਲੈਣ ਨਾਲ ਵਾਲਾਂ ਦੀ ਖੁਸ਼ਕੀ ਜਾਂ ਰੂਸੀ ਖਤਮ ਹੋ ਜਾਂਦੀ ਹੈ।

Leave a Reply

Your email address will not be published. Required fields are marked *